ਪੁਲਵਾਮਾ ਵਿੱਚ ਮੁਕਾਬਲਾ, ਸੁਰਖਿਆਂ ਦਸਵਿਆਂ ਵੱਲੋਂ 2 ਅੱਤਵਾਦੀ ਢੇਰ

ਸ਼੍ਰੀਨਗਰ – ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲੇ ਵਿਚ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਦੌਰਾਨ ਅੱਜ ਸੁਰੱਖਿਆ ਫੋਰਸ ਨਾਲ ਮੁਕਾਬਲੇ ਵਿੱਚ 2 ਅੱਤਵਾਦੀ ਮਾਰੇ ਗਏ| ਅਧਿਕਾਰਤ ਸੂਤਰਾਂ ਮੁਤਾਬਕ ਪੁਲਵਾਮਾ ਜ਼ਿਲੇ ਦੇ ਅਵੰਤੀਪੋਰਾ ਦੇ ਪੰਜ਼ਗਾਮ ਵਿੱਚ ਅੱਤਵਾਦੀਆਂ ਦੇ ਲੁੱਕੇ ਹੋਣ ਦੀ ਖੁਫੀਆ ਸੂਚਨਾ ਦੇ ਆਧਾਰ ਤੇ ਜ਼ਿਲੇ ਦੀ ਘੇਰਾਬੰਦੀ ਕੀਤੀ| ਰਾਸ਼ਟਰੀ ਰਾਈਫਲਜ਼, ਸੂਬਾ ਪੁਲੀਸ ਅਤੇ ਕੇਂਦਰੀ ਰਿਜ਼ਰਵ ਪੁਲੀਸ ਫੋਰਸ ਵਲੋਂ ਸਾਂਝੇ ਰੂਪ ਨਾਲ ਤੜਕੇ ਮੁਹਿੰਮ ਸ਼ੁਰੂ ਕੀਤੀ ਗਈ ਸੀ| ਜਦੋਂ ਸੁਰੱਖਿਆ ਫੋਰਸ ਦੇ ਜਵਾਨ ਅੱਤਵਾਦੀਆਂ ਦੀ ਭਾਲ ਕਰ ਰਹੇ ਸਨ ਤਾਂ ਅੱਤਵਾਦੀਆਂ ਨੇ ਉਨ੍ਹਾਂ ਤੇ ਗੋਲੀਆਂ ਚਲਾਈਆਂ, ਜਿਸ ਤੋਂ ਬਾਅਦ ਸੁਰੱਖਿਆ ਫੋਰਸਾਂ ਨੇ ਜਵਾਬੀ ਕਾਰਵਾਈ ਕੀਤੀ ਅਤੇ ਦੋ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ| ਉਨ੍ਹਾਂ ਨੇ ਦੱਸਿਆ ਕਿ ਅੱਤਵਾਦੀਆਂ ਦੀ ਸ਼ਨਾਖਤ ਕਰਨ ਅਤੇ ਉਨ੍ਹਾਂ ਦੇ ਸੰਗਠਨ ਬਾਰੇ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ| ਇਸ ਦਰਮਿਆਨ ਅਫਵਾਹਾਂ ਨੂੰ ਫੈਲਣ ਤੋਂ ਰੋਕਣ ਲਈ ਪੁਲਵਾਮਾ ਵਿੱਚ ਮੋਬਾਈਲ, ਇੰਟਰਨੈਟ ਸੇਵਾਵਾਂ ਨੂੰ ਬੰਦ ਕਰ ਦਿੱਤਾ ਗਿਆ

VIA PUNJAB