- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਪਿੱਠ ਚ ਸੱਟ ਕਾਰਣ ਲੰਬੇ ਸਮੇਂ ਤਕ ਬਾਹਰ ਰਹਿ ਸਕਦੈ ਪੰਡਯਾ
ਭਾਰਤੀ ਆਲਰਾਊਂਡਰ ਹਾਰਦਿਕ ਪੰਡਯਾ ਬੰਗਲਾਦੇਸ਼ ਵਿੱਰੁਧ ਆਗਾਮੀ ਟੀ-0 ਕੌਮਾਂਤਰੀ ਲੜੀ ਦੇ ਇਲਾਵਾ ਲੰਬੇ ਸਮੇਂ ਤਕ ਟੀਮ ਵਿਚੋਂ ਬਾਹਰ ਰਹਿ ਸਕਦਾ ਹੈ ਕਿਉਂਕਿ ਉਸਦੀ ਪਿੱਠ ਦੇ ਹੇਠਲੇ ਹਿੱਸੇ ਵਿਚ ਇਕ ਵਾਰ ਫਿਰ ਦਰਦ ਸ਼ੁਰੂ ਹੋ ਗਿਆ ਹੈ। ਬੀ. ਸੀ. ਸੀ. ਆਈ. ਸੂਤਰ ਦੇ ਅਨੁਸਾਰ ਸੱਟ ਦੀ ਸਮੀਖਿਆ ਲਈ ਹਾਰਦਿਕ ਜਲਦ ਹੀ ਡਾਕਟਰਾਂ ਨਾਲ ਮਿਲਣ ਇੰਗਲੈਂਡ ਜਾਵੇਗਾ। ਪਿਛਲੇ ਸਾਲ ਸਤੰਬਰ ਵਿਚ ਦੁਬਈ ਵਿਚ ਖੇਡੇ ਗਏ ਏਸ਼ੀਆ ਕੱਪ ਦੌਰਾਨ ਉਸ਼ ਨੇ ਪਹਿਲੀ ਵਾਰ ਪਿੱਠ ਦੇ ਹੇਠਲੇ ਹਿੱਸੇ ਵਿਚ ਦਰਦ ਦੀ ਸ਼ਿਕਾਇਤ ਕੀਤੀ ਸੀ। ਦੱਖਣੀ ਅਫਰੀਕਾ ਵਿਰੁੱਧ ਟੈਸਟ ਲੜੀ ਵਿਚੋਂ ਬਾਹਰ ਹੋਣ ਵਾਲਾ ਪੰਡਯਾ ਟੀਮ ਦਾ ਦੂਜਾ ਖਿਡਾਰੀ ਹੈ। ਉਸ਼ ਤੋਂ ਪਹਿਲਾਂ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਵੀ ਸਟ੍ਰੈਸ ਫ੍ਰੈਕਚਰਰ (ਪਿੱਠ ਦੇ ਹੇਠਲੇ ਹਿੱਸੇ ਵਿਚ ਦਰਦ) ਦੇ ਕਾਰਨ ਟੀਮ ਵਿਚੋਂ ਬਾਹਰ ਹੋ ਗਿਆ ਹੈ।


