ਪਾਕਿ ਪਰਤ ਕੇ ਮੁਕੱਦਮੇ ਦਾ ਸਾਹਮਣਾ ਕਰਨਾ ਚੰਗਾ ਹੋਵੇਗਾ ਮੁਸ਼ੱਰਫ ਲਈ : ਹਾਈ ਕੋਰਟ

ਇਸਲਾਮਾਬਾਦ – ਇਸਲਾਮਾਬਾਦ ਹਾਈ ਕੋਰਟ ਨੇ ਮੰਗਲਵਾਰ ਕਿਹਾ ਕਿ ਸਾਬਕਾ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ ਨੂੰ ਪਾਕਿਸਤਾਨ ਪਰਤ ਕੇ ਦੇਸ਼ਧ੍ਰੋਹ ਦੇ ਮਾਮਲੇ ’ਚ ਮੁਕੱਦਮੇ ਦਾ ਸਾਹਮਣਾ ਕਰਨਾ ਚਾਹੀਦਾ ਹੈ। ਇੰਝ ਕਰਨਾ ਉਨ੍ਹਾਂ ਲਈ ਚੰਗਾ ਹੋਵੇਗਾ। ਹਾਈ ਕੋਰਟ ਨੇ ਮੁਸ਼ੱਰਫ ਦੇ ਵਕੀਲ ਨੂੰ ਕਿਹਾ ਕਿ ਮਾਮਲੇ ਦੀ ਅਗਲੀ ਸੁਣਵਾਈ ’ਤੇ ਉਹ ਮੁਸ਼ੱਰਫ ਦਾ ਯਾਤਰਾ ਪ੍ਰੋਗਰਾਮ ਜਮ੍ਹਾ ਕਰਵਾਉਣ। ਮੁਸ਼ੱਰਫ ਪਿਛਲੇ 2 ਸਾਲ ਤੋਂ ਦੁਬਈ ’ਚ ਰਹਿ ਰਹੇ ਹਨ।

VIA PUNJAB