ਜਲ ਸੈਨਾ ਮੁਖੀ ਦੀ ਨਿਯੁਕਤੀ ਵਿਰੁੱਧ ਬਿਮਲ ਵਰਮਾ ਦੀ ਪਟੀਸ਼ਨ ਰੱਦ

ਨਵੀਂ ਦਿੱਲੀ – ਰੱਖਿਆ ਮੰਤਰਾਲੇ ਨੇ ਵਾਈਸ ਐਡਮਿਰਲ ਕਰਮਬੀਰ ਸਿੰਘ ਦੀ ਅਗਲੇ ਜਲ ਸੈਨਾ ਮੁਖੀ ਵਜੋਂ ਨਿਯੁਕਤੀ ਨੂੰ ਵਾਈਸ ਐਡਮਿਰਲ ਬਿਮਲ ਵਰਮਾ ਵੱਲੋਂ ਚੁਣੌਤੀ ਦੇਣ ਲਈ ਦਰਜ ਪਟੀਸ਼ਨ ਰੱਦ ਕਰ ਦਿੱਤੀ ਹੈ ਵਾਈਸ ਐਡਮਿਰਲ ਵਰਮਾ ਨੇ ਦੋਸ਼ ਲਾਇਆ ਸੀ ਕਿ ਇਹ ਨਿਯੁਕਤੀ ਉਨ੍ਹਾਂ ਦੀ ਸੀਨੀਅਰਤਾ ਦੀ ਅਣਦੇਖੀ ਕਰਕੇ ਕੀਤੀ ਗਈ ਹੈ।ਆਪਣੇ ਹੁਕਮਾਂ ਦੇ ਵਿੱਚ ਰੱਖਿਆ ਮੰਤਰਾਲੇ ਨੇ ਕਿਹਾ ਨਿਯੁਕਤੀ ਸਾਰੇ ਨਿਯਮਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਕੀਤੀ ਗਈ ਹੈ ਅਤੇ ਨਿਯੁਕਤੀ ਲਈ ਸੀਨੀਅਰਤਾ ਇੱਕੋ ਇੱਕ ਤਰੀਕਾ ਨਹੀਂ ਹੈ। ਸ੍ਰੀ ਵਰਮਾ ਨੇ ਸ੍ਰੀ ਸਿੰਘ ਦੀ ਨਿਯੁਕਤੀ ਵਿਰੁੱਧ ਮਿਲਟਰੀ ਟ੍ਰਿਬਿਊਨਲ ਕੋਲ ਪਹੁੰਚ ਕੀਤੀ ਸੀ ਅਤੇ ਟ੍ਰਿਬਿਊਨਲ ਨੇ 26 ਅਪਰੈਲ ਨੂੰ ਵਰਮਾ ਦੀ ਪਟੀਸ਼ਨ ਉੱਤੇ ਫੈਸਲਾ ਲੈਣ ਲਈ ਤਿੰਨ ਹਫ਼ਤਿਆਂ ਦਾ ਸਮਾਂ ਦਿੱਤਾ ਸੀ। ਸਰਕਾਰੀ ਸੂਤਰਾਂ ਦੇ ਅਨੁਸਾਰ ਰੱਖਿਆ ਮੰਤਰਾਲੇ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਅਗਲੇ ਜਲ ਸੈਨਾ ਮੁਖੀ ਦੀ ਨਿਯੁਕਤੀ ਲਈ ਵਿਆਪਕ ਨਿਯਮਾਂ ਨੂੰ ਸਾਹਮਣੇ ਰੱਖਿਆ ਗਿਆ ਹੈ ਅਤੇ ਪਟੀਸ਼ਨਰ ਸਿਖ਼ਰਲੇ ਅਹੁਦੇ ਲਈ ਢੁਕਵਾਂ ਨਹੀਂ ਸੀ।ਮੰਤਰਾਲੇ ਨੇ ਕਿਹਾ ਕਿ ਅਗਲੇ ਜਲ ਸੈਨਾ ਮੁਖੀ ਦੀ ਚੋਣ ਸਮੇਂ ਕਿਸੇ ਪ੍ਰਕਾਰ ਦਾ ਪੱਖਪਾਤ ਨਹੀ ਕੀਤਾ ਗਿਆ। ਸ੍ਰੀ ਵਰਮਾ ਦੇ ਵਕੀਲ ਨੇ ਕਿਹਾ ਹੈ ਕਿ ਪਟੀਸ਼ਨ ਰੱਦ ਕਰਨ ਸਬੰਧੀ ਸਰਕਾਰ ਦੇ ਹੁਕਮਾਂ ਨੂੰ ਵਾਈਸ ਐਡਮਿਰਲ ਆਰਮਡ ਫੋਰਸਜ਼ ਟ੍ਰਿਬਿਊਨਲ ਵਿੱਚ ਚੁਣੌਤੀ ਦੇਣਗੇ। ਸ੍ਰੀ ਵਰਮਾ ਇਸ ਸਮੇਂ ਅੰਡੇਮਾਨ ਨਿਕੋਬਾਰ ਕਮਾਂਡ ਦੇ ਕਮਾਂਡਰ-ਇਨ-ਚੀਫ ਹ

VIA PUNJAB