- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਨਿਊਯਾਰਕ ਵਿੱਚ ਵੀ ਕੋਰੋਨਾ ਵਾਇਰਸ ਦੇ ਨਵੇਂ ਰੂਪ ਨੇ ਪੈਰ ਰੱਖਿਆ
ਕੈਲੀਫੋਰਨੀਆ – ਨਿਊਯਾਰਕ ਵੀ ਸੋਮਵਾਰ ਨੂੰ ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਵਧ ਰਹੇ ਨਵੇਂ ਰੂਪ ਵਾਲੇ ਕੇਸਾਂ ਦੇ ਰਾਜਾਂ ਵਿੱਚ ਸ਼ਾਮਲ ਹੋ ਗਿਆ ਹੈ। ਨਿਊਯਾਰਕ ਦੇ ਗਵਰਨਰ ਨੇ ਇੱਕ ਕਾਨਫਰੰਸ ਕਾਲ ਰਾਹੀਂ ਕੋਰੋਨਾ ਵਾਇਰਸ ਦੇ ਇਸ ਨਵੇਂ ਮਾਮਲੇ ਦੀ ਪੁਸ਼ਟੀ ਕੀਤੀ ਹੈ,ਜਿਸ ਨੂੰ ਘੱਟੋ ਘੱਟ 50 ਪ੍ਰਤੀਸ਼ਤ ਵਧੇਰੇ ਛੂਤਕਾਰੀ ਮੰਨਿਆ ਜਾਂਦਾ ਹੈ। ਨਿਊਯਾਰਕ ਦੇ ਉੱਪਰੀ ਭਾਗ ਵਿੱਚ ਰਹਿਣ ਵਾਲੇ 60 ਵੇ ਦਹਾਕੇ ਦੇ ਇੱਕ ਵਿਅਕਤੀ ਨੇ ਇਸ ਬੀ.1.1.7 ਕੋਰੋਨਾਂ ਵਾਇਰਸ ਦਾ ਸਕਾਰਾਤਮਕ ਟੈਸਟ ਕੀਤਾ ਹੈ। ਗਵਰਨਰ ਐਂਡਰਿਊ ਕੁਓਮੋ ਅਨੁਸਾਰ ਸਾਰਤੋਗਾ ਕਾਉਂਟੀ ਦੇ ਇਸ ਪੀੜਤ ਵਿਅਕਤੀ ਨੇ ਹਾਲ ਹੀ ਵਿੱਚ ਕੋਈ ਯਾਤਰਾ ਨਹੀਂ ਕੀਤੀ ਹੈ,ਜਦਕਿ ਇਹ ਆਦਮੀ ਸਾਰਤੋਗਾ ਸਪ੍ਰਿੰਗਜ਼ ਵਿੱਚ ਇੱਕ ਗਹਿਣਿਆਂ ਦੀ ਦੁਕਾਨ ਨਾਲ ਜੁੜਿਆ ਹੋਇਆ ਹੈ ਅਤੇ ਗਵਰਨਰ ਨੇ ਦਸੰਬਰ 18 ਤੋਂ 24 ਦੇ ਵਿਚਕਾਰ 404 ਬ੍ਰਾਡਵੇਅ ਤੇ ਐਨ ਫੌਕਸ ਜਵੈਲਰਜ਼ ਨਾਲ ਸੰਪਰਕ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਵੀ ਤੁਰੰਤ ਟੈਸਟ ਕਰਵਾਉਣ ਦੀ ਸਲਾਹ ਦਿੱਤੀ ਹੈ।ਨਿਊਯਾਰਕ ਵਿੱਚ ਇਹ ਨਵੇਂ ਵਾਇਰਸ ਦਾ ਪਹਿਲਾ ਮਾਮਲਾ ਹੈ ਜਦਕਿ ਘੱਟੋ ਘੱਟ ਤਿੰਨ ਹੋਰ ਰਾਜਾਂ ਨੇ ਹਾਲ ਹੀ ਵਿੱਚ ਨਵੇਂ ਵਾਇਰਸ ਦੀ ਮੌਜੂਦਗੀ ਦੀ ਪੁਸ਼ਟੀ ਕੀਤੀ ਹੈ ਜਿਹਨਾਂ ਵਿੱਚ ਕੋਲੋਰਾਡੋ, ਕੈਲੀਫੋਰਨੀਆਂ ਅਤੇ ਫਲੋਰਿਡਾ ਆਦਿ ਸ਼ਾਮਲ ਹਨ। ਇਸ ਨਵੇਂ ਵੇਰੀਐਂਟ ਦੀ ਪਛਾਣ ਕਰਨ ਲਈ ਵਿਅਕਤੀਗਤ ਨਮੂਨਿਆਂ ਦੀ ਪੂਰੀ ਤਰ੍ਹਾਂ ਜੈਨੇਟਿਕ ਲੜੀਬੰਦੀ ਦੀ ਲੋੜ ਹੁੰਦੀ ਹੈ ਅਤੇ ਕੁਓਮੋ ਨੇ ਪਹਿਲਾਂ ਹੀ ਰਾਜ ਭਰ ਦੇ ਹਸਪਤਾਲਾਂ ਨੂੰ ਇਸ ਦੀ ਜਾਂਚ ਸ਼ੁਰੂ ਕਰਨ ਦੇ ਆਦੇਸ਼ ਦਿੱਤੇ ਹਨ। ਇਸ ਸੰਬੰਧੀ ਬੁੱਧਵਾਰ ਤੱਕ, ਸਟੇਟ ਅਤੇ ਪ੍ਰਾਈਵੇਟ ਲੈਬਜ਼ ਨੇ 4,300 ਤੋਂ ਵੱਧ ਨਮੂਨਿਆਂ ਦੀ ਜੈਨੇਟਿਕ ਲੜੀਵਾਰ ਆਧਾਰ ਤੇ ਜਾਂਚ ਕੀਤੀ ਹੈ।


