ਪਾਕਿਸਤਾਨੀ ਫੌਜ ਮੁਖੀ ਨੇ 15 ਅੱਤਵਾਦੀਆਂ ਦੀ ਮੌਤ ਦੀ ਸਜ਼ਾ ਦੀ ਕੀਤੀ ਪੁਸ਼ਟੀ

ਇਸਲਾਮਾਬਾਦ – ਪਾਕਿਸਤਾਨ ਦੇ ਫੌਜ ਮੁਖੀ ਜਨਰਲ ਕੰਵਰ ਜਾਵੇਦ ਬਾਜਵਾ ਨੇ 15 ਅੱਤਵਾਦੀਆਂ ਨੂੰ ਮਿਲੀ ਮੌਤ ਦੀ ਸਜ਼ਾ ਦੀ ਐਤਵਾਰ ਨੂੰ ਪੁਸ਼ਟੀ ਕੀਤੀ। ਇਹ ਅੱਤਵਾਦੀ ਨਾਗਰਿਕਾਂ ਦੀ ਹੱਤਿਆ ਤੇ ਪੇਸ਼ਾਵਰ ਵਿਚ ਸਾਲ 2016 ‘ਚ ਕ੍ਰਿਸ਼ਚੀਅਨ ਕਾਲੋਨੀ ਵਿਚ ਆਤਮਘਾਤੀ ਹਮਲੇ ਵਿਚ ਸ਼ਾਮਲ ਸਨ। ਫੌਜ ਦੀ ਮੀਡੀਆ ਬ੍ਰਾਂਚ ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨ ਵਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਜਨਰਲ ਬਾਜਵਾ ਨੇ 15 ਅੱਤਵਾਦੀਆਂ ਨੂੰ ਮਿਲੀ ਮੌਤ ਦੀ ਸਜ਼ਾ ਦੀ ਪੁਸ਼ਟੀ ਕਰ ਦਿੱਤੀ, ਜੋ ਅੱਤਵਾਦ ਨਾਲ ਸੰਬੰਧਤ ਗੰਭੀਰ ਅਪਰਾਧਾਂ ਵਿਚ ਸ਼ਾਮਲ ਸਨ।

VIA PUNJAB