- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਪੀ. ਚਿੰਦਾਬਰਮ ਦੇ ਬੇਟੇ ਕਾਰਤੀ ਨੂੰ ਸੁਪਰੀਮ ਕੋਰਟ ਵੱਲੋਂ ਰਾਹਤ
ਨਵੀਂ ਦਿੱਲੀ – ਸਾਬਕਾ ਵਿੱਤ ਮੰਤਰੀ ਪੀ. ਚਿੰਦਾਬਰਮ ਦੇ ਬੇਟੇ ਕਾਰਤੀ ਚਿੰਦਾਬਰਮ ਦੀ ਪਟੀਸ਼ਨ ਤੇ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਵੱਡੀ ਰਾਹਤ ਦੇ ਦਿੱਤੀ ਹੈ| ਅਦਾਲਤ ਦੀ ਰਜਿਸਟਰੀ ਵਿੱਚ 10 ਕਰੋੜ ਰੁਪਏ ਜਮਾ ਕਰਵਾਉਣ ਦੀ ਸ਼ਰਤ ਤੇ ਉਸ ਨੂੰ ਵਿਦੇਸ਼ ਜਾਣ ਦੀ ਆਗਿਆ ਮਿਲ ਗਈ ਹੈ| ਚੀਫ ਜਸਟਿਸ ਰੰਜਨ ਗੰਗੋਈ ਨੇ ਕਾਰਤੀ ਚਿੰਦਾਬਰਮ ਨੂੰ ਕਿਹਾ ਹੈ ਕਿ ਤੁਸੀਂ ਜਿੱਥੇ ਵੀ ਜਾਣਾ ਚਾਹੁੰਦੇ ਹੋ, ਜਾ ਸਕਦੇ ਹੋ ਅਤੇ ਜੋ ਕਰਨਾ ਚਾਹੁੰਦੇ ਹੋ, ਕਰ ਸਕਦੇ ਹੋ ਪਰ ਕਾਨੂੰਨ ਨਾਲ ਖਿਲਵਾੜ ਨਾ ਕਰੋ| ਸੁਪਰੀਮ ਕੋਰਟ ਨੇ ਕਾਰਤੀ ਤੋਂ ਆਈ. ਐਨ. ਐਕਸ. ਮੀਡੀਆ ਅਤੇ ਏਅਰਸੈੱਲ ਮੈਕਸਿਸ ਮਾਮਲਿਆਂ ਵਿੱਚ ਪੁੱਛ ਪੜਤਾਲ ਦੇ ਲਈ 5, 6, 7 ਅਤੇ 12 ਮਾਰਚ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ) ਦੇ ਸਾਹਮਣੇ ਪੇਸ਼ ਹੋਣ ਦਾ ਆਦੇਸ਼ ਦਿੱਤਾ ਅਤੇ ਕਿਹਾ ਕਿ ਉਹ ਕਾਨੂੰਨ ਨਾਲ ਖਿਲਵਾੜ ਨਾ ਕਰਨ| ਮੁੱਖ ਜਸਟਿਸ ਰੰਜਨ ਗੰਗੋਈ ਦੀ ਅਗਵਾਈ ਵਾਲੀ ਬੈਂਚ ਨੇ ਕਿਹਾ ਹੈ ਕਿ ਤੁਹਾਨੂੰ 10 ਤੋਂ 26 ਫਰਵਰੀ ਦੇ ਦੌਰਾਨ ਜਿੱਥੇ ਵੀ ਜਾਣਾ ਹੋਵੇ, ਉੱਥੇ ਜਾਉ ਪਰ ਪੁੱਛ ਗਿੱਛ ਵਿੱਚ ਸਹਿਯੋਗ ਜਰੂਰ ਦਿਉ| ਬੈਂਚ ਨੇ ਕਿਹਾ ਹੈ ਕਿ ਕ੍ਰਿਪਾ ਕਰਕੇ ਆਪਣੇ ਮੁਵਕਿਲ ਨੂੰ ਕਹੋ ਕਿ ਉਨ੍ਹਾਂ ਨੂੰ ਸਹਿਯੋਗ ਦੇਣਾ ਹੋਵੇਗਾ| ਜੇਕਰ ਤੁਸੀਂ ਸਹਿਯੋਗ ਨਾ ਕੀਤਾ| ਅਸੀਂ ਕਈ ਚੀਜ਼ਾਂ ਕਹਿਣਾ ਚਾਹੁੰਦੇ ਹਾਂ| ਅਸੀਂ ਇਨ੍ਹਾਂ ਨੂੰ ਹੁਣ ਨਹੀਂ ਕਹਿ ਰਹੇ ਹਾਂ| ਬੈਂਚ ਨੇ ਕਾਰਤੀ ਤੋਂ 10 ਕਰੋੜ ਰੁਪਏ ਜਮਾਂ ਕਰਵਾਉਣ ਤੋਂ ਇਲਾਵਾ ਲਿਖਤੀ ਵਿੱਚ ਇਹ ਦੇਣ ਨੂੰ ਕਿਹਾ ਹੈ ਕਿ ਉਹ ਵਾਪਸ ਆਉਣਗੇ ਅਤੇ ਜਾਂਚ ਵਿੱਚ ਸਹਿਯੋਗ ਦੇਣਗੇ|


