ਪਿਛਲੇ 24 ਸਾਲਾਂ ਦੌਰਾਨ ਭਾਰਤ ‘ਚ ਟੈਸਟ ਨਹੀਂ ਜਿੱਤ ਸਕੀ ਵੈਸਟਇੰਡੀਜ਼

ਨਵੀਂ ਦਿੱਲੀ- ਵਿਰਾਟ ਕੋਹਲੀ ਉਦੋਂ ਬੱਲਾ ਫੜਨਾ ਸਿੱਖ ਰਿਹਾ ਸੀ ਤਾਂ ਰਿਸ਼ਭ ਪੰਤ ਅਤੇ ਪ੍ਰਿਥਵੀ ਸ਼ਾਹ ਦਾ ਜਨਮ ਵੀ ਨਹੀਂ ਹੋਇਆ ਸੀ, ਜਦਕਿ ਕੁਲਦੀਪ ਯਾਦਵ ਨੇ ਉਸੇ ਦਿਨ ਦੁਨੀਆ ਦੇ ਦੀਦਾਰ ਕੀਤੇ ਸਨ, ਜਦੋਂ ਵੈਸਟਇੰਡੀਜ਼ ਨੇ ਭਾਰਤੀ ਜ਼ਮੀਨ ‘ਤੇ ਆਪਣਾ ਆਖਰੀ ਟੈਸਟ ਮੈਚ ਜਿੱਤਿਆ ਸੀ। ਵੈਸਟਇੰਡੀਜ਼ ਨੇ ਭਾਰਤ ਵਿਚ ਆਪਣਾ ਆਖਰੀ ਟੈਸਟ ਮੈਚ 14 ਦਸੰਬਰ 1994 ਨੂੰ ਮੋਹਾਲੀ ਵਿਚ ਜਿੱਤਿਆ ਸੀ। ਇਸੇ ਦਿਨ ਕਾਨਪੁਰ ਵਿਚ ਕੁਲਦੀਪ ਯਾਦਵ ਦਾ ਜਨਮ ਹੋਇਆ ਸੀ, ਜਦਕਿ ਕੋਹਲੀ ਉਦੋਂ ਸਿਰਫ 6 ਸਾਲ ਦਾ ਸੀ। ਇਸ ਤੋਂ ਬਾਅਦ ਵੈਸਟਇੰਡੀਜ਼ ਨੇ ਭਾਰਤੀ ਧਰਤੀ ‘ਤੇ ਜੋ 8 ਟੈਸਟ ਮੈਚ ਖੇਡੇ, ਉਨ੍ਹਾਂ ਵਿਚੋਂ 6 ਵਿਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ, ਜਦਕਿ 2 ਮੈਚ ਡਰਾਅ ਰਹੇ। ਇਸ ਲਿਹਾਜ਼ ਨਾਲ ਇਸ ਟੀਮ ਵਿਚ ਕੋਈ ਵੀ ਇਸ ਤਰ੍ਹਾਂ ਦਾ ਖਿਡਾਰੀ ਨਹੀਂ, ਜਿਸ ਨੇ ਕਦੇ ਵੈਸਟਇੰਡੀਜ਼ ਕੋਲੋਂ ਹਾਰ ਝੱਲੀ ਹੋਵੇ।

VIA PUNJAB