- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਨਾਸਾ ਨੇ ਬਰਫ ਦੇ ਪਿਘਲਣ ਦਾ ਪਤਾ ਲਗਾਉਣ ਲਈ ਪੁਲਾੜ ‘ਚ ਭੇਜਿਆ ਲੇਜ਼ਰ ਸੈਟੇਲਾਈਟ
ਲਾਸ ਏਂਜਲਸ – ਅਮਰੀਕੀ ਪੁਲਾੜ ਏਂਜਸੀ ਨਾਸਾ ਨੇ ਵਿਸ਼ਵ ‘ਚ ਬਰਫ ਦੇ ਪਿਘਲਣ ਦਾ ਪਤਾ ਲਗਾਉਣ ਤੇ ਜਲਵਾਯੂ ਦੇ ਗਰਮ ਹੋਣ ਦੇ ਕਾਰਨ ਵਧਦੇ ਸਮੁੰਦਰ ਪੱਧਰ ਦੇ ਪੂਰਵ ਅਨੁਮਾਨ ‘ਚ ਸੁਧਾਰ ਲਈ ਸ਼ਨੀਵਾਰ ਨੂੰ ਇਕ ਤਕਨੀਕੀ ਪੁਲਾੜ ਲੇਜ਼ਰ ਉਪਗ੍ਰਹਿ ਨੂੰ ਲਾਂਚ ਕੀਤਾ। ਆਈਸਸੈਟ-2 ਨਾਂ ਦਾ ਇਕ ਅਰਬ ਡਾਲਰ ਦੀ ਲਾਗਤ ਵਾਲਾ ਇਹ ਉਪਗ੍ਰਹਿ ਸਥਾਨਕ ਸਮੇਂ ਮੁਤਾਬਕ ਸਵੇਰੇ 6:02 ‘ਤੇ ਰਵਾਨਾ ਹੋਇਆ। ਇਸ ਨੂੰ ਕੈਲੀਫੋਰਨੀਆ ਦੇ ਵੈਂਡੇਨਬਰਗ ਹਵਾਈ ਫੌਜ ਸਟੇਸ਼ਨ ਤੋਂ ਡੇਲਟਾ-2 ਰਾਕਟ ਦੇ ਜ਼ਰੀਏ ਲਾਂਚ ਕੀਤਾ ਗਿਆ। ਨਾਸਾ ਟੈਲੀਵਿਜ਼ਨ ‘ਤੇ ਲਾਂਚ ਨੂੰ ਪੇਸ਼ ਕਰਨ ਵਾਲੇ ਨੇ ਕਿਹਾ, ”3,2,1 ਰਵਾਨਾ।” ਸਾਡੇ ਲਗਾਤਾਰ ਬਦਲਦੇ ਗ੍ਰਹਿ ‘ਤੇ ਧੂਰਵੀ ਬਰਫ ਦੀ ਚਾਦਰ ਨਾਲ ਸਬੰਧਿਤ ਰਿਸਰਚ ਲਈ ਆਈਸਸੈਟ ਸਾਲ 2003 ‘ਚ ਲਾਂਚ ਕੀਤਾ ਗਿਆ ਸੀ ਤੇ 2009 ‘ਚ ਇਹ ਖਤਮ ਹੋ ਗਿਆ ਸੀ। ਪਹਿਲੇ ਆਈਸਸੈਟ ਮਿਸ਼ਨ ਨੇ ਖੁਲਾਸਾ ਕੀਤਾ ਸੀ ਕਿ ਸਮੁੰਦਰੀ ਬਰਫ ਦੀ ਸਤਾਹ ਪਤਲੀ ਹੋ ਰਹੀ ਹੈ ਤੇ ਗ੍ਰੀਨਲੈਂਡ ਤੇ ਅੰਟਾਕਰਟੀਕਾ ‘ਚ ਬਰਫ ਖਤਮ ਹੋ ਰਹੀ ਹੈ।


