ਪਾਕਿ ਨੂੰ ਕਤਰ ਤੋਂ ਮਿਲਿਆ 3 ਅਰਬ ਡਾਲਰ ਦਾ ਕਰਜ਼

ਇਸਲਾਮਾਬਾਦ – ਪਾਕਿਸਤਾਨ ਵਿਚ ਇਸ ਸਮੇਂ ਆਰਥਿਕ ਮੰਦੀ ਸਿਖਰ ਤੇ ਹੈ| ਅਜਿਹੇ ਸਮੇਂ ਖਾੜੀ ਦੇਸ਼ ਕਤਰ ਉਸ ਦਾ ਆਰਥਿਕ ਮਦਦਗਾਰ ਬਣਿਆ ਹੈ| ਪਾਕਿਸਤਾਨ ਦੇ ਦੌਰੇ ਤੇ ਆਏ ਕਤਰ ਦੇ ਸ਼ੇਖ ਤਮੀਮ ਬਿਨ ਹਮਦ ਨੇ ਆਪਣੇ ਦੋਸਤ ਦੇਸ਼ ਨੂੰ 3 ਅਰਬ ਡਾਲਰ ਦੀ ਇਹ ਮਦਦ ਰਾਸ਼ੀ ਦਿੱਤੀ| ਇਸ ਦੇ ਨਾਲ ਹੀ ਵਪਾਰ ਨੂੰ ਵਧਾਵਾ ਦੇਣ, ਕਾਲੇ ਧਨ ਤੇ ਰੋਕ ਲਗਾਉਣ ਅਤੇ ਅੱਤਵਾਦੀ ਫੰਡਿੰਗ ਨੂੰ ਰੋਕਣ ਵਿਚ ਮਦਦ ਕਰਨ ਦਾ ਭਰੋਸਾ ਦਿੱਤਾ| ਜਿਕਰਯੋਗ ਹੈ ਕਿ ਪਿਛਲੇ 11 ਮਹੀਨਿਆਂ ਵਿਚ ਕਤਰ ਚੌਥਾ ਦੇਸ਼ ਹੈ ਜਿਸ ਨੇ ਪਾਕਿਸਤਾਨ ਨੂੰ ਆਰਥਿਕ ਸੰਕਟ ਤੋਂ ਉਭਾਰਨ ਲਈ ਮਦਦ ਕੀਤੀ ਹੈ| ਇਸ ਤੋਂ ਪਹਿਲਾਂ ਚੀਨ ਨੇ 4.6 ਅਰਬ ਡਾਲਰ, ਸਾਊਦੀ ਅਰਬ ਨੇ 3 ਅਰਬ ਡਾਲਰ ਤੋਂ ਇਲਾਵਾ 3.2 ਅਰਬ ਡਾਲਰ ਦੇ ਤੇਲ ਦੀ ਖਰੀਦ ਦਾ ਭੁਗਤਾਨ ਦੇਰੀ ਨਾਲ ਕਰਨ ਵਿਚ ਛੋਟ ਦਿੱਤੀ| ਉੱਥੇ ਸੰਯੁਕਤ ਅਰਬ ਅਮੀਰਾਤ ਨੇ 2 ਅਰਬ ਡਾਲਰ ਦੀ ਮਦਦ ਦਿੱਤੀ|

VIA PUNJAB