ਨਸ਼ਾ ਵਿਰੋਧੀ ਮੁਹਿੰਮ ਤਹਿਤ 7 ਕਾਬੂ

500 ਗ੍ਰਾਮ ਅਫੀਮ, 240 ਨਸ਼ੀਲੀਆਂ ਗੋਲੀਆਂ ਅਤੇ 504 ਬੋਤਲਾਂ ਸ਼ਰਾਬ ਠੇਕਾ ਬਰਾਮਦ

ਮਾਨਸਾ – ਮਾਨਸਾ ਪੁਲਿਸ ਵਲੋਂ ਨਸ਼ਾ ਵਿਰੋਧੀ ਮੁਹਿੰਮ ਤਹਿਤ 500 ਗ੍ਰਾਮ ਅਫੀਮ, 240 ਨਸ਼ੀਲੀਆ ਗੋਲੀਆਂ ਅਤੇ 504 ਬੋਤਲਾਂ ਸ਼ਰਾਬ ਠੇਕਾ ਬਰਾਮਦ ਕਰਕੇ 7 ਕਥਿਤ ਦੋਸ਼ੀਆਂ ਨੂੰ ਕਾਬੂ ਕਰਕੇ 7 ਵਖ ਵਖ ਮਾਮਲੇ ਦਰਜ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆ ਮਾਨਸਾ ਦੇ ਐਸ ਐਸ ਪੀ,ਸ੍ਰ ਮਨਧੀਰ ਸਿੰਘ ਨੇ ਦਸਿਆ ਕਿ ਸੀ ਆਈ ਏ ਸਟਾਫ ਮਾਨਸਾ ਦੇ ਸ:ਥ: ਅੰਗਰੇਜ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਵਲੋ ਰੇਸ਼ਮ ਸਿੰਘ ਉਰਫ ਰਮਨ ਪੁਤਰ ਸੁਖਵਿੰਦਰ ਸਿੰਘ ਵਾਸੀ ਉਡਤ ਭਗਤ ਰਾਮ ਅਤੇ ਅਮਰਪ੍ਰੀਤ ਸਿੰਘ ਉਰਫ ਅਮਰ ਪੁਤਰ ਸੁਖਦੇਵ ਸਿੰਘ ਵਾਸੀ ਵਾਰਡ ਨੰਬਰ 8 ਮਾਨਸਾ ਨੂੰ ਕਾਬੂ ਕਰਕੇ ਉਹਨਾਂ ਪਾਸੋਂ 500 ਗ੍ਰਾਮ ਅਫੀਮ ਦੀ ਬਰਾਮਦ ਕੀਤੀ ਹੈ ਅਤੇ ਥਾਣਾ ਸਦਰ ਮਾਨਸਾ ਦੇ ਥਾਣੇਦਾਰ ਗੁਰਪਾਲ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਵਲੋ ਜਸਵਿੰਦਰ ਸਿੰਘ ਉਰਫ ਬਿੰਦਰ ਪੁਤਰ ਗੁਰਜੰਟ ਸਿੰਘ ਵਾਸੀ ਚਹਿਲਾਂਵਾਲੀ ਨੂੰ ਕਾਬੂ ਕਰਕੇ ਉਸ ਪਾਸੋਂ 240 ਨਸ਼ੀਲੀਆ ਗੋਲੀਆ ਦੀ ਬਰਾਮਦ ਕੀਤੀਆਂ ਹਨ ਅਤੇ ਥਾਣਾ ਸਿਟੀ 1 ਮਾਨਸਾ ਦੇ ਸ:ਥ: ਮੋਦਨ ਸਿੰਘ ਸਮੇਤ ਪੁਲਿਸ ਪਾਰਟੀ ਵਲੋ ਹਰਪਾਲ ਸਿੰਘ ਉਰਫ ਪਾਲੀ ਪੁਤਰ ਚੰਦ ਸਿੰਘ ਵਾਸੀ ਮਾਨਸਾ ਨੂੰ ਕਾਬੂ ਕਰਕੇ ਉਸ ਪਾਸੋਂ 300 ਬੋਤਲਾ ਸ਼ਰਾਬ ਠੇਕਾ ਦੇਸੀ ਮਾਰਕਾ ਸਹਿਨਾਈ (ਹਰਿਆਣਾ) ਦੀ ਬਰਾਮਦ ਕੀਤੀ ਹੈ ਅਤੇ ਥਾਣਾ ਸਿਟੀ 1 ਮਾਨਸਾ ਦੇ ਹੀ ਸ:ਥ: ਗੁਰਮੇਲ ਸਿੰਘ ਸਮੇਤ ਪੁਲਿਸ ਪਾਰਟੀ ਵਲੋ ਗੁਰਪਰੀਤ ਸਿੰਘ ਪੁਤਰ ਕਰਮਜੀਤ ਸਿੰਘ ਵਾਸੀ ਮਾਨਸਾ ਨੂੰ ਕਾਬੂ ਕਰਕੇ ਉਸ ਪਾਸੋਂ 96 ਬੋਤਲਾ ਸ਼ਰਾਬ ਠੇਕਾ ਦੇਸੀ ਮਾਰਕਾ ਸਹਿਨਾਈ (ਹਰਿਆਣਾ) ਦੀ ਬਰਾਮਦਗੀ ਕੀਤੀ ਹੈ ਊਨਾ ਦਸਿਆ ਕਿ ਥਾਣਾ ਸਿਟੀ 1 ਮਾਨਸਾ ਦੇ ਹੀ ਹੌਲਦਾਰ ਮਲਕੀਤ ਸਿੰਘ ਸਮੇਤ ਪੁਲਿਸ ਪਾਰਟੀ ਵਲੋ ਗਗੀ ਸਿੰਘ ਪੁਤਰ ਅਜੈਬ ਸਿੰਘ ਵਾਸੀ ਜਵਾਹਰਕੇ ਪਾਸੋ 24 ਬੋਤਲਾ ਸ਼ਰਾਬ ਠੇਕਾ ਦੇਸੀ ਮਾਰਕਾ ਸਹਿਨਾਈ (ਹਰਿਆਣਾ) ਦੀ ਬਰਾਮਦਗੀ ਕੀਤੀ ਹੈ ਦੋਸ਼ੀ ਮੌਕਾ ਤੋ ਭਜ ਗਿਆ, ਜਿਸਦੀ ਗ੍ਰਿਫਤਾਰੀ ਲਈ ਯਤਨ ਜਾਰੀ ਹਨ। ਅਤੇ ਥਾਣਾ ਸਿਟੀ 1 ਮਾਨਸਾ ਦੇ ਹੀ ਹੌਲਦਾਰ ਬਿਕਰਮਜੀਤ ਸਿੰਘ ਸਮੇਤ ਪੁਲਿਸ ਪਾਰਟੀ ਵਲੋ ਭੋਲਾ ਸਿੰਘ ਪੁਤਰ ਗੁਰਚਰਨ ਸਿੰਘ ਵਾਸੀ ਜਵਾਹਰਕੇ ਪਾਸੋ 24 ਬੋਤਲਾ ਸ਼ਰਾਬ ਠੇਕਾ ਦੇਸੀ ਮਾਰਕਾ ਸਹਿਨਾਈ (ਹਰਿਆਣਾ) ਦੀ ਬਰਾਮਦਗੀ ਕੀਤੀ ਗਈ। ਦੋਸ਼ੀ ਮੌਕਾ ਤੋ ਭਜ ਗਿਆ, ਜਿਸਦੀ ਗ੍ਰਿਫਤਾਰੀ ਲਈ ਯਤਨ ਜਾਰੀ ਹਨ। ਅਤੇ ਥਾਣਾ ਬੋਹਾ ਦੇ ਸ:ਥ: ਅਮਰੀਕ ਸਿੰਘ ਸਮੇਤ ਪੁਲਿਸ ਪਾਰਟੀ ਵਲੋ ਜਗਦੀਪ ਸਿੰਘ ਪੁਤਰ ਹਰਬੰਸ ਸਿੰਘ ਅਤੇ ਬੂਟਾ ਸਿੰਘ ਪੁਤਰ ਸੁਖਦੇਵ ਸਿੰਘ ਵਾਸੀਆਨ ਰਾਮਨਗਰ ਭਠਲ ਨੂੰ ਕਾਬੂ ਕਰਕੇ ਉਹਨਾਂ ਪਾਸੋਂ 60 ਬੋਤਲਾ ਸ਼ਰਾਬ ਠੇਕਾ ਦੇਸੀ ਮਾਰਕਾ ਸਹਿਨਾਈ (ਹਰਿਆਣਾ) ਦੀ ਬਰਾਮਦਗੀ ਕੀਤੀ ਗਈ ਸ੍ਰ ਮਨਧੀਰ ਸਿੰਘ ਨੇ ਦਸਿਆ ਕਿ ਸਾਰੇ ਕਥਿਤ ਦੋਸ਼ੀਆਂ ਖਿਲਾਫ ਵਖ ਵਖ ਥਾਣਿਆਂ ਵਿਚ ਮਾਮਲੇ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਹੈ

VIA PUNJAB