ਪੁਤਿਨ ਨਾਲ ਫਿਰ ਮੁਲਾਕਾਤ ਕਰਨਾ ਚਾਹੁੰਦਾ ਹਾਂ : ਟਰੰਪ

ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੇਲਸਿੰਕੀ ‘ਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਹੋਈ ਗੱਲਬਾਤ ਨੂੰ ਸਫਲ ਦੱਸਣ ਤੋਂ ਬਾਅਦ ਵੀਰਵਾਰ ਨੂੰ ਕਿਹਾ ਕਿ ਉਹ ਉਨ੍ਹਾਂ ਦੇ ਨਾਲ ਦੂਜੀ ਵਾਰ ਮਿਲਣ ਅਤੇ ਮੀਟਿੰਗ ਕਰਨ ਦੀ ਇੱਛਾ ਰੱਖਦੇ ਹਨ। ਟਰੰਪ ਨੇ ਟਵੀਟ ਕੀਤਾ, ‘ਰੂਸ ਨਾਲ ਸ਼ਿਖਰ ਸੰਮੇਲਨ ਬਹੁਤ ਹੀ ਸਫਲ ਰਿਹਾ, ਪਰ ਲੋਕਾਂ ਦਾ ਅਸਲੀ ਦੁਸ਼ਮਣ ਫੇਕ ਨਿਊਜ਼ ਮੀਡੀਆ ਹੈ।’ ਉਨ੍ਹਾਂ ਕਿਹਾ ਕਿ ਮੈਂ ਦੂਜੀ ਵਾਰ ਫਿਰ ਰੂਸ ਦੇ ਰਾਸ਼ਟਰਪਤੀ ਪੁਤਿਨ ਨਾਲ ਮੁਲਾਕਾਤ ਕਰਨ ਦੀ ਇੱਛਾ ਰੱਖਦਾ ਹਾਂ ਤਾਂ ਜੋ ਬੈਠਕ ਦੌਰਾਨ ਜਿਨ੍ਹਾਂ ਚੀਜ਼ਾਂ ‘ਤੇ ਚਰਚਾ ਹੋਈ ਉਨ੍ਹਾਂ ‘ਚੋਂ ਕੁਝ ਨੂੰ ਅਸੀਂ ਲਾਗੂ ਕਰ ਸਕੀਏ।

VIA PUNJAB