ਪਾਬੰਦੀ ਦੇ ਬਾਅਦ ਚੰਦੀਮਲ ਦੀ ਸ਼੍ਰੀਲੰਕਾ ਟੀਮ ‘ਚ ਹੋਈ ਵਾਪਸੀ

ਕੋਲੰਬੋ – ਸ਼੍ਰੀਲੰਕਾ ਦੇ ਕਪਤਾਨ ਦਿਨੇਸ਼ ਚੰਦੀਮਲ ਨੂੰ ਖੇਡ ਜਾਬਤਾ ਦੀ ਉਲੰਘਣਾ ਦੇ ਲਈ ਪਾਬੰਦੀ ਝਲਣ ਦੇ ਬਾਅਦ ਅੱਜ ਟੀ-20 ਟੀਮ ‘ਚ ਵਾਪਸ ਸ਼ਾਮਲ ਕਰ ਲਿਆ ਗਿਆ ਹੈ। ਸ਼੍ਰੀਲੰਕਾ ਕ੍ਰਿਕਟ ਦੇ ਬਿਆਨ ਮੁਤਾਬਕ ਚੰਦੀਮਲ ਨੂੰ ਦੱਖਣੀ ਅਫਰੀਕਾ ਖਿਲਾਫ ਇਕਲੌਤੇ ਟੀ-20 ਮੈਚ ਲਈ 15 ਮੈਂਬਰੀ ਟੀਮ ‘ਚ ਸ਼ਾਮਲ ਕੀਤਾ ਗਿਆ ਹੈ। ਚੰਦੀਮਲ ਦੋ ਟੈਸਟ ਮੈਚਾਂ ਦੀ ਸੀਰੀਜ਼ ਅਤੇ ਪਹਿਲੇ ਚਾਰ ਵਨਡੇ ਮੈਚਾਂ ‘ਚ ਨਹੀਂ ਖੇਡ ਸਕੇ ਸਨ। ਪੰਜਵਾਂ ਅਤੇ ਆਖਰੀ ਵਨਡੇ ਐਤਵਾਰ ਨੂੰ ਹੋਵੇਗਾ ਪਰ ਚੰਦੀਮਲ ਨੂੰ ਇਸ ਦੇ ਲਈ ਟੀਮ ‘ਚ ਸ਼ਾਮਲ ਨਹੀਂ ਕੀਤਾ ਗਿਆ।ਚੰਦੀਮਲ, ਕੋਚ ਚੰਡਿਕਾ ਹਥੁਰਾਸਿੰਘੇ ਅਤੇ ਮੈਨੇਜਰ ਅਸਾਂਕਾ ਗੁਰੂਸਿੰਘੇ ‘ਤੇ ਵੈਸਟਇੰਡੀਜ਼ ਖਿਲਾਫ ਜੂਨ ‘ਚ ਦੂਜੇ ਟੈਸਟ ਮੈਚ ਦੌਰਾਨ 2 ਘੰਟੇ ਤੱਕ ਮੈਦਾਨ ‘ਤੇ ਉਤਰਨ ਤੋਂ ਇਨਕਾਰ ਕਰਨ ਦੇ ਲਈ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ ਨੇ ਪਾਬੰਦੀ ਲਗਾਈ ਸੀ। ਇਸ ਤੋਂ ਠੀਕ ਪਹਿਲਾਂ ਚੰਦੀਮਲ ‘ਤੇ ਗੇਂਦ ਨਾਲ ਛੇੜਖਾਨੀ ਕਰਨ ਦਾ ਦੋਸ਼ ਲੱਗਿਆ ਸੀ ਜਿਸ ਕਾਰਨ ਸ਼੍ਰੀਲੰਕਾ ਦੇ ਕਪਤਾਨ ਨੂੰ ਵੈਸਟਇੰਡੀਜ਼ ਖਿਲਾਫ ਤੀਜੇ ਟੈਸਟ ਅਤੇ ਇਸ ਦੇ ਬਾਅਦ 2 ਹੋਰ ਟੈਸਟ ਅਤੇ 4 ਵਨਡੇ ਮੈਚਾਂ ਦੇ ਲਈ ਪਾਬੰਦੀ ਲਗਾਈ ਸੀ।

VIA PUNJAB