ਲੋਕ ਸਭਾ ਹਲਕਾ ਸੰਗਰੂਰ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਅਤੇ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਕੋਈ ਕਸਰ ਨਹੀਂ ਛੱਡਾਂਗੇ: ਭਗਵੰਤ ਮਾਨ

ਸ਼ੇਰਪੁਰ – ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਨਿਧੜਕ ਤੇ ਤੇਜ਼ ਤਰਾਰ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਆਪਣੇ ਐਪ.ਪੀ ਲੈਡ ਫੰਡ 2018-19 ਦੀ ਰਾਸ਼ੀ ਵਿਚੋਂ ਪਿੰਡਾਂ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਲਈ ਵਡੀ ਰਾਸ਼ੀ ਭੇਜਣ ਅਤੇ ਪਿੰਡਾਂ ਵਿਚ ਵਿਕਾਸ ਕਾਰਜ਼ਾਂ ਨੂੰ ਹੋਰ ਤੇਜੀ ਨਾਲ ਚਲਾਉਣ ਦੇ ਉਦੇਸ਼ ਨਾਲ ਇਕ ਕਰੋੜ ਗਿਆਰਾ ਲਖ ਤੋਂ ਵਧ ਦੀ ਰਾਸ਼ੀ ਜਾਰੀ ਕਰਕੇ ਲੋਕਾਂ ਨਾਲ ਕੀਤੇ ਆਪਣੇ ਵਾਅਦੇ ਨੂੰ ਪੂਰਾ ਕਰਨ ਦਾ ਯਤਨ ਕੀਤਾ ਹੈ। ਇਸ ਪ੍ਰਤੀਨਿਧੀ ਨੂੰ ਹੋਰ ਜਾਣਕਾਰੀ ਦਿੰਦਿਆ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਦਸਿਆ ਕਿ ਪਿੰਡ ਬਾਲੀਆਂ ਵਿਖੇ ਪਿਛਲੇ ਦਿਨੀ ਮੀਡੀਆਂ ਵਲੋਂ ਸਕੂਲ ਦੀ ਹਾਲਤ ਬਾਰੇ ਜੋ ਮਾਮਲਾ ਉਹਨਾ ਦੇ ਧਿਆਨ ਵਿਚ ਲਿਆਦਾ ਸੀ ਉਸ ਤੋਂ ਬਾਅਦ ਸਕੂਲ ਦਾ ਮੌਕਾ ਦੇਖਣ ’ਤੇ ਜੋ ਹਾਲਾਤ ਸਨ ਕਿ ਸਕੂਲ ਦੀਆਂ ਛਤਾਂ ਟੁਟੀਆਂ ਹੋਈਆ ਸਨ ਅਤੇ ਥਮੀਆਂ ਦੇ ਆਸਰੇ ਸਕੂਲ ਚਲ ਰਿਹਾ ਹੈ ਉਸ ਦੇ ਮਦੇਨਜ਼ਰ ਉਹਨਾਂ ਨੇ ਆਪਣੇ ਵਲੋਂ ਸਕੂਲ ਨੂੰ ਨਵੀਂ ਇਮਾਰਤ ਦੇਣ ਦਾ ਵਾਅਦਾ ਕਰਦੇ ਹੋਏ 15 ਲਖ ਦੀ ਰਾਸ਼ੀ ਜਲਦੀ ਦੇਣ ਦਾ ਵਾਅਦਾ ਪਿੰਡ ਵਾਸੀਆਂ ਦੀ ਹਾਜ਼ਰੀ ਵਿਚ ਕੀਤਾ ਸੀ। ਸ਼੍ਰੀ ਮਾਨ ਦੇ ਦਸਿਆ ਕਿ ਉਸ ਵਾਅਦੇ ਨੂੰ ਪਹਿਲ ਦੇ ਅਧਾਰ ਤੇ ਪੂਰਾ ਕਰਨ ਲਈ ਸਰਕਾਰੀ ਪ੍ਰਾਇਮਰੀ ਸਕੂਲ ਬਾਲੀਆਂ-1 ਲਈ 6 ਕਮਰਿਆ ਦੀ ਉਸਾਰੀ ਲਈ 15 ਲਖ ਦੀ ਰਾਸ਼ੀ ਜ਼ਿਲ੍ਹਾ ਸਿਖਿਆ ਅਫਸਰ ਸੰਗਰੂਰ ਨੂੰ ਭੇਜ ਦਿਤੀ ਹੈ। ਇਸ ਤੋਂ ਇਲਾਵਾ ਸਰਕਾਰੀ ਪ੍ਰਾਇਮਰੀ ਸਕੂਲ ਰੂੜਗੜ੍ਹ ਬਾਥਰੂਮਾਂ ਲਈ 80 ਹਜ਼ਾਰ, ਸਰਕਾਰੀ ਪ੍ਰਾਇਮਰੀ ਸਕੂਲ ਮੂਲੋਵਾਲ-2 ਦੇ ਦੋ ਕਮਰਿਆ ਲਈ 5 ਲਖ, ਸਰਕਾਰੀ ਸੀਨੀਅਰ ਸੈਕਡਰੀ ਸਕੂਲ ਦੇ ਫਰਸ ਲਈ 1.50 ਲਖ, ਸਰਕਾਰੀ ਹਾਈ ਸਕੂਲ ਧੂਰਾ ਦੇ ਆਰ.ੳ ਅਤੇ ਵਾਟਰ ਕੂਲਰ ਲਈ 85 ਹਜ਼ਾਰ, ਸਰਕਾਰੀ ਹਾਈ ਸਕੂਲ ਸਤੌਜ ਵਿਖੇ ਇੰਟਰਲੋਕਟਾਇਲ ਲਈ 1 ਲਖ, ਸਰਕਾਰੀ ਮਿਡਲ ਸਕੂਲ ਸਫੀਪੁਰ ਕਲਾਂ ਦੀ ਚਾਰਦੀਵਾਰੀ ਅਤੇ ਆਰ.ੳ ਵਾਟਰ ਕੂਲਰ ਲਈ 1.85 ਲਖ, ਸਰਕਾਰੀ ਪ੍ਰਾਇਮਰੀ ਸੂਲਰ ਵਿਖੇ ਚਾਰ ਦੀਵਾਰੀ ਤੇ ਬਾਥਰੂਮ ਲਈ 2 ਲਖ, ਸਰਕਾਰੀ ਮਿਡਲ ਸਕੂਲ ਗਿਦੜਿਆਣੀ ਕਮਰਿਆ ਲਈ 4.5 ਲਖ, ਸਰਕਾਰੀ ਪ੍ਰਾਇਮਰੀ ਸਕੂਲ ਸਿਹਾਲ ਲਈ 2.30 ਲਖ, ਸਰਕਾਰੀ ਹਾਈ ਸਕੂਲ ਬਲੇੜਾ ਵਿਖੇ ਆਰ.ੳ ਤੇ ਵਾਟਰ ਕੂਲਰ ਲਈ 85 ਹਜ਼ਾਰ, ਸਰਕਾਰੀ ਮਿਡਲ ਸਕੂਲ ਫਹਿਤਗੜ੍ਹ ਵਿਖੇ ਰਸਤੇ ਬਾਥਰੂਮ ਲਈ 1.50 ਲਖ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆ ਵਿਖੇ ਸੈਡ ਲਈ 3 ਲਖ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੀਮਾ ਵਿਖੇ ਬਿਲਡਿੰਗ ਦੀ ਉਸਾਰੀ ਲਈ 20 ਲਖ, ਸਰਕਾਰੀ ਹਾਈ ਸਕੂਲ ਘਨੌਰ ਕਲਾਂ ਵਿਖੇ ਰਸਤੇ ਲਈ 1 ਲਖ 49,838 ਰੁਪਏ, ਸਰਕਾਰੀ ਹਾਈ ਸਕੂਲ ਮੰਗਵਾਲ ਵਿਖੇ ਕਮਰਿਆਂ ਦੀ ਉਸਾਰੀ ਲਈ 10 ਲਖ, ਸਰਕਾਰੀ ਹਾਈ ਸਕੂਲ ਪਲਾਸੌਰ ਵਿਖੇ ਰਸਤੇ ਲਈ 1.50 ਲਖ, ਸਰਕਾਰੀ ਹਾਈ ਸਕੂਲ ਕੌਹਰੀਆਂ ਕਮਰਿਆ ਦੀ ਉਸਾਰੀ ਲਈ 4 ਲਖ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਤਰੋਂ ਗਰਾਂਊਡ ਵਿਚ ਸਬਮਰਸੀਬਲ ਪੰਪ ਲਈ 50 ਹਜ਼ਾਰ, ਸਰਕਾਰੀ ਪ੍ਰਾਇਮਰੀ ਸਕੂਲ ਝਨੇੜੀ ਵਿਖੇ 54 ਡੋਲਡੈਸਕਾਂ ਲਈ 1 ਲਖ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਤਰੋਂ ਵਿਖੇ ਗਰਾਂਊਡ ਦੀ ਚਾਰਦੀਵਾਰੀ ਉਪਰ ਜ਼ਾਲ ਲਗਾਉਣ ਲਈ 1.20 ਲਖ, ਸਰਕਾਰੀ ਪ੍ਰਾਇਮਰੀ ਸਕੂਲ ਜੌਲੀਆਂ ਵਿਖੇ 22 ਡੋਲਡੈਸਕਾਂ ਲਈ 40 ਹਜ਼ਾਰ, ਸਰਕਾਰੀ ਪ੍ਰਇਮਰੀ ਸਕੂਲ ਦਿਆਲਗੜ੍ਹ ਜੇਜੀਆਂ ਵਿਖੇ ਕਮਰੇ ਲਈ 2 ਲਖ, ਸਰਕਾਰੀ ਪ੍ਰਾਇਮੀ ਸਕੂਲ ਸਿਕੰਦਰਪੁਰਾ ਵਿਖੇ ਬਚਿਆਂ ਦੇ ਬੈਠਣ ਲਈ 38 ਬੈਚਾਂ ਲਈ 70 ਹਜ਼ਾਰ, ਸਰਕਾਰੀ ਪ੍ਰਾਇਮਰੀ ਸਕੂਲ ਕੁਠਾਲਾ ਵਿਖੇ ਬਾਥਰੂਮ ਲਈ 1 ਲਖ, ਸਰਕਾਰੀ ਐਲੀਮੈਂਟਰੀ ਸਕੂਲ ਸਿਕੰਦਰਪੁਰਾ ਵਿਖੇ ਆਰ.ੳ ਅਤੇ ਵਾਟਰ ਕੂਲਰ ਲਈ 85 ਹਜ਼ਾਰ, ਸਰਕਾਰੀ ਪ੍ਰਾਇਮਰੀ ਸਕੂਲ਼ ਖੇਤਲਾ ਵਿਖੇ 2 ਕਮਰਿਆਂ ਦੀ ਉਸਾਰੀ ਲਈ 4 ਲਖ, ਸਰਕਾਰੀ ਪ੍ਰਾਇਮਰੀ ਸਕੂਲ ਰਾਏਧਾਰਨਾ ਵਿਖੇ ਬਿਲਡਿੰਗ ਦੀ ਉਸਾਰੀ ਲਈ 10 ਲਖ, ਸਰਕਾਰੀ ਪ੍ਰਾਇਮਰੀ ਸਕੂਲ ਕਾਲਬੰਜਾਰਾ ਬਾਥਰੂਮ ਲਈ 80 ਹਜ਼ਾਰ, ਸਰਕਾਰੀ ਪ੍ਰਾਇਮਰੀ ਸਕੂਲ ਹੰਭਲਵਾਸ ਵਿਖੇ ਰਸਤੇ ਦੀ ਇੰਟਰਲੋਕਟਾਇਲ ਲਈ 2 ਲਖ, ਸਰਕਾਰੀ ਪ੍ਰਾਇਮਰੀ ਸਕੂਲ ਚਠਾ ਨਨਹੇੜਾ ਫਰਸ ਲਈ 1 ਲਖ, ਗ੍ਰਾਮ ਪੰਚਾਇਤ ਈਸੀ 8 ਸੋਲਰ ਲਾਇਟ ਸਿਸਟਮ ਲਗਾਉਣ ਲਈ 1.32 ਲਖ, ਗ੍ਰਾਮ ਪੰਚਾਇਤ ਹਰਚੰਦਪੁਰਾ 9 ਸੋਲਰ ਸਟਰੀਟ ਲਾਇਟਾ ਲਗਾਉਣ ਲਈ 1 ਲਖ 48,500 ਰੁਪਏ, ਗ੍ਰਾਮ ਪੰਚਾਇਤ ਜਹਾਂਗੀਰ 12 ਸੋਲਰ ਲਾਇਟਾ ਲਈ 1.98 ਲਖ, ਸਰਕਾਰੀ ਐਲੀਮੈਂਟਰੀ ਸਕੂਲ ਕਾਂਝਲੀ ਲਈ ਡੋਲਡੈਸਕਾਂ ਬਚਿਆ ਲਈ 1 ਲਖ 49,270 ਰੁਪਏ, ਸਰਕਾਰੀ ਮਿਡਲ ਸਕੂਲ ਦੌਲਤਪੁਰ ਵਿਖੇ ਦੋ ਕਮਰਿਆਂ ਦੀ ਉਸਾਰੀ ਲਈ 4.48 ਲਖ, ਗ੍ਰਾਮ ਪੰਚਾਇਤ ਜੈਨਪੁਰ 10 ਸੋਲਟ ਲਾਇਟਾਂ ਲਈ 1.65 ਲਖ, ਗ੍ਰਾਮ ਪੰਚਾਇਤ ਮਾਨਾਂਵਾਲਾ 10 ਸੋਲਟ ਲਾਇਟਾਂ ਲਈ 1.65 ਲਖ, ਗ੍ਰਾਮ ਪੰਚਾਇਤ ਮਾਨਾਂ 10 ਸੋਲਟ ਲਾਇਟਾਂ ਲਈ 1.65 ਲਖ, ਗ੍ਰਾਮ ਪੰਚਾਇਤ ਰਜਿੰਦਰਪੁਰੀ 10 ਸੋਲਟ ਲਾਇਟਾਂ ਲਈ 1.65 ਲਖ, ਗ੍ਰਾਮ ਪੰਚਾਇਤ ਨਤ 10 ਸੋਲਟ ਲਾਇਟਾਂ ਲਈ 1.65 ਲਖ, ਗ੍ਰਾਂਮ ਪੰਚਾਇਤ ਬੇਲੇਵਾਲ 10 ਸੋਲਟ ਲਾਇਟਾਂ ਲਈ 1.65 ਲਖ, ਗ੍ਰਾਂਮ ਪੰਚਾਇਤ ਈਸੜਾ 10 ਸੋਲਟ ਲਾਇਟਾਂ ਲਈ 1.65 ਲਖ, ਗ੍ਰਾਂਮ ਪੰਚਾਇਤ ਭਦਲਵੜ 10 ਸੋਲਟ ਲਾਇਟਾਂ ਲਈ 1.65 ਲਖ, ਗ੍ਰਾਂਮ ਪੰਚਾਇਤ ਮੀਰਹੇੜੀ 10 ਸੋਲਟ ਲਾਇਟਾਂ ਲਈ 1.65 ਲਖ, ਗ੍ਰਾਂਮ ਪੰਚਾਇਤ ਬਟੂਹਾ 10 ਸੋਲਟ ਲਾਇਟਾਂ ਲਈ 1.65 ਲਖ, ਗ੍ਰਾਂਮ ਪੰਚਾਇਤ ਕਾਂਝਲੀ 12 ਸੋਲਟ ਲਾਇਟਾਂ ਲਈ 1.98 ਲਖ, ਗ੍ਰਾਂਮ ਪੰਚਾਇਤ ਭੋਜੋਵਾਲੀ 12 ਸੋਲਟ ਲਾਇਟਾਂ ਲਈ 1.98 ਲਖ, ਗ੍ਰਾਂਮ ਪੰਚਾਇਤ ਭਸੌੜ ਬਸ ਸਟੈਡ ਦੀ ਉਸਾਰੀ ਲਈ 2.50 ਲਖ, ਗ੍ਰਾਂਮ ਪੰਚਾਇਤ ਖੇਤਲਾ ਵਿਖੇ ਐਸ.ਸੀ ਵਰਗ ਦੇ ਪਬਲਿਕ ਸੈਂਡ ਦੀ ਉਸਾਰੀ ਲਈ 70 ਹਜ਼ਾਰ ਦੀ ਰਾਸ਼ੀ ਭੇਜ ਦਿਤੀ ਗਈ ਹੈ। ਸ਼੍ਰੀ ਭਗਵੰਤ ਮਾਨ ਨੇ ਦਸਿਆਂ ਕਿ ਉਹਨਾਂ ਵਲੋਂ ਕੀਤੇ ਵਾਅਦਿਆਂ ਲਈ ਅਗਲੀ ਰਾਸ਼ੀ ਜਲਦ ਹੀ ਭੇਜ ਦਿਤੀ ਜਾਵੇਗੀ ਅਤੇ ਉਹ ਪਿੰਡ-ਪਿੰਡ ਪਧਰ ਤੇ ਜਾਕੇ ਹੋਰ ਰਾਸ਼ੀ ਵੰਡਣ ਲਈ ਲੋਕਾਂ ਦੀ ਆਪਸੀ ਰਾਇ ਜਾਨਣਗੇ।

VIA PUNJAB