- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਪੁਲਾੜ ਚ ਬਣਿਆ ਇਤਿਹਾਸ, ਪਹਿਲੀ ਵਾਰ ਸਿਰਫ ਔਰਤਾਂ ਦਾ ਸਪੇਸਵਾਕ
ਵਾਸ਼ਿੰਗਟਨ – ਪੁਲਾੜ ‘ਚ ਸ਼ੁੱਕਰਵਾਰ ਨੂੰ ਇਕ ਨਵਾਂ ਇਤਿਹਾਸ ਬਣਿਆ ਜਦ ਸਿਰਫ 2 ਔਰਤਾਂ ਸਪੇਸਵਾਕ ‘ਤੇ ਨਿਕਲੀਆਂ। ਅੱਜ ਤੱਕ ਅਜਿਹਾ ਹੁੰਦਾ ਆਇਆ ਹੈ ਜਦ ਸਪੇਸਵਾਕ ਕਰਨ ਵਾਲੀ ਟੀਮ ‘ਚ ਕੋਈ ਨਾ ਕੋਈ ਮਰਦ ਪੁਲਾੜ ਯਾਤਰੀ ਮੌਜੂਦ ਰਿਹਾ ਹੈ। ਪੁਲਾੜ ਯਾਤਰੀ ਕ੍ਰਿਸਟੀਨਾ ਕੋਚ ਅਤੇ ਜੈਸਿਕਾ ਮੀਰ ਸਪੇਸਵਾਕ ਕਰਨ ਵਾਲੀ ਪਹਿਲੀ ਮਹਿਲਾ ਜੋੜੀ ਬਣ ਗਈ ਹੈ। ਦਰਅਸਲ ਇਹ ਮਿਸ਼ਨ ਮਾਰਚ ‘ਚ ਸ਼ੁਰੂ ਹੋਣ ਵਾਲਾ ਸੀ ਪਰ ਸਪੇਸ ਏਜੰਸੀ ਦੇ ਕੋਲ ਹੀ ਮੱਧ ਸਾਈਜ਼ ਦਾ ਸੂਟ ਸੀ, ਜੋ ਮਹਿਲਾ ਪੁਰਸ਼ ਕਾਂਮਬੀਨੇਸ਼ਨ ਵਾਲਾ ਸੀ ਜੋ ਕਿ ਇਸ ਨੂੰ ਪਾ ਕੇ ਆਪਣਾ ਟਾਸਕ ਪੂਰਾ ਕਰ ਸਕਦੇ ਸਨ ਪਿਛਲੀ ਅੱਧੀ ਸਦੀ ‘ਚ ਕੀਤੇ ਗਏ ਸਾਰੇ 420 ਸਪੇਸਵਾਕ ‘ਚ ਮਰਦ ਕਿਸੇ ਨਾ ਕਿਸੇ ਰੂਪ ‘ਚ ਸ਼ਾਮ ਰਹੇ ਹਨ ਪਰ ਸ਼ੁੱਕਰਵਾਰ ਨੂੰ ਸਪੇਸਵਾਕ ਗਿਣਤੀ 421 ਦੇ ਨਾਲ ਹੀ ਇਹ ਬਦਲ ਗਿਆ ਅਤੇ ਇਤਿਹਾਸ ‘ਚ ਪਹਿਲੀ ਵਾਰ ਅਜਿਹਾ ਹੋਇਆ ਜਦ ਸਿਰਫ ਔਰਤਾਂ ਨੇ ਸਪੇਸਵਾਕ ਕੀਤੀ। ਨਾਸਾ ਦੀਆਂ ਪੁਲਾੜ ਯਾਤਰੀਆਂ ਕ੍ਰਿਸਟੀਨਾ ਕੋਚ ਅਤੇ ਜੈਸਿਕਾ ਮੀਰ ਨੇ ਨਵੀਂ ਇਬਾਰਤ ਲਿਖੀ ਅਤੇ ਉਹ ਸਾਢੇ 5 ਘੰਟੇ ਤੱਕ ਸਪੇਸਵਾਕ ਕਰੇਗੀ। ਅੰਤਰਰਾਸ਼ਟਰੀ ਪੁਲਾੜ ਕੇਂਦਰ ‘ਚ ਮੌਜੂਦ ਸਾਰੇ 4 ਮਰਦ ਅੰਦਰ ਹੀ ਰਹੇ ਅਤੇ ਜਦਕਿ ਜੈਸਿਕਾ ਅਤੇ ਕ੍ਰਿਸਟੀਨਾ ਟੁੱਟੀ ਹੋਈ ਬੈਟਰੀ ਚਾਰਜਰ ਨੂੰ ਬਦਲਣ ਲਈ ਕੇਂਦਰ ਤੋਂ ਬਾਹਰ ਪੁਲਾੜ ‘ਚ ਚਹਲਕਦਮੀ ਕਰਦੀਆਂ ਦਿਖੀਆਂ। ਬੈਟਰੀ ਚਾਰਜਰ ਉਸ ਵੇਲੇ ਖਰਾਬ ਹੋ ਗਿਆ ਸੀ ਜਦ ਕੋਚ ਅਤੇ ਚਾਲਕ ਦਲ ਦੇ ਮਰਦ ਮੈਂਬਰਾਂ ਨੇ ਪਿਛਲੇ ਹਫਤੇ ਪੁਲਾੜ ਕੇਂਦਰ ਦੇ ਬਾਹਰ ਨਵੀਆਂ ਬੈਟਰੀਆਂ ਲਾਈਆਂ ਸਨ। ਨਾਸਾ ਨੇ ਇਸ ਸਮੱਸਿਆ ਨੂੰ ਠੀਕ ਕਰਨ ਲਈ ਬੈਟਰੀ ਬਦਲਣ ਦੇ ਬਾਕੀ ਕੰਮ ਨੂੰ ਰੱਦ ਕਰ ਦਿੱਤਾ ਅਤੇ ਔਰਤਾਂ ਦੇ ਨਿਯੋਜਤ ਸਪੇਸਵਾਕ ਨੂੰ ਅੱਗੇ ਵਧਾ ਦਿੱਤਾ ਸੀ।


