- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਨਿਊਜ਼ੀਲੈਂਡ ‘ਚ ਖੇਡਣ ‘ਤੇ ਖਿਡਾਰੀਆਂ ਨੂੰ ਹੋਵੇਗਾ ਫਾਈਦਾ : ਦ੍ਰਾਵਿੜ
ਨਵੀਂ ਦਿੱਲੀ – ਰਾਹੁਲ ਦ੍ਰਾਵਿੜ ਦਾ ਮੰਨਣਾ ਹੈ ਕਿ ਨਿਊਜ਼ੀਲੈਂਡ ਦੇ ਹਾਲਾਤ ਆਸਟਰੇਲੀਆ ਦੇ ਸਮਾਨ ਨਹੀਂ ਹੋਣਗੇ ਪਰ ਇਸ ਦੇ ਬਾਵਜੂਦ ਭਾਰਤ ‘ਏ’ ਟੀਮ ‘ਚ ਸ਼ਾਮਿਲ ਨਿਯਮਿਤ ਟੈਸਟ ਖਿਡਾਰੀਆਂ ਨੂੰ ਬਹੁਮੁੱਲ ਮੈਚ ਅਭਿਆਸ ਦਾ ਮੌਕਾ ਮਿਲੇਗਾ। ਭਾਰਤੀ ਟੈਸਟ ਉਪ ਕਪਤਾਨ ਅਜਿੰਕਿਆ ਰਹਾਣੇ, ਰੋਹਿਤ ਸ਼ਰਮਾ, ਮੁਰਲੀ ਵਿਜੇ, ਪ੍ਰਿਥਵੀ ਸ਼ਾਹ, ਪ੍ਰਾਥਿਵ ਪਟੇਲ ਤੇ ਹਨੁਮਾ ਵਿਹਾਰੀ ਨਿਊਜ਼ੀਲੈਂਡ ਦੇ ਮਾਓਟ ਮਾਨਗਾਨੁਈ ‘ਚ 16 ਨਵੰਬਰ ਤੋਂ ਖੇਡੇ ਜਾਣ ਵਾਲੇ ਪਹਿਲੇ ਰਸਮੀ ਟੈਸਟ ‘ਚ ‘ਏ’ ਟੀਮ ਦਾ ਹਿੱਸਾ ਹਨ। ਇਨ੍ਹਾਂ 6 ਖਿਡਾਰੀਆਂ ਨੂੰ ਆਸਟਰੇਲੀਆ ‘ਚ 6 ਦਸੰਬਰ ਤੋਂ ਸ਼ੁਰੂ ਹੋ ਰਹੀ 4 ਟੈਸਟ ਮੈਚਾਂ ਦੀ ਸੀਰੀਜ਼ ਦੇ ਲਈ ਭਾਰਤੀ ਟੀਮ ਨੂੰ ਚੁਣਿਆ ਗਿਆ ਹੈ। ਦ੍ਰਾਵਿੜ ਨੇ ਕਿਹਾ ਮੈਨੂੰ ਲੱਗਦਾ ਹੈ ਕਿ ਇਹ ਕੁਝ ਖਿਡਾਰੀਆਂ ਦੇ ਲਈ ਬਹੁਤ ਵਧੀਆ ਮੌਕਾ ਹੈ, ਜਿਸ ਨੂੰ ਸੀਨੀਅਰ ਟੀਮ ਪ੍ਰਬੰਧਨ ਨੇ ‘ਏ’ ਦੌਰੇ ‘ਤੇ ਸ਼ਾਮਿਲ ਕਰਨ ਦੀ ਅਪੀਲ ਕੀਤੀ ਹੈ। ਦ੍ਰਾਵਿੜ ਨੇ ਕਿਹਾ ਆਸਟਰੇਲੀਆ ‘ਚ ਹਾਲਾਤ ਭਾਵੇਂ ਹੀ ਸਾਮਾਨ ਨਹੀਂ ਹਨ ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਮੈਚ ‘ਚ ਖੇਡਣ ਦਾ ਅਨੁਭਵ ਮਿਲੇਗਾ। ਇਹ ਇੰਟਰਨੈਸ਼ਨਲ ਦੌਰਿਆਂ ਤੋਂ ਪਹਿਲਾਂ ਵਧੀਆ ਮੌਕਾ ਹੈ।


