ਪੀ.ਵੀ. ਸਿੰਧੂ ਨੇ ਜਿੱਤਿਆ ਵਰਲਡ ਟੂਰ ਫ਼ਾਈਨਲ ਖਿਤਾਬ : ਰਚਿਆ ਇਤਿਹਾਸ

ਨਵੀਂ ਦਿਲੀ – ਭਾਰਤੀ ਬੈਡਮਿੰਟਨ ਸਟਾਰ ਪੀ.ਵੀ. ਸਿੰਧੂ ਨੇ ਜਾਪਾਨ ਦੀ ਨੋਜੋਮੀ ਓਕੁਹਾਰਾ ਨੂੰ ਹਰਾ ਕੇ ਵਰਲਡ ਟੂਰ ਫ਼ਾਈਨਲ ਦਾ ਖਿਤਾਬ ਆਪਣੇ ਨਾਂਅ ਕਰ ਲਿਆ ਹੈ। ਖੇਡੇ ਗਏ ਮਹਿਲਾ ਸਿੰਗਲ ਫ਼ਾਈਨਲ ਮੁਕਾਬਲੇ ’ਚ ਸਿੰਧੂ ਦਾ ਮੁਕਾਬਲਾ ਓਕੁਹਾਰਾ ਨਾਲ ਸੀ। ਸਿੰਧੂ ਨੇ ਓਕੁਹਾਰਾ ਨੂੰ 21-19, 21-17 ਨਾਲ ਹਰਾ ਕੇ ਪਹਿਲੀ ਵਾਰ ਇਸ ਟੂਰਨਾਮੈਂਟ ਦੇ ਖਿਤਾਬ ’ਤੇ ਕਬਜ਼ਾ ਕੀਤਾ ਹੈ। ਜ਼ਿਕਰਯੋਗ ਕਿ ਪਿਛਲੇ ਸਾਲ ਖੇਡੇ ਗਏ ਵਰਲਡ ਟੂਰ ਦੇ ਫ਼ਾਈਨਲ ਮੁਕਾਬਲੇ ’ਚ ਵੀ ਸਿੰਧੂ ਅਤੇ ਓਕੁਹਾਰਾ ਦਾ ਆਹਮਣਾ-ਸਾਹਮਣਾ ਹੋਇਆ ਸੀ। ਉਸ ਮੁਕਾਬਲੇ ’ਚ ਓਕੁਹਾਰਾ ਨੇ ਸਿੰਧੂ ਨੂੰ ਹਰਾ ਦਿਤਾ ਸੀ। ਸਾਲ 2018 ’ਚ ਇਸ ਖਿਤਾਬ ਨੂੰ ਜਿਤਣ ਨਾਲ ਹੀ ਸਿੰਧੂ ਬੀ.ਡਬਲਿਊ.ਯੂ.ਐਫ. ਵਰਲਡ ਟੂਰ ਫਾਈਨਲ ਜਿਤਣ ਵਾਲੀ ਪਹਿਲੀ ਭਾਰਤੀ ਖਿਡਾਰੀ ਬਣ ਗਈ ਹੈ। ਇਹ ਉਸ ਦਾ 14ਵਾਂ ਕੈਰੀਅਰ ਖਿਤਾਬ ਅਤੇ ਸੀਜ਼ਨ ਦਾ ਪਹਿਲਾ ਖਿਤਾਬ ਹੈ।

VIA PUNJAB