- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਨੇਚਰ ਟਰੇਲ ਰਨ ਐਂਡ ਸਾਇਕਲੋਥਾਨ ਦੇ ਉਤਸ਼ਾਹ ਨੇ ਐਮਐਲਐਫ-2018 ਵੱਲ ਵਧਾਏ ਕਦਮ
ਚੰਡੀਗੜ – ਐਤਵਾਰ ਦੀ ਮਨਮੋਹਕ ਸਵੇਰ ਨੂੰ ਸਿਟੀ ਬਿਊਟੀਫੁੱਲ ਦੇ ਲੇਕ ਕਲੱਬ ਦਾ ਦਿਲਕਸ਼ ਮਾਹੌਲ ਸਿਹਤ ਦੇ ਸ਼ੌਕੀਨ ਸਾਈਕਲਿਸਟਾਂ ਦੇ ਜੋਸ਼ ਅਤੇ ਵਿਮੈਨ ਤੇ ਚਿਲਡਰਨ ਨੇਚਰ ਟਰਾਇਲ ਰਨ ਅਤੇ ਸਾਇਕਲੋਥਾਨ ਵਿੱਚ ਭਾਗ ਲੈਣ ਵਾਲੇ ਦੌੜਾਕਾਂ ਦੇ ਉਤਸ਼ਾਹ ਨਾਲ ਹੋਰ ਵੀ ਰਮਣੀਕ ਹੋ ਉੱਠਿਆ।
ਇਹ ਦੋਨੋਂ ਸਮਾਗਮ 7 ਤੋਂ 9 ਦਸੰਬਰ ਤੱਕ ਹੋਣ ਵਾਲੇ ਦੂਜੇ ਮਿਲਟਰੀ ਲਿਟਰੇਚਰ ਫੈਸਟੀਵਲ (ਐਮਐਲਐਫ) ਦੀ ਲੜੀ ਤਹਿਤ ਅਜੋਕੀ ਵਿਅਸਤ ਜੀਵਨ ਸ਼ੈਲੀ ਦੇ ਮੱਦੇਨਜ਼ਰ ਸਿਹਤ ਸੁਧਾਰ ਤੇ ਸੰਭਾਲ ਦੇ ਸਬੰਧ ਵਿੱਚ ਕਰਵਾਏ ਗਏ। ਇਹ ਮਿਲਟਰੀ ਲਿਟਰੇਚਰ ਫੈਸਟੀਵਲ(ਐਮਐਲਐਫ) ਦੀ ਪਹਿਲ ਕਦਮੀ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਵਾਲੀ ਸਰਕਾਰ ਅਤੇ ਵੀਪੀ ਸਿੰਘ ਬਦਨੌਰ ਦੀ ਅਗਵਾਈ ਵਿੱਚ ਚੰਡੀਗੜ ਪ੍ਰਸ਼ਾਸਨ ਅਤੇ ਭਾਰਤੀ ਥਲ ਸੈਨਾ ਦੇ ਸਾਂਝੇ ਯਤਨਾ ਦੀ ਉਪਜ ਹੈ। ਨੇਚਰ ਟਰਾਇਲ ਰਨ, ਜੋ ਕਿ ਹਰ ਮਰ ਦੀਆਂ ਔਰਤਾਂ ਦੇ ਬੱਚਿਆਂ ਲਈ ਭਾਗ ਲੈਣ ਵਾਸਤੇ ਖੁੱਲੀ ਸੀ ਵਿੱਚ ਹਰ ਵਰਗ ਦੇ ਛੋਟੇ ਤੇ ਵੱਡੇ ਪ੍ਰਤੀਭਾਗੀਆਂ ਨੇ ਬੜੇ ਜੋਸ਼ ਤੇ ਉਤਸ਼ਾਹ ਨਾਲ ਕੁਦਰਤ ਦੀ ਗੋਦ ਦਾ ਆਨੰਦ ਮਾਣਿਆ। ਇਸ ਦੌੜ ਦਾ ਰੂਟ ਸੁਖਨਾ ਵਾਈਲਡ ਲਾਈਫ ਸੈਂਕਚੁਅਰੀ ਦੇ ਕੰਢਿਆਂ ਦੇ ਨਾਲ ਨਾਲ ਚੁਣਿਆ ਗਿਆ ਸੀ। ਇਹ ਵੀ ਵਿਸ਼ੇਸ਼ ਤੌਰ ‘ਤੇ ਧਿਆਨ ਵਿੱਚ ਰੱਖਿਆ ਗਿਆ ਕਿ ਇਸ ਸਾਂਤ ਤੇ ਰਮਣੀਕ ਵਾਤਾਵਰਣ ਨੂੰ ਕਿਸੇ ਕਿਸਮ ਦੀ ਕੋਈ ਹਾਨੀ ਨਾ ਪਹੁੰਚੇ ਅਤੇ ਇਸੇ ਲਈ ਦੌੜਣ ਵਾਲਿਆਂ ਦੀ ਗਿਣਤੀ 250 ਤੱਕ ਹੀ ਸੀਮਤ ਕਰ ਦਿੱਤੀ ਗਈ । ਇਸ ਤੋਂ ਪਹਿਲਾਂ ਦੌੜ ਲਈ ਵਿਸ਼ੇਸ਼ ਕਰਕੇ ਤਿਆਰ ਕਰਵਾਈਆਂ ਲਾਲ ਟੀ-ਸ਼ਰਟਾਂ ਵਿੱਚ ਲਿਸ਼ਕਦੇ ਤੇ ਉਤਸ਼ਾਹਤ ਦੌੜਾਕਾਂ ਨੂੰ ਇਸ ਦੌੜ ਨੂੰ ਏ.ਡਬਲਿ .ਡਬਲਿਊੂ.ਏ ਦੇ ਪ੍ਰਧਾਨ ਪੂਰਬੀ ਕਮਾਂਡਰ ਸੁਖਵੰਤ ਕੌਰ ਵੱਲੋਂ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਤੇ ਉਹਨਾਂ ਨੇ ਆਪ ਵੀ ਇਸ ਦੌੜ ਵਿੱਚ ਹਿੱਸਾ ਲਿਆ। ਇਸੇ ਤਰਾਂ ਸਾਈਕਲੋਥਾਨ ਵੀ ਅੱਜ ਦੇ ਦਿਨ ਦਾ ਇੱਕ ਹੋਰ ਦਿਲ ਖਿੱਚਵਾਂ ਸਮਾਗਮ ਰਹੀ ਜਿਸ ਵਿੱਚ 500 ਦੇ ਕਰੀਬ ਜੋਸ਼ੀਲੇ ਪ੍ਰਤੀਭਾਗੀਆਂ ਨੇ ਹਿੱਸਾ ਲਿਆ। 22 ਕਿਲੋਮੀਟਰ ਦੇ ਕਰੀਬ ਚੱਲੀ ਇਹ ਸਾਈਕਲੋਥਾਨ ਲੇਕ ਕਲੱਬ ਤੋਂ ਸ਼ੁਰੂ ਹੋਈ ਅਤੇ ਚੰਡੀਗੜ ਗੌਲਫ ਕਲੱਬ ਤੋਂ ਆਈਟੀ ਪਾਰਕ ਹੁੰਦੀ ਹੋਈ ਮੁੜ ਲੇਕ ਕਲੱਬ ‘ਤੇ ਆਕੇ ਮੁਕੰਮਲ ਹੋਈ। ਇਸ ਸਾਈਕਲੋਥਾਨ ਵਿੱਚ 14 ਸਾਲ ਤੋਂ ਵੱਧ ਉਮਰ ਦੇ ਪ੍ਰਤੀਭਾਗੀਆਂ ਨੇ ਹਿੱਸਾ ਲਿਆ। ਪੀਲੀਆਂ ਜਰਸੀਆਂ ਵਿਚ ਲਿਸ਼ਕਦੇ ਸਾਈਕਲਿਸਟਾਂ ਨੂੰ ਹੈੱਡਕੁਆਟਰ ਪੱਛਮੀ ਕਮਾਂਡ ਦੇ ਸਟਾਫ ਮੁੱਖੀ ਲੈਫ. ਜਨਰਲ ਪੀਐਮ ਬਾਲੀ ਨੇ ਝੰਡੀ ਦੇ ਕੇ ਰਵਾਨਾ ਕੀਤਾ। ਅੱਜ ਦੇ ਇਨਾਂ ਦੋਵੇਂ ਸਮਾਗਮਾਂ ਵਿੱਚ ਜਨਤਾ ਦਾ ਭਰਪੂਰ ਹੁੰਘਾਰਾ ਦੇਖਣ ਨੂੰ ਮਿਲਿਆ ਅਤੇ ਪੇਸ਼ੇਵਾਰ ਸਾਈਕਲਿੰਗ ਕਲੱਬਾਂ, ਵਾਈਪੀਐਸ ਮੋਹਾਲੀ, ਆਰਮੀ ਪਬਲਿਕ ਸਕੂਲ, ਐਨਸੀਸੀ ਕੈਡਟਾਂ ਦੀ ਮੌਜੂਦਗੀ ਨੇ ਮਾਹੌਲ ਨੂੰ ਹੋਰ ਵੀ ਦਿਲਕਸ਼ ਬਣਾ ਦਿੱਤਾ। ਸ਼ਹਿਰ ਦੇ ਵੱਖ ਵੱਖ ਸਕੂਲਾਂ ਦੇ ਕਰੀਬ 1000 ਵਿਦਿਆਰਥੀਆਂ ਨੇ ਅੱਜ ਦੇ ਇਨਾਂ ਸਮਾਗਮਾਂ ਵਿੱਚ ਭਾਗ ਲਿਆ।ਸਮਾਰੋਹ ਦੀ ਸਮਾਪਤੀ ਮੌਕੇ ਏਡੀਜੀ ਐਨਸੀਸੀ, ਮੇਜਰ ਜਨਰਲ ਆਰ ਐਸ ਮਾਨ ਨੇ ਭਾਗ ਲੈਣ ਵਾਲਿਆਂ ਨੂੰ ਹੱਲਾ ਸ਼ੇਰੀ ਦਿੰਦਿਆਂ ਕਿਹਾ ਕਿ ਅਜਿਹੀਆਂ ਜਿਸਮਾਨੀ ਗਤੀਵਿਧੀਆਂ ਸਾਨੂੰ ਰੋਜ਼ ਮਰਾਅ ਦੇ ਕੰਮਾਂ ਵਿੱਚ ਸ਼ਾਮਲ ਕਰਨ ਦੀ ਲੋੜ ਹੈ। ਉਨਾਂ ਕਿਹਾ ਕਿ ਲੋਕਾਂ ਦਾ ਇਹ ਭਾਰੀ ਇਕੱਠ ਇਹ ਦਰਸਾਉਂਦਾ ਹੈ ਕਿ ਉਹ ਆਪਣੀ ਸਿਹਤ ਦੀ ਸੰਭਾਲ ਪ੍ਰਤੀ ਕਿੰਨੇ ਸੁਚੇਤ ਤੇ ਸਰਗਰਮ ਹਨ। ਮੇਜਰ ਜਨਰਲ ਮਾਨ ਨੇ ਇਸ ਸਮਾਗਮ ਦਾ ਆਯੋਜਨ ਕਰਨ ਵਿੱਚ ਵਿਸ਼ੇਸ਼ ਯੋਗਦਾਨ ਦੇਣ ਵਾਲੇ ਪ੍ਰੋ: ਰਾਕੇਸ਼ ਮਹਿੰਦਰੂ ਅਤੇ ਪਵੀਲਾ ਬਾਲੀ ਦੀ ਤਾਰੀਫ ਵੀ ਕੀਤੀ ਅਤੇ ਇਸ ਸਮਾਗਮ ਨੂੰ ਸਫਲ ਬਣਾਉਣ ਵਾਲੇ ਐਨਸੀਸੀ ਕੈਡਟਾਂ ਦੀ ਵੀ ਪਿੱਠ ਥਾਪੜੀ।ਦੌੜ ਦੀ ਸਮਾਪਤੀ ਤੋਂ ਬਾਅਦ ਸਾਰੇ ਪ੍ਰਤੀਭਾਗੀਆਂ ਨੂੰ ਸਰਟੀਫੀਕੇਟ ਅਤੇ ਖਾਣ-ਪੀਣ ਦਾ ਸਾਮਾਨ ਵੀ ਦਿੱਤਾ ਗਿਆ।ਇਹ ਸਮਾਰੋਹ ਚੰਡੀਗੜ ਵਿੱਚ ਹੋਣ ਵਾਲੇ ਕਈ ਹੋਰ ਸਮਾਗਮਾਂ ਜਿਵੇਂ 24 ਨਵੰਬਰ ਨੂੰ ਬਰਡਿੰਗ ਰੈਲੀ, 19 ਨਵੰਬਰ ਤੇ 3 ਦਸੰਬਰ ਨੂੰ ਗੌਲਫ ਟੂਰਨਾਮੈਂਟ, 30 ਨਵੰਬਰ ਤੋਂ 1 ਦਸੰਬਰ ਤੱਕ ਹੋਣ ਵਾਲੇ ਪੈਰਾ ਮੋਟਰ ਡਿਸਪਲੇਅ , 30 ਨਵੰਬਰ ਨੂੰ ਹੋਣ ਵਾਲੇ ਏਅਰ ਫੋਰਸ ਡਿਸਪਲੇਅ ਤੇ ਸਕਾਈ ਡਾਈਵਿੰਗ ਡਿਸਪਲੇਅ , 30 ਨਵੰਬਰ ਤੇ 1 ਦਸੰਬਰ ਨੂੰ ਇਕਉਈਟੇਸ਼ਨ ਟੈਟੂ ਐਂਡ ਸਾਰਾਗੜੀ ਲਾਈਟ ਐਂਡ ਸਾਊਂਡ ਸ਼ੋਅ, 30 ਨਵੰਬਰ ਅਤੇ 1 ਦਸੰਬਰ ਨੂੰ ਹੀ ਮਿਲਟਰੀ ਇਕੁਇਪਮੈਂਟ ਡਿਸਪਲੇਅ ਅਤੇ 2 ਦਸੰਬਰ ਨੂੰ ਹੋਣ ਵਾਲੇ ਬਰੇਵਹਾਰਟਸ ਰਾਈਡ ਵਰਗੇ ਸਮਾਗਮਾਂ ਦੀ ਪਹਿਲੀ ਕੜੀ ਵਜੋਂ ਆਰੰਭਿਆ ਗਿਆ।


