- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਪੀਐਨਬੀ ਘੁਟਾਲਾ: ਨੀਰਵ ਮੋਦੀ ਦੀ 255 ਕਰੋੜ ਦੀ ਜਾਇਦਾਦ ਕੁਰਕ
ਨਵੀਂ ਦਿੱਲੀ – ਐਨਫੋਰਸਮੈਂਟ ਡਾਇਰੈਕਟੋਰੇਟ(ਈਡੀ) ਨੇ ਅੱਜ ਕਿਹਾ ਕਿ ਦੋ ਅਰਬ ਅਮਰੀਕੀ ਡਾਲਰ ਦੇ ਪੰਜਾਬ ਨੈਸ਼ਨਲ ਬੈਂਕ ਦੇ ਕਥਿਤ ਘੁਟਾਲੇ ਦੇ ਮਾਮਲੇ ਵਿੱਚ ਉਸ ਨੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਹਾਂਗਕਾਂਗ ਵਿਚਲੀ 255 ਕਰੋੜ ਦੀ ਜਾਇਦਾਦ ਕੁਰਕ ਕੀਤੀ ਹੈ। ਏਜੰਸੀ ਨੇ ਦੱਸਿਆ ਕਿ ਉਸ ਨੇ ਕਾਲੇ ਧਨ ਨੂੰ ਸਫੇਦ ਕਰਨੋਂ ਰੋਕਣ ਦੇ ਕਾਨੂੰਨ ਤਹਿਤ ਜਾਇਦਾਦ ਦੀ ਕੁਰਕੀ ਦਾ ਹੁਕਮ ਦਿੱਤਾ ਹੈ। ਈਡੀ ਨੇ ਦੱਸਿਆ, ‘‘ਇਹ ਕੀਮਤੀ ਚੀਜ਼ਾਂ ਨੀਰਵ ਮੋਦੀ ਦੀ ਦੁਬਈ ਸਥਿਤ ਕੰਪਨੀਆਂ ਤੋਂ 26 ਜਹਾਜ਼ਾਂ ਰਾਹੀਂ ਹਾਂਗਕਾਂਗ ਸਥਿਤ ਉਸ ਦੀਆਂ ਕੰਪਨੀਆਂ ਨੂੰ ਭੇਜੀਆਂ ਗਈਆਂ ਸਨ, ਜਿਸ ਦਾ ਕੰਟਰੋਲ ਉਸ ਕੋਲ ਹੈ। ਏਜੰਸੀ ਨੇ ਦੱਸਿਆ ਕਿ ਹੀਰੇ ਅਤੇ ਗਹਿਣੇ ਹਾਂਗਕਾਂਗ ਦੀ ਇਕ ਲਾਜਿਸਟਿਕ ਕੰਪਨੀ ਵਿੱਚ ਰੱਖੇ ਗਏ ਸਨ। ਜਾਂਚ ਦੌਰਾਨ ਇਸ ਸਾਰੀ ਦੌਲਤ ਦੀ ਕੀਮਤ, ਪ੍ਰਾਪਤ ਕਰਨ ਵਾਲੇ, ਭੇਜਣ ਵਾਲੇ ਤੇ ਮਾਲਿਕਾਨਾ ਹੱਕ ਸਭ ਕੁਝ ਦੀ ਜਾਣਕਾਰੀ ਹਾਸਲ ਕੀਤੀ ਗਈ ਅਤੇ ਸਬੂਤ ਇਕੱਠੇ ਕਰਨ ਅਤੇ ਸਾਮਾਨ ਦੀ ਕੀਮਤ ਦੀ ਜਾਣਕਾਰੀ ਹਾਸਲ ਕਰਨ ਬਾਅਦ ਕੁਰਕੀ ਕੀਤੀ ਗਈ ਹੈ। ਕੁਰਕ ਕੀਤੀ ਗਏ ਸਾਮਾਨ ਦੀ ਕੁਲ ਕੀਮਤ 255 ਕਰੋੜ ਰੁਪਏ ਬਣਦੀ ਹੈ।


