ਪਰਮਾਣੂ ਹਥਿਆਰਾਂ ਦੀ ਵਰਤੋਂ ਪਹਿਲਾਂ ਨਾ ਕਰਨ ਦੀ ਕੀਤੀ ਤੇ ਭਾਰਤ ਕਾਇਮ: ਮਨਮੋਹਨ ਸਿੰਘ

ਨਵੀਂ ਦਿੱਲੀ – ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਹੈ ਕਿ ਭਾਰਤ ਪਰਮਾਣੂ ਹਮਲੇ ਲਈ ਪਹਿਲਾਂ ਕਰਨ ਦੇ ਆਪਣੇ ਵਾਅਦੇ ਤੇ ਕਾਇਮ ਹੈ| ਉਨ੍ਹਾਂ ਕਿਹਾ ਕਿ ਭਾਰਤ ਪਰਮਾਣੂ ਹਥਿਆਰਾਂ ਨਾਲ ਲੈਸ ਦੇਸ਼ ਹੈ| ਦੇਸ਼ ਨੇ ਪਰਮਾਣੂ ਹਥਿਆਰਾਂ ਦੀ ਪਹਿਲਾਂ ਵਰਤੋਂ ਨਾ ਕਰਨ ਦੀ ਨੀਤੀ ਬਾਰੇ ਆਪਣੀ ਵਚਨਬੱਧਤਾ ਦੁਹਰਾਈ ਹੈ| ਡਾ. ਮਨਮੋਹਨ ਸਿੰਘ ਨੇ ਇਹ ਗੱਲਾਂ ਕਿਤਾਬ ਜਾਰੀ ਕਰਨ ਲਈ ਰੱਖੇ ਪ੍ਰੋਗਰਾਮ ਦੌਰਾਨ ਕਹੀਆਂ| ਉਨ੍ਹਾਂ ਕਿਹਾ ਕਿ ਕੁਝ ਪੁਰਾਣੇ ਹਥਿਆਰਾਂ ਦੀ ਵਰਤੋਂ ਨੂੰ ਕਾਬੂ ਵਿੱਚ ਰੱਖਣ ਵਾਲੇ ਸਮਝੌਤਿਆਂ ਨੂੰ ਦਰਕਿਨਾਰ ਕਰਨ ਨਾਲ ਆਲਮੀ ਪੱਧਰ ਤੇ ਤਣਾਅ ਵਧ ਰਿਹਾ ਹੈ| ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਈ ਨੇਤਾ ਚਿੰਤਤ ਹਨ ਕਿ ਉੱਚ ਤਕਨਾਲੋਜੀ ਨਾਲ ਲੈਸ ਹਥਿਆਰਾਂ ਕਰਕੇ ਪਰਮਾਣੂ ਹਮਲੇ ਦਾ ਖ਼ਦਸ਼ਾ ਵਧ ਸਕਦਾ ਹੈ| ਕੁਝ ਅਜਿਹਾ ਵਾਪਰ ਸਕਦਾ ਹੈ ਜਿਸ ਨੂੰ ਦੁਨੀਆ ਨੇ ਸੰਨ 1945 ਮਗਰੋਂ ਦੇਖਿਆ ਨਹੀਂ| ਮਨਮੋਹਨ ਸਿੰਘ ਨੇ ਕਿਹਾ ਕਿ ਕੌਮਾਂਤਰੀ ਅਰਥਚਾਰੇ ਵਿੱਚ ਮਲਟੀਪੋਲੈਰਿਟੀ ਗੱਲ ਸੱਚਾਈ ਬਣ ਗਈ ਹੈ, ਪਰ ਸਿਆਸੀ ਢਾਂਚੇ ਹਾਲੇ ਤਕ ਸੌੜੀ ਸੋਚ ਵਿੱਚੋਂ ਉੱਭਰ ਨਹੀਂ ਸਕੇ| ਉਨ੍ਹਾਂ ਕਿਹਾ ਕਿ ਭਾਰਤ ਨੇ ਪਰਮਾਣੂ ਹਥਿਆਰਾਂ ਦੀ ਵਰਤੋਂ ਕਰਨ ਵਿੱਚ ਪਹਿਲ ਨਾ ਕਰਨ ਦੀ ਨੀਤੀ ਬਾਰੇ ਆਪਣੀ ਵਚਨਬੱਧਤਾ ਦੁਹਰਾਈ ਹੈ|

VIA PUNJAB