- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਨਿਊਜ਼ੀਲੈਂਡ ਨੇ ਜੈਮੀਸਨ ਨੂੰ ਇੱਕ ਰੋਜ਼ਾ ਟੀਮ ’ਚ ਲਿਆ
ਮੁੱਖ ਤੇਜ਼ ਗੇਂਦਬਾਜ਼ਾਂ ਦੇ ਜ਼ਖ਼ਮੀ ਹੋਣ ਕਾਰਨ ਨਿਊਜ਼ੀਲੈਂਡ ਨੂੰ ਭਾਰਤ ਖ਼ਿਲਾਫ਼ ਹੋਣ ਵਾਲੀ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ ਲਈ ਨਵੇਂ ਗੇਂਦਬਾਜ਼ਾਂ ਨੂੰ ਲੈਣ ਲਈ ਮਜ਼ਬੂਰ ਹੋਣਾ ਪਿਆ, ਜਿਸ ਵਿੱਚ ਦੇਸ਼ ਦੇ ਸਭ ਤੋਂ ਲੰਮੇ ਕੱਦ ਕਾਠ ਦਾ ਕ੍ਰਿਕਟਰ ਕਾਈਲ ਜੈਮੀਸਨ ਵੀ ਸ਼ਾਮਲ ਹੈ। ਹੈਮਿਲਟਨ ਵਿੱਚ ਪੰਜ ਫਰਵਰੀ ਤੋਂ ਸ਼ੁਰੂ ਹੋ ਰਹੀ ਲੜੀ ਦੌਰਾਨ ਛੇ ਫੁੱਟ ਅੱਠ ਇੰਚ ਲੰਮੇ ਜੈਮੀਸਨ ਨੂੰ ਪਹਿਲੀ ਵਾਰ ਮੌਕਾ ਮਿਲ ਸਕਦਾ ਹੈ, ਜਦਕਿ ਸਕੌਟ ਕੁਗੇਲਿਨ ਅਤੇ ਹਾਮਿਸ਼ ਬੈਨੇਟ ਨੇ ਲੰਮੇ ਸਮੇਂ ਮਗਰੋਂ ਟੀਮ ਵਿੱਚ ਵਾਪਸੀ ਕੀਤੀ ਹੈ। ਸੱਟ ਕਾਰਨ ਟ੍ਰੈਂਟ ਬੋਲਟ, ਲੌਕੀ ਫਰਗੂਸਨ ਅਤੇ ਮੈਟ ਹੈਨਰੀ ਵਰਗੇ ਗੇਂਦਬਾਜ਼ ਲੜੀ ’ਚੋਂ ਬਾਹਰ ਹਨ। ਕਾਈਲਾ ਨਾਮ ਨਾਲ ਮਸ਼ਹੂਰ ਜੈਮੀਸਨ ਨੂੰ ਘਰੇਲੂ ਕ੍ਰਿਕਟ ਵਿੱਚ ਆਪਣੀ ਲੰਬਾਈ ਦਾ ਚੰਗਾ ਫ਼ਾਇਦਾ ਮਿਲਿਆ ਹੈ। ਉਸ ਦੇ ਬਾਊਂਸਰ ਦਾ ਸਾਹਮਣਾ ਕਰਨ ਵਿੱਚ ਬੱਲੇਬਾਜ਼ਾਂ ਨੂੰ ਪ੍ਰੇਸ਼ਾਨੀ ਹੁੰਦੀ ਹੈ। 25 ਸਾਲ ਦੇ ਜੈਮੀਸਨ ਨੇ ਹਾਲ ਹੀ ਵਿੱਚ ਨਿਊਜ਼ੀਲੈਂਡ ‘ਏ’ ਵੱਲੋਂ ਇੱਥੇ ਦੌਰੇ ’ਤੇ ਆਈ ਭਾਰਤ ‘ਏ’ ਟੀਮ ਖ਼ਿਲਾਫ਼ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ ਸੀ। ਜੈਮੀਸਨ ਨਿਊਜ਼ੀਲੈਂਡ ਦੇ ਬੱਲੇਬਾਜ਼ੀ ਕੋਚ ਪੀਟਰ ਫੁਲਟਨ ਤੋਂ ਵੀ ਲੰਬਾ ਹੈ, ਜਿਸ ਨੂੰ ‘ਟੂ ਮੀਟਰ ਪੀਟਰ’ ਬੁਲਾਇਆ ਜਾਂਦਾ ਹੈ। ਟੀਮ ਨੂੰ ਮਾਹਿਰ ਤੇਜ਼ ਗੇਂਦਬਾਜ਼ ਟਿਮ ਸਾਊਦੀ ਤੋਂ ਕਾਫ਼ੀ ਉਮੀਦਾਂ ਹੋਣਗੀਆਂ, ਜਦਕਿ ਕੋਲਿਨ ਡਿ ਗਰੈਂਡਹੋਮ ਨੂੰ ਆਖ਼ਰੀ ਦੋ ਟੀ-20 ਕੌਮਾਂਤਰੀ ਮੈਚਾਂ ਲਈ ਬਾਹਰ ਕਰਨ ਮਗਰੋਂ ਇੱਕ ਰੋਜ਼ਾ ਟੀਮ ਵਿੱਚ ਥਾਂ ਮਿਲੀ ਹੈ।


