ਸੁਰੱਖਿਆ ਨੂੰ ਯਕੀਨੀ ਬਨਾਉਣ ਦੇ ਲਈ ਕੌਂਸਲਰ ਨੇ ਵਾਰਡ ਨੰ: ਪੰਜ ਵਿੱਚ ਲਗਵਾਏ ਸੀ ਸੀ ਟੀ ਵੀ ਕੈਮਰੇ

ਘਨੌਰ – ਕਸਬਾ ਘਨੌਰ ਦੇ ਵਾਰਡ ਨੰ ਪੰਜ ਵਿੱਚ ਕੌਸਲਰ ਵੰਦਨਾ ਸ਼ਰਮਾ ਨੇ ਧਾਰਮਿਕ ਸਥਾਨਾਂ ਅਤੇ ਜਨਤਕ ਥਾਵਾਂ ਤੇ 24 ਸੀਸੀ ਕੈਮਰੇ ਲਗਵਾਏ ਹਨ ਜਿਹਨਾਂ ਦਾ ਉਦਘਾਟਨ ਸ਼੍ਰੀ ਪ੍ਰਵੀਨ ਬੰਸਲ ਮਹਾ ਮੰਤਰੀ ਭਾਜਪਾ ਪੰਜਾਬ ਅਤੇ ਵਿਧਾਇਕ ਅਸੀਮ ਗੋਇਲ ਅੰਬਾਲਾ ਵਲੋਂ ਕੀਤਾ ਗਿਆ| ਇਸ ਮੌਕੇ ਬੋਲਦਿਆਂ ਉਹਨਾਂ ਕਿਹਾ ਕਿ ਸੀਸੀ ਟੀਵੀ ਕੈਮਰਿਆਂ ਨਾਲ ਲੁੱਟ ਖਸੁੱਟ ਦੀਆਂ ਵਾਰਦਾਤਾਂ ਵਿੱਚ ਕਮੀ ਆਵੇਗੀ| ਇਸ ਮੌਕੇ ਭਾਜਪਾ ਦੇ ਸੂਬਾਈ ਆਗੂ ਵਿਕਾਸ ਸ਼ਰਮਾ ਨੇ ਕਿਹਾ ਕਿ ਉਹਨਾਂ ਨੂੰ ਕੌਸਲਰ ਦਾ ਜਿਹੜਾ ਮਾਨ ਭੱਤਾ ਮਿਲਿਆ ਸੀ ਉਸ ਨਾਲ ਉਹਨਾਂ ਨੇ ਵਾਰਡ ਨੰ ਪੰਜ ਵਿੱਚ 24 ਸੀਸੀ ਟੀ ਵੀ ਕੈਮਰੇ ਲਗਵਾ ਦਿੱਤੇ ਹਨ ਜਿਸ ਤੇ ਇਕ ਲੱਖ ਰੁਪਏ ਦੇ ਕਰੀਬ ਖਰਚ ਆਇਆ ਹੈ| ਇਸ ਮੌਕੇ ਸੂਬਾ ਕਿਸਾਨ ਆਗੂ ਪਾਖਰ ਸਿੰਘ ਕਾਂਮੀ, ਮੰਡਲ ਪ੍ਰਧਾਨ ਗੌਤਮ ਸੂਦ, ਗੋਲਡੀ ਬਠੌਣੀਆ, ਇੰਸਰ ਸਿੰਘ ਕਾਂਮੀ, ਹਰਜਿੰਦਰ ਸਿੰਘ ਲਾਛੜੂ, ਅਮਰੀਕ ਸਿੰਘ ਸਿੰਧੂ, ਸੁਰਿੰਦਰ ਪੁਰੀ, ਗੁਰਨਾਮ ਸਿੰਘ ਚੰਬਲ, ਵਰਿੰਦਰ ਬਿੱਟੂ, ਮਾਸਟਰ ਕ੍ਰਿਸ਼ਨ ਸ਼ਰਮਾ, ਸੁਭਾਸ਼ ਚੰਦ ਸ਼ਰਮਾ, ਸੰਦੀਪ ਜਿੰਦਲ ਅਤੇ ਹਰਜਿੰਦਰ ਸਿੰਘ ਅਤੇ ਵਾਰਡਵਾਸੀ ਹਾਜਰ ਸਨ|

VIA PUNJAB