ਪਾਕਿ ਨੇ ਹਾਮਿਦ ਅੰਸਾਰੀ ਨੂੰ ਕੀਤਾ ਰਿਹਾਅ, ਵਾਹਗਾ ਬਾਰਡਰ ਰਾਹੀਂ ਪੁੱਜੇਗਾ ਭਾਰਤ

ਇਸਲਾਮਾਬਾਦ – ਪਾਕਿਸਤਾਨ ਨੇ ਭਾਰਤੀ ਕੈਦੀ ਹਾਮਿਦ ਨਿਹਾਲ ਅੰਸਾਰੀ ਨੂੰ ਸੋਮਵਾਰ ਨੂੰ ਰਿਹਾਅ ਕਰ ਦਿੱਤਾ, ਜਿਸ ਦੀ 3 ਸਾਲ ਦੀ ਸਜ਼ਾ ਸ਼ਨੀਵਾਰ ਨੂੰ ਪੂਰੀ ਹੋ ਗਈ ਸੀ। ਇਸ ਤੋਂ ਪਹਿਲਾਂ ਇਕ ਉੱਚ ਅਦਾਲਤ ਨੇ ਸਰਕਾਰ ਨੂੰ ਉਸ ਨੂੰ ਵਾਪਸ ਭੇਜੇ ਜਾਣ ਦੀਆਂ ਰਸਮਾਂ ਇਕ ਮਹੀਨੇ ਦੇ ਅੰਦਰ ਪੂਰੀਆਂ ਕਰ ਲੈਣ ਲਈ ਕਿਹਾ ਸੀ। ਪਾਕਿ ਦੀ ਖੁਫੀਆ ਏਜੰਸੀ ਨੇ ਅੰਸਾਰੀ ਨੂੰ 2012 ਵਿਚ ਫੜਿਆ ਸੀ ਅਤੇ 2015 ਵਿਚ ਇਕ ਫੌਜੀ ਅਦਾਲਤ ਨੇ ਉਸ ਨੂੰ ਫਰਜ਼ੀ ਪਾਕਿਸਤਾਨੀ ਪਛਾਣ ਪੱਤਰ ਰੱਖਣ ਦੇ ਮਾਮਲੇ ਵਿਚ 3 ਸਾਲ ਦੀ ਸਜ਼ਾ ਸੁਣਾਈ ਸੀ। 15 ਦਸੰਬਰ 2015 ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ 33 ਸਾਲਾ ਮੁੰਬਈ ਨਿਵਾਸੀ ਅੰਸਾਰੀ ਪੇਸ਼ਾਵਰ ਕੇਂਦਰੀ ਜੇਲ ਵਿਚ ਬੰਦ ਸੀ। ਉਸ ਦੀ 3 ਸਾਲ ਦੀ ਸਜ਼ਾ 15 ਦਸੰਬਰ 2018 ਨੂੰ ਪੂਰੀ ਹੋ ਗਈ ਸੀ ਪਰ ਕਾਨੂੰਨੀ ਦਸਤਾਵੇਜ਼ ਤਿਆਰ ਨਾ ਹੋਣ ਦੇ ਕਾਰਨ ਉਹ ਭਾਰਤ ਰਵਾਨਾ ਨਹੀਂ ਹੋ ਪਾ ਰਿਹਾ ਸੀ।

VIA PUNJAB