ਨਾਮਵਰ ਗਾਇਕਾਂ ਹਰਦੀਪ ਸਿੰਘ ਅਤੇ ਗੁਰਕਿਰਪਾਲ ਸਿੰਘ ਸੂਰਾਪੁਰੀ ਨੇ ਕੀਤਾ ਓ ਚਿਕਨ ਇੰਡੀਆ ਦੇ ਸ਼ੋ ਰੂਮ ਦਾ ਉਦਘਾਟਨ

ਐਸ ਏ ਐਸ ਨਗਰ – ਇਥੋਂ ਦੇ ਫੇਜ਼ 5 ਵਿਖੇ ਓ ਚਿਕਨ ਇੰਡੀਆ ਵਲੋਂ ਖੋਲ੍ਹੇ ਗਏ ਰੈਸਟੋਰੈਂਟ ਦਾ ਉਦਘਾਟਨ ਪੰਜਾਬ ਦੇ ਨਾਮਵਰ ਗਾਇਕ ਹਰਦੀਪ ਸਿੰਘ ਅਤੇ ਗੁਰਕਿਰਪਾਲ ਸਿੰਘ ਸੂਰਾਪੁਰੀ ਨੇ ਸਾਂਝੇ ਤੌਰ ‘ਤੇ ਕੀਤਾ| ਇਸ ਮੌਕੇ ਰੈਸਟੋਰੈਂਟ ਦੇ ਮਾਲਕ ਪਰਦੀਪ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਵਲੋਂ ਚੰਡੀਗੜ੍ਹ ਦੇ ਸੈਕਟਰ 18 ਵਿਖੇ ਰੈਸਟੋਰੈਂਟ ਚਲਾਇਆ ਜਾ ਰਿਹਾ ਹੈ, ਜਿਥੇ ਬਿਨ੍ਹਾਂ ਤੇਲ ਤੋਂ ਚਿਕਨ ਦੀਆਂ ਵੱਖ ਵੱਖ ਕਿਸਮਾਂ ਅਤੇ ਸ਼ਾਕਾਹਾਰੀ ਪਕਵਾਨ ਵੀ ਤਿਆਰ ਕੀਤੇ ਜਾਂਦੇ ਹਨ| ਉਨ੍ਹਾਂ ਕਿਹਾ ਕਿ ਅੱਜ ਦੇ ਦੌਰ ਵਿਚ ਲੋਕ ਆਪਣੀ ਸਿਹਤ ਪ੍ਰਤੀ ਜਾਗਰੂਕ ਹੋਣ ਕਾਰਨ ਘਿਓ ਅਤੇ ਤੇਲ ਦੀ ਘੱਟ ਤੋਂ ਘੱਟ ਵਰਤੋਂ ਕਰਨਾ ਚਾਹੁੰਦੇ ਹਨ ਪ੍ਰੰਤੂ ਆਮ ਰੈਸਟੋਰੈਂਟਾਂ ਜਾਂ ਹੋਟਲਾਂ ਵਿਚ ਬਿਨ੍ਹਾਂ ਤੇਲ ਤੋਂ ਕੋਈ ਵੀ ਪਕਵਾਨ ਤਿਆਰ ਨਾ ਹੋਣ ਕਾਰਨ ਉਹ ਇਸਦਾ ਬਦਲ ਚਾਹੁੰਦੇ ਹਨ| ਉਹਨਾਂ ਕਿਹਾ ਕਿ ਇਸ ਰੈਸਟੋਰੈਂਟ ਵਿੱਚ ਗ੍ਰਾਹਕਾਂ ਨੂੰ ਵੱਧ ਤੋਂ ਵੱਧ ਵੰਨਗੀਆਂ ਵਿਚ ਬਿਨ੍ਹਾਂ ਤੇਲ ਦੇ ਮਾਸਾਹਾਰੀ ਅਤੇ ਸ਼ਾਕਾਹਾਰੀ ਪਕਵਾਨ ਉਪਲਬਧ ਹੋਣਗੇ|

VIA PUNJAB