ਪਹਿਲੇ 40 ਓਵਰਾਂ ਦੀ ਖੇਡ ਹੁੰਦੀ ਹੈ ਮੱਹਤਵਪੂਰਨ : ਸਚਿਨ ਤੇਂਦੁਲਕਰ

ਨਵੀਂ ਦਿੱਲੀ – ਭਾਰਤੀ ਕ੍ਰਿਕਟ ਟੀਮ ਸਟੀਵ ਸਮਿਥ ਅਤੇ ਡੇਵਿਡ ਵਾਰਨਰ ਦੇ ਬਿਨਾਂ ਖੇਡ ਰਹੀ ਆਸਟ੍ਰੇਲੀਆ ਟੀਮ ਨਾਲ ਮੁਕਾਬਲੇ ਦੀ ਤਿਆਰੀ ਕਰ ਰਹੀ ਹੈ, ਪਰ ਆਸਟ੍ਰੇਲੀਆਈ ਤੇਜ਼ ਗੇਂਦਬਾਜ਼ ਮਿਚੇਲ ਸਟਾਰਕ ਅਤੇ ਪੈਟ ਕਮਿੰਸ ਆਪਣੀਆਂ ਘਰੇਲੂ ਪ੍ਰਸਥਿਤੀਆਂ ਵਿੱਚ ਭਾਰਤੀ ਬੱਲੇਬਾਜ਼ਾਂ ਨੂੰ ਪਰੇਸ਼ਾਨ ਕਰ ਸਕਦੇ ਹਨ| ਇਕ ਖਬਰ ਮੁਤਾਬਕ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨੂੰ ਲੱਗਦਾ ਹੈ ਕਿ ਭਾਰਤੀ ਸਲਾਮੀ ਬੱਲੇਬਾਜ਼ਾਂ ਨੂੰ ਚੰਗੀ ਬੱਲੇਬਾਜ਼ੀ ਕਰਨ ਦੀ ਜ਼ਰੂਰਤ ਹੈ| ਮਾਸਟਰ ਬਲਾਸਟਰ ਨੂੰ ਲੱਗਦਾ ਹੈ ਕਿ ਪਹਿਲੇ ਤਿੰਨ ਬੱਲੇਬਾਜ਼ਾਂ ਨੂੰ ਘੱਟ ਤੋਂ ਘੱਟ 30 ਓਵਰ ਖੇਡਣ ਦੀ ਜ਼ਰੂਰਤ ਹੈ ਜਿਸ ਵਿੱਚ ਮੱਧ ਪੜਾਅ ਦੇ ਬੱਲੇਬਾਜ਼ਾਂ ਨੂੰ ਸਵਿੰਗ ਹੁੰਦੀਆਂ ਗੇਂਦਾਂ ਤੇ ਮਜ਼ਬੂਰਨ ਸ਼ਾਟ ਖੇਡਣ ਦੀ ਜ਼ਰੂਰਤ ਨਾ ਪਵੇ| ਸਚਿਨ ਤੇਂਦੁਲਕਰ ਨੇ ਕਿਹਾ,’ਜਦੋਂ ਵੀ ਤੁਸੀਂ ਅਜਿਹੀ ਜਗ੍ਹਾ ਖੇਡਣ ਜਾਂਦੇ ਹੋ ਤਾਂ ਸਲਾਮੀ ਬੱਲੇਬਾਜ਼ਾਂ ਦੀ ਭੂਮਿਕਾ ਅਹਿਮ ਹੋ ਜਾਂਦੀ ਹੈ, ਨੰਬਰ ਇਕ, ਦੋ ਅਤੇ ਤਿੰਨ ਬੱਲੇਬਾਜ਼ਾਂ ਨੂੰ ਜਲਦੀ ਕ੍ਰੀਜ ਤੇ ਆਉਣਾ ਪੈਂਦਾ ਹੈ, ਕਦੀ-ਕਦੀ ਨੰਬਰ ਚਾਰ ਦੇ ਬੱਲੇਬਾਜ਼ਾਂ ਨੂੰ ਜਲਦੀ ਕ੍ਰੀਜ ਤੇ ਉਤਾਰਣਾ ਪੈਂਦਾ ਹੈ ਇਸ ਲਈ ਪਹਿਲੇ ਤਿੰਨ ਬੱਲੇਬਾਜ਼ਾਂ ਨੂੰ ਕਰੀਬ 30 ਓਵਰ ਖੇਡਣ ਦੀ ਜ਼ਰੂਰਤ ਹੈ, ਇੰਗਲੈਂਡ ਦੌਰੇ ਤੋਂ ਪਹਿਲਾਂ ਵੀ ਮੈਂ ਕਿਹਾ ਸੀ ਕਿ ਪਹਿਲੇ 40 ਓਵਰਾਂ ਦਾ ਖੇਡ ਮਹੱਤਵਪੂਰਨ ਹੋਵੇਗਾ| ਉਸ ਤੋਂ ਬਾਅਦ ਗੇਂਦ ਆਪਣੀ ਸਖਤੀ ਖੋਹ ਦਿੰਦੀ ਹੈ| ਇਸ ਤੋਂ ਬਾਅਦ ਗੇਂਦਬਾਜ਼ਾਂ ਨੂੰ ਥੋੜੀ ਬਹੁਤ ਸਵਿੰਗ ਮਿਲਦੀ ਹੈ, ਜਦੋਂ ਤੱਕ ਨਵੀਂ ਗੇਂਦ ਨਹੀਂ ਲੈ ਲਈ ਜਾਂਦੀ ਹੈ, ਬੱਲੇਬਾਜ਼ ਨੂੰ ਲੈਅ ਵਿੱਚ ਆਉਣ ਲਈ ਸਮਾਂ ਮਿਲ ਜਾਂਦਾ ਹੈ| ਨਵੀਂ ਗੇਂਦ ਲੈਣ ਤੋਂ ਬਾਅਦ ਉਸਦੀ ਸਖਤੀ ਦੀ ਵਜ੍ਹਾ ਨਾਲ ਤੁਹਾਨੂੰ ਸਮਾਂ ਨਹੀਂ ਮਿਲੇਗਾ|”

VIA PUNJAB