- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਨਿਸ਼ਾਨੇਬਾਜ਼ੀ ਰਾਜੇਸ਼ਵਰੀ ਨੇ ਬਣਾਇਆ ਕੌਮੀ ਰਿਕਾਰਡ
ਨਵੀਂ ਦਿੱਲੀ – ਪੰਜਾਬ ਦੀ ਰਾਜੇਸ਼ਵਰੀ ਕੁਮਾਰੀ ਨੇ ਇੱਥੇ ਚੱਲ ਰਹੀ 63ਵੀਂ ਕੌਮੀ ਸ਼ਾਟਗੰਨ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਦੌਰਾਨ ਮਹਿਲਾ ਟਰੈਪ ਮੁਕਾਬਲੇ ਵਿੱਚ ਕੌਮੀ ਰਿਕਾਰਡ ਬਣਾਇਆ। ਇਸ ਰਿਕਾਰਡ ਦੀ ਪੁਸ਼ਟੀ ਭਾਰਤੀ ਕੌਮੀ ਰਾਈਫਲ ਐਸੋਸੀਏਸ਼ਨ ਨੇ ਕੀਤੀ ਹੈ। ਰਾਜੇਸ਼ਵਰੀ ਨੇ ਕੁਆਲੀਫਾਈਂਗ ਵਿੱਚ 125 ਵਿੱਚੋਂ 118 ਅੰਕ ਲਏ ਅਤੇ ਫਿਰ ਮੁਕਾਬਲੇ ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ਵਿੱਚ ਸਫਲ ਰਹੀ। ਉਸ ਨੇ 69 ਨਿਸ਼ਾਨੇਬਾਜ਼ਾਂ ਵਿਚਾਲੇ 24, 23, 24, 24 ਅਤੇ 23 ਦੀ ਸੀਰੀਜ਼ ਬਣਾਈ।ਰਾਜੇਸ਼ਵਰੀ ਦਾ ਕੁਆਲੀਫਾਈਂਗ ਸਕੋਰ ਬੀਤੇ ਰਿਕਾਾਰਡ ਤੋਂ ਦੋ ਅੰਕ ਬਿਹਤਰ ਹੈ ਜੋ ਸਾਂਝੇ ਤੌਰ ’ਤੇ ਮਾਹਿਰ ਮਹਿਲਾ ਟਰੈਪ ਨਿਸ਼ਾਨੇਬਾਜ਼ਾਂ ਸੀਮਾ ਤੋਮਰ, ਸ਼੍ਰੇਅਸੀ ਸਿੰਘ ਅਤੇ ਮਨੀਸ਼ਾ ਕੀਰ ਦੇ ਨਾਮ ਸੀ। ਰਾਜੇਸ਼ਵਰੀ ਨੇ ਇਸ ਉਪਲਬਧੀ ’ਤੇ ਖ਼ੁਸ਼ੀ ਪ੍ਰਗਟ ਕਰਦਿਆਂ ਕਿਹਾ, ‘‘ਮੈਂ ਹਾਲਾਂਕਿ ਸੋਨ ਤਗ਼ਮੇ ਤੋਂ ਖੁੰਝ ਗਈ, ਪਰ ਮੈਨੂੰ ਫਿਰ ਵੀ ਕੌਮੀ ਰਿਕਾਰਡ ਬਣਾਉਣ ਦਾ ਮਾਣ ਹੈ। ਮੈਂ ਕੁੱਝ ਨਾਮਵਰ ਨਿਸ਼ਾਨਚੀਆਂ ਨੂੰ ਪਛਾੜਿਆ। ਇੱਕ ਵੇਲੇ ਮੇਰੇ ਪਿਤਾ ਦੇ ਨਾਮ ’ਤੇ ਵੀ ਰਿਕਾਰਡ ਸੀ ਅਤੇ ਮੈਨੂੰ ਖ਼ੁਸ਼ੀ ਹੈ ਕਿ ਉਹ ਆਪਣੇ ਆਦਰਸ਼ ਦੀ ਬਰਾਬਰੀ ਕਰ ਸਕੀ।


