- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਨਾਸਾ ਦਾ ‘ਇਨਸਾਈਟ’ ਮੰਗਲ ਗ੍ਰਹਿ ’ਤੇ ਪੁੱਜਿਆ
ਵਾਸ਼ਿੰਗਟਨ – ਮੰਗਲ ਗ੍ਰਹਿ ਦੀ ਪਥਰੀਲੀ ਸਤਹਿ ਦੇ ਰਹੱਸਾਂ ਨੂੰ ਜਾਣਨ ਲਈ ਖਾਸ ਤੌਰ ’ਤੇ ਤਿਆਰ ਕੀਤਾ ਗਿਆ ਨਾਸਾ ਦਾ ਰੋਬੋਟਿਕ ‘ਇਨਸਾਈਟ ਲੈਂਡਰ’ ਛੇ ਮਹੀਨਿਆਂ ਮਗਰੋਂ ਮੰਗਲ ਗ੍ਰਹਿ ਦੀ ਸਤਹਿ ਉੱਤੇ ਪੁੱਜ ਗਿਆ ਹੈ। ਇਹ ਜਾਣਕਾਰੀ ਨਾਸਾ ਨੇ ਦਿੱਤੀ। ‘ਇਨਸਾਈਟ ਮਿਸ਼ਨ ਟੀਮ’ ਨੇ ਦੱਸਿਆ ਕਿ ਪੁਲਾੜ ਵਾਹਨ ਵੱਲੋਂ ਭੇਜੇ ਸਿਗਨਲਾਂ ਤੋਂ ਪਤਾ ਲੱਗਦਾ ਹੈ ਕਿ ਇਸ ਦੇ ਸੂਰਜੀ ਪੈਨਲ ਖੁੱਲ੍ਹੇ ਹਨ ਅਤੇ ਮੰਗਲ ਗ੍ਰਹਿ ਦੀ ਸਤਹਿ ਤੋਂ ਸੂਰਜ ਦੀ ਰੌਸ਼ਨੀ ਇਕੱਠੀ ਕਰ ਰਹੇ ਹਨ। ਨਾਸਾ ਦੇ ਓਡੀਸੀ ਆਰਬਿਟਰ ਨੇ ਮੰਗਲ ਗ੍ਰਹਿ ਉੱਤੇ ਪੁੱਜਣ ਦੇ ਸਿਗਨਲ ਭੇਜੇ ਜੋ ਧਰਤੀ ਉੱਤੇ ਲਗਪਗ ਸ਼ਾਮੀਂ 5.30 ਵਜੇ ਮਿਲੇ। ਓਡੀਸੀ ਨੇ ਦੋ ਤਸਵੀਰਾਂ ਵੀ ਭੇਜੀਆਂ ਹਨ ਜਿਨ੍ਹਾਂ ਤੋਂ ਇਨਸਾਈਟ ਦੀ ਲੈਂਡਿੰਗ ਸਾਈਟ ਬਾਰੇ ਪਤਾ ਲੱਗ ਰਿਹਾ ਹੈ। ਜ਼ਿਕਰਯੋਗ ਹੈ ਕਿ ਇਹ ਸਪੇਸ ਵਾਹਨ ਅਮਰੀਕਾ ਦੇ ਕੈਲੀਫੋਰਨੀਆ ਸਥਿਤ ਵੈਂਡਨਬਰਗ ਏਅਰਫੋਰਸ ਬੇਸ ਤੋਂ 5 ਮਈ ਨੂੰ ਭੇਜਿਆ ਗਿਆ ਸੀ। ਨਾਸਾ ਦੇ ਪ੍ਰਸ਼ਾਸਕ ਜਿਮ ਬ੍ਰਿਡਨਸਟਾਈਨ ਨੇ ਕਿਹਾ,“ਅੱਜ, ਮਨੁੱਖੀ ਇਤਿਹਾਸ ਵਿਚ ਅੱਠਵੀਂ ਵਾਰ ਸਫ਼ਲਤਾਪੂਰਵਕ ਢੰਗ ਨਾਲ ਮੰਗਲ ਗ੍ਰਹਿ ਉੱਤੇ ਪੁੱਜ ਗਏ ਹਾਂ।” ਉਨ੍ਹਾਂ ਦੱਸਿਆ,“ਇਨਸਾਈਟ ਮੰਗਲ ਗ੍ਰਹਿ ਦੇ ਵਾਤਾਵਰਨ ਦਾ ਅਧਿਐਨ ਕਰੇਗਾ ਅਤੇ ਸਾਨੂੰ ਅਹਿਮ ਜਾਣਕਾਰੀ ਦੇਵੇਗਾ ਜਿਸ ਤੋਂ ਸਾਨੂੰ ਚੰਦਰਮਾ ਅਤੇ ਬਾਅਦ ਵਿਚ ਮੰਗਲ ਗ੍ਰਹਿ ਉੱਤੇ ਪੁਲਾੜ ਵਿਗਿਆਨੀ ਭੇਜਣ ਵਿਚ ਮਦਦ ਮਿਲੇਗੀ।


