- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਨਿਊਜ਼ੀਲੈਂਡ ਨੂੰ ਚੁਣੌਤੀ ਦੇਣ ਦੇ ਇਰਾਦੇ ਨਾਲ ਉੱਤਰੇਗੀ ਭਾਰਤੀ ਟੀਮ
ਆਕਲੈਂਡ – ਪਹਿਲੇ ਮੈਚ ਵਿਚ ਮਿਲੀ ਹਾਰ ਤੋਂ ਬਾਅਦ ਆਪਣੀਆਂ ਗਲਤੀਆਂ ਤੋਂ ਸਬਕ ਲੈ ਕੇ ਭਾਰਤੀ ਮਹਿਲਾ ਕ੍ਰਿਕਟ ਟੀਮ ਸ਼ੁੱਕਰਵਾਰ ਨੂੰ ਕਪਤਾਨ ਹਰਮਨਪ੍ਰੀਤ ਕੌਰ ਦੀ ਅਗਵਾਈ ਹੇਠ ਨਿਊਜ਼ੀਲੈਂਡ ਦੇ ਵਿਰੁੱਧ ਦੂਜੇ ਟਵੰਟੀ-20 ਮੈਚ ਵਿਚ ਜਦੋਂ ਉੱਤਰਗੀ ਤਾਂ ਉਸ ਦੇ ਸਾਹਮਣੇ ਸਭ ਤੋਂ ਵੱਡਾ ਸਵਾਲ ਅਨੁਭਵੀ ਮਿਤਾਲੀ ਰਾਜ ਦੀ ਚੋਣ ਹੋਵੇਗਾ, ਜਿਸ ਨੂੰ ਪਿੱਛਲੇ ਮੈਚ ਵਿੱਚ ਟੀਮ ਵਿਚੋਂ ਬਾਹਰ ਰੱਖਿਆ ਗਿਆ ਸੀ। ਭਾਰਤੀ ਬੱਲੇਬਾਜ਼ਾਂ ਨੇ ਜਿੱਤ ਲਈ 160 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਇੱਕ ਸਮੇਂ ਇੱਕ ਵਿਕਟ ਉੱਤੇ 102 ਦੌੜਾਂ ਬਣਾ ਲਈਆਂ ਸਨ। ਸਮ੍ਰਿਤੀ ਮੰਧਾਨਾ ਅਤੇ ਜੈਮੀਮਾ ਰੌਡਰਿਗਜ਼ ਦੇ ਆਊਟ ਹੋਣ ਬਾਅਦ ਹਾਲਾਂ ਕਿ ਪੂਰੀ ਟੀਮ 136 ਦੇ ਸਕੋਰ ਉੱਤੇ ਆਊਟ ਹੋ ਗਈ। ਇਸ ਦੇ ਨਾਲ 2017 ਵਿਸ਼ਵ ਕੱਪ ਫਾਈਨਲ ਵਿਚ ਇੰਗਲੈਂਡ ਤੋਂ ਮਿਲੀ ਹਾਰ ਦੀਆਂ ਯਾਦਾਂ ਇੱਕ ਵਾਰ ਫਿਰ ਤਾਜ਼ਾ ਹੋ ਗਈਆਂ। ਪਹਿਲੇ ਮੈਚ ਵਿਚ ਪ੍ਰਬੰਧਕਾਂ ਨੂੰ ਤਜਰਬੇਕਾਰ ਮਿਤਾਲੀ ਦੇ ਹੁਨਰ ਤੋਂ ਲਾਭ ਲੈਣਾ ਚਾਹੀਦਾ ਸੀ ਪਰ ਟੀਮ ਪ੍ਰਬੰਧਾਂ ਨੇ ਉਸ ਨੂੰ ਗਿਆਰਾਂ ਖਿਡਾਰਨਾਂ ਵਿਚ ਨਾ ਲਿਆ।ਪਹਿਲੀ ਵਾਰ ਉੱਤਰੀ ਪ੍ਰੀਆ ਪੂਨੀਆ ਨੇ ਮੰਧਾਨਾ ਦੇ ਨਾਲ ਪਾਰੀ ਦੀ ਸ਼ੁਰੂਆਤ ਕੀਤੀ ਪਰ ਉਹ ਪੰਜ ਗੇਂਦਾਂ ਵੀ ਨਹੀਂ ਖੇਡ ਸਕੀ। ਡਾਈਲਾਨ ਹੇਮਲਤਾ ਨੂੰ ਚੌਥੇ ਨੰਬਰ ਉੱਤੇ ਉਤਾਰਿਆ ਪਰ ਉਹ ਵੀ ਆਸਾਂ ਉੱਤੇ ਪੂਰੀ ਨਹੀਂ ਉੱਤਰੀ।


