ਨਿਊਜ਼ੀਲੈਂਡ ਟੀਮ ਵਿੱਚ ਦੋ ਨਵੇਂ ਚਿਹਰੇ

ਵੇਲਿੰਗਟਨ – ਭਾਰਤ ਖ਼ਿਲਾਫ਼ ਛੇ ਫਰਵਰੀ ਤੋਂ ਸ਼ੁਰੂ ਹੋ ਰਹੀ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ ਲਈ ਨਿਊਜ਼ੀਲੈਂਡ ਨੇ ਦੋ ਨਵੇਂ ਖਿਡਾਰੀਆਂ ਹਰਫ਼ਨਮੌਲਾ ਡੇਰਿਲ ਮਿਸ਼ੇਲ ਅਤੇ ਤੇਜ਼ ਗੇਂਦਬਾਜ਼ ਬਲੇਅਰ ਟਿਕਨੇਰ ਨੂੰ ਟੀਮ ਵਿੱਚ ਥਾਂ ਦਿੱਤੀ ਹੈ। ਕਪਤਾਨ ਕੇਨ ਵਿਲੀਅਮਸਨ ਨੂੰ 14 ਮੈਂਬਰੀ ਟੀਮ ਦਾ ਕਪਤਾਨ ਚੁਣਿਆ ਗਿਆ ਹੈ। ਉਹ ਸ੍ਰੀਲੰਕਾ ਖ਼ਿਲਾਫ਼ ਇੱਕ ਟੀ-20 ਮੈਚ ਤੋਂ ਬਾਹਰ ਰਿਹਾ ਸੀ। ਮਿਸ਼ੇਲ ਅਤੇ ਟਿਕਨੇਰ ਨੂੰ ਨਿਊਜ਼ੀਲੈਂਡ ਦੀ ਘਰੇਲੂ ਟੀ-20 ਲੀਗ ਸੁਪਰ ਸਮੈਸ਼ ਵਿੱਚ ਚੰਗੇ ਪ੍ਰਦਰਸ਼ਨ ਦਾ ਇਨਾਮ ਮਿਲਿਆ ਹੈ। ਤਿੰਨ ਮੈਚਾਂ ਦੀ ਲੜੀ ਦੌਰਾਨ ਦੋਵਾਂ ਦੇਸ਼ਾਂ ਦੀਆਂ ਮਹਿਲਾ ਟੀਮਾਂ ਦੇ ਮੈਚ ਵੀ ਇਸੇ ਪਿੱਚ ’ਤੇ ਖੇਡੇ ਜਾਣਗੇ।

VIA PUNJAB