- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਪਟਨਾ ਪਾਈਰੇਟਸ ਨੇ ਤਮਿਲ ਥਲਾਈਵਾਸ ਨੂੰ 45-27 ਨਾਲ ਹਰਾਇਆ
ਨਵੀਂ ਦਿੱਲੀ – ਪ੍ਰਦੀਪ ਨਰਵਾਲ (13 ਅੰਕ) ਅਤੇ ਦੀਪਕ ਨਰਵਾਲ (10 ਅੰਕ) ਦੇ ਦਮਦਾਰ ਖੇਡ ਦੇ ਦਮ ‘ਤੇ ਪਟਨਾ ਪਾਈਰੇਟਸ ਨੇ ਪ੍ਰੋ ਕਬੱਡੀ ਲੀਗ ਦੇ ਛੇਵੇਂ ਸੈਸ਼ਨ ‘ਚ ਬੁੱਧਵਾਰ ਨੂੰ ਇੱਥੇ ਤਮਿਲ ਥਲਾਈਵਾਸ ਨੂੰ ਇਕਪਾਸੜ ਮੁਕਾਬਲੇ ‘ਚ 45-27 ਨਾਲ ਹਰਾਇਆ। ਪ੍ਰਦੀਪ ਅਤੇ ਦੀਪਕ ਤੋਂ ਇਲਾਵਾ ਮਨਜੀਤ ਨੇ ਵੀ ਪਾਈਰੇਟਸ ਲਈ ਅੱਠ ਅੰਕ ਜੁਟਾਏ। ਮੈਚ ਦੇ ਦੌਰਾਨ ਪ੍ਰਦੀਪ ਨੇ ਸੈਸ਼ਨ ‘ਚ ਨੌਵੀਂ ਵਾਰ ਸੁਪਰ ਟੈਨ ਕੀਤਾ। ਥਲਾਈਵਾਸ ਵੱਲੋਂ ਅਜੇ ਠਾਕੁਰ ਨੇ ਸਭ ਤੋਂ ਜ਼ਿਆਦਾ ਅੱਠ ਅੰਕ ਬਣਾਏ ਪਰ ਉਨ੍ਹਾਂ ਦੀ ਟੀਮ ਸਿਰਫ ਚਾਰ ਟੈਕਲ ਅੰਕ ਹੀ ਬਣਾ ਸਕੀ। ਇਸ ਜਿੱਤ ਦੇ ਨਾਲ ਪਾਈਰੇਟਸ ਦੀ ਟੀਮ 13 ਮੈਚਾਂ ‘ਚ 38 ਅੰਕ ਦੇ ਨਾਲ ਜ਼ੋਨ ਬੀ ਦੇ ਸਕੋਰ ਬੋਰਡ ‘ਚ ਦੂਜੇ ਸਥਾਨ ‘ਤੇ ਪਹੁੰਚ ਗਈ ਹੈ। ਥਲਾਈਵਾਸ ਦੀ ਟੀਮ ਇੰਨੇ ਹੀ ਮੈਚਾਂ ‘ਚ 25 ਅੰਕਾਂ ਦੇ ਨਾਲ ਸਭ ਤੋਂ ਹੇਠਲੇ ਸਥਾਨ ‘ਤੇ ਹੈ।


