- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਬੱਚਿਆਂ ਦਾ ਯੌਨ ਸ਼ੋਸ਼ਣ ਮਨੁੱਖੀ ਬਲੀ ਦੇਣ ਦੇ ਬਰਾਬਰ : ਪੋਪ ਫ੍ਰਾਂਸਿਸ
ਵੈਟੀਕਨ ਸਿਟੀ – ਵੈਟੀਕਨ ਸਿਟੀ ਵਿਚ ਪੋਪ ਫ੍ਰਾਂਸਿਸ ਨੇ ਬੱਚਿਆਂ ਦੇ ਯੌਨ ਸ਼ੋਸ਼ਣ ਤੇ ਕਾਫੀ ਸਖਤ ਬਿਆਨ ਦਿੱਤਾ| ਉਨ੍ਹਾਂ ਨੇ ਇਸ ਨੂੰ ਮਨੁੱਖੀ ਬਲੀ ਕਰਾਰ ਦਿੱਤਾ| ਪੋਪ ਬੱਚਿਆਂ ਦੇ ਯੌਨ ਸ਼ੋਸ਼ਣ ਦੀ ਸਮੱਸਿਆ ਨਾਲ ਨਜਿੱਠਣ ਲਈ ਆਯੋਜਿਤ 4 ਦਿਨੀਂ ਮਹੱਤਵਪੂਰਣ ਸੰਮੇਲਨ ਦੇ ਆਖਰੀ ਦਿਨ ਵਿਚ ਸੀਨੀਅਰ ਬਿਸ਼ਪਾਂ ਨੂੰ ਸੰਬੋਧਿਤ ਕਰ ਰਹੇ ਸਨ| ਬੀਤੇ ਕੁਝ ਸਾਲਾਂ ਵਿਚ ਚਰਚ ਵਿਚ ਬੱਚਿਆਂ ਨਾਲ ਯੌਨ ਸ਼ੋਸ਼ਣ ਅਤੇ ਨਨਜ਼ ਤੇ ਔਰਤਾਂ ਨਾਲ ਯੌਨ ਸ਼ੋਸ਼ਣ ਦੀਆਂ ਘਟਨਾਵਾਂ ਤੇ ਪੂਰੇ ਵਿਸ਼ਵ ਵਿਚ ਗੁੱਸਾ ਦੇਖਣ ਨੂੰ ਮਿਲਿਆ ਹੈ| ਚਰਚ ਵਿਚ ਹੋਣ ਵਾਲੇ ਇਨ੍ਹਾਂ ਅਪਰਾਧਾਂ ਨੂੰ ਰੋਕਣ ਅਤੇ ਲੋਕਾਂ ਦਾ ਵਿਸ਼ਵਾਸ ਮੁੜ ਬਹਾਲ ਕਰਨ ਦੇ ਉਦੇਸ਼ ਨਾਲ ਇਹ ਕਾਨਫਰੰਸ ਆਯੋਜਿਤ ਕੀਤੀ ਗਈ| ਚਾਰ ਦਿਨੀਂ ਕਾਨਫਰੰਸ ਦੀ ਸਮਾਪਤੀ ਤੇ ਪੋਪ ਨੇ ਕਿਹਾ,”ਸਾਡੇ ਕੰਮ ਨੇ ਇਕ ਵਾਰ ਫਿਰ ਸਾਨੂੰ ਬੱਚਿਆਂ ਦੇ ਯੌਨ ਸ਼ੋਸ਼ਣ ਦੀ ਬੁਰਾਈ ਦੀ ਗੰਭੀਰਤਾ ਦਾ ਅਹਿਸਾਸ ਕਰਵਾਇਆ ਹੈ| ਇਤਿਹਾਸਿਕ ਰੂਪ ਨਾਲ ਇਹ ਬੁਰਾਈ ਸਾਰੇ ਸੱਭਿਆਚਾਰਾਂ ਅਤੇ ਸਮਾਜਾਂ ਵਿਚ ਮੌਜੂਦ ਰਹੀ ਹੈ|” ਉਨ੍ਹਾਂ ਨੇ ਬੱਚਿਆਂ ਦੇ ਸ਼ੋਸ਼ਣ ਦੀ ਤੁਲਨਾ ਮਨੁੱਖੀ ਬਲੀ ਨਾਲ ਕਰਦਿਆਂ ਕਿਹਾ,”ਮੈਨੂੰ ਬੇਰਹਿਮੀ ਵਾਲੀਆਂ ਧਾਰਮਿਕ ਪਰੰਪਰਾਵਾਂ ਦੇ ਬਾਰੇ ਵਿੱਚ ਯਾਦ ਹੈ ਜੋ ਕਦੇ ਕੁਝ ਸੱਭਿਆਚਾਰਾਂ ਵਿਚ ਫੈਲੀਆਂ ਸਨ| ਮਨੁੱਖੀ ਬਲੀ ਦੀ ਪ੍ਰਥਾ, ਖਾਸ ਕਰ ਕੇ ਬੱਚਿਆਂ, ਗੈਰ ਈਸਾਈ ਪੰਰਪਰਾਵਾਂ ਵਿੱਚ| ਜਿਹੜੇ ਪਾਦਰੀ ਬੱਚਿਆਂ ਨੂੰ ਸ਼ਿਕਾਰ ਬਣਾਉਂਦੇ ਹਨ, ਉਹ ਸ਼ੈਤਾਨ ਦਾ ਰੂਪ ਹਨ| ਇਸ ਬੁਰਾਈ ਤੇ ਧਿਆਨ ਦੇਣਾ ਸਾਡੀ ਜ਼ਿੰਮੇਵਾਰੀ ਹੈ|”


