- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਪਿੰਡ ਰੱਲੀ ਵਿਖੇ ਨਸ਼ਿਆਂ ਖ਼ਿਲਾਫ਼ ਲੋਕਾਂ ਨੂੰ ਕੀਤਾ ਜਾਗਰੂਕ
ਬੁਢਲਾਡਾ – ਅੱਜ ਸਪੈਸਲ ਨਸਾ ਮੁਕਤੀ ਟਾਸਕ ਟੀਮ ਸ.ਡ. ਬੁਢਲਾਡਾ ਵੱਲੋਂ ਮਾਨਯੋਗ ਸੀਨੀਅਰ ਕਪਤਾਨ ਪੁਲਿਸ ਮਾਨਸਾ ਮਨਧੀਰ ਸਿੰਘ ਦੇ ਦਿਸਾ ਨਿਰਦੇਸ ਅਤੇ ਕਪਤਾਨ ਪੁਲਿਸ (ਡੀ) ਮਾਨਸਾ ਅਨਿਲ ਕੁਮਾਰ, ਜਸਪ੍ਰੀਤ ਸਿੰਘ ਉਪ ਕਪਤਾਨ ਪੁਲਿਸ (ਸ.ਡ) ਬੁਢਲਾਡਾ ਦੀ ਯੋਗ ਰਹਿਨੁਮਾਈ ਹੇਠ ਬੁਢਲਾਡਾ ਖੇਤਰ ਦੇ ਏਰੀਆ ਪਿੰਡ ਰੱਲੀ ਨਵੀ ਚੁਣੀ ਪੰਚਾਇਤ ਨੂੰ ਸੰਬੋਧਨ ਕਰਦਿਆ ਨਸਾ ਮੁਕਤੀ ਸਪੈਸਲ ਟਾਸਕ ਟੀਮ ਦੇ ਇੰਚਾਰਜ ਸ.ਥ. ਰਾਮ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋ ਨਸਿਆ ਦੇ ਖਿਲਾਫ ਨਸਾ ਮੁਕਤ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਵਿੱਚ ਪੰਜਾਬ ਪੁਲਿਸ ਵੀ ਆਪਣੀ ਅਹਿਮ ਭੁਮਿਕਾ ਨਿਭਾ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡੀ ਨੋਜਵਾਨ ਪੀੜੀ ਨਸਿਆ ਦੀਆਂ ਬਿਮਾਰੀਆ ਦਾ ਸਿਕਾਰ ਹੋ ਗਈ ਹੈ,ਜੋ ਆਪਣੇ ਰਸਤੇ ਤੋ ਭਟਕ ਗਈ ਹੈ। ਇਨ੍ਹਾਂ ਨੂੰ ਬਚਾਉਣਾ ਸਮੇ ਦੀ ਮੁੱਖ ਲੋੜ ਹੈ ਇਹ ਤਾਹੀ ਸੰਭਵ ਹੈ ਜੇਕਰ ਪਬਲਿਕ ਸਹਿਯੋਗ ਦੇਵੇਗੀ। ਨਸ਼ਿਆ ਦੇ ਕਾਰਨ ਅੱਜ ਸਾਡਾ ਪੰਜਾਬ ਨਿਗਾਰ ਵੱਲ ਜਾ ਰਿਹਾ ਹੈ। ਨੋਜਵਾਨ ਪੀੜੀ ਆਪਣੇ ਪੁਰਖਿਆ ਦੀਆਂ ਕੁਰਬਾਨੀਆਂ ਨੂੰ ਭੁਲਾ ਕੇ ਕੁਰਾਹੇ ਪੈ ਚੱਲੀ ਹੈ। ਉਨ੍ਹਾਂ ਕਿਹਾ ਕਿ ਸਾਡਾ ਗੋਰਵ ਮਈ ਵਿਰਸਾ ਦਿਨੋ ਦਿਨ ਅਲੋਪ ਹੁੰਦਾ ਜਾ ਰਿਹਾ ਹੈ। ਸਾਡੀ ਧਰਤੀ ਅਤੇ ਵਾਤਾਵਰਨ ਪੂਰੀ ਤਰਾ ਪ੍ਰਦੂਸਿਤ ਹੋ ਚੁੱਕਾ ਹੈ। ਨਸਿਆ ਦੇ ਨਾਲ-ਨਾਲ ਪੰਚਾਇਤ ਅਤੇ ਨਗਰ ਨਿਵਾਸੀਆ ਨੂੰ ਸਿੱਖ ਇਤਿਹਾਸ, ਰਹੀਤ ਮਰਿਆਦਾ ਅਤੇ ਸਮਾਜਿਕ ਬੁਰਾਈਆ ਦੇ ਖਿਲਾਫ ਮੁਫਤ ਵਿੱਚ ਕਿਤਾਬਾ ਵੰਡੀਆਂ ਗਈਆ। ਕਿ ਪੰਚਾਇਤ ਦਿਵਾਨੀ ਕੇਸਾ ਦੀ ਸਭ ਤੋ ਛੌਟੀ ਅਦਾਲਤ ਹੈ ਜਿਹਨਾ ਨੂੰ ਪਿੰਡ ਪੱਧਰ ਤੇ ਫੈਸਲੇ ਲੈਣ ਦਾ ਖੁਦ ਅਧਿਕਾਰ ਹੈ ਅਤੇ ਸਾਡੀ ਨੋਜਵਾਨੀ ਨੂੰ ਪ੍ਰੇਰਿਤ ਕਰਕੇ ਨਸ਼ਿਆ ਤੋ ਦੂਰ ਕਰਨ ਲਈ ਪ੍ਰੇਰਿਤ ਕਰਨ।ਇਸ ਮੋਕੇ ਪਿੰਡ ਦੇ ਸਰਪੰਚ ਗੁਰਮੇਲ ਸਿੰਘ ਅਤੇ ਗੁਰੁਦੁਆਰਾ ਸਾਹਿਬ ਦੇ ਗ੍ਰੰਥੀ ਨੇ ਵੀ ਨਸ਼ਾ ਮੁਕਤੀ ਟੀਮ ਦਾ ਧੰਨਵਾਦ ਕੀਤਾ। ਨਸਾ ਮੁਕਤੀ ਟੀਮ ਦੇ ਕਰਮਚਾਰੀ ਹੋਲ:ਗੁਰਮੀਤ ਸਿੰਘ,ਛ ਗੁਰਸੇਵਕ ਸਿੰਘ ਅਤੇ ਸਿਪਾਹੀ ਗੁਰਦੀਪ ਸਿੰਘ ਮੋਕੇ ਤੇ ਹਾਜ਼ਰ ਰਹੇ।


