ਪੁਲਿਸ ਨੇ ਇੱਕ ਔਰਤ ਸਮੇਤ 2 ਨੂੰ ਹਰਿਆਣਾ ਸ਼ਰਾਬ ਸਮੇਤ ਕੀਤਾ ਕਾਬੂ

ਪਾਤੜਾਂ – ਸੁਤਰਾਣਾ ਦੀ ਪੁਲਿਸ ਨੇ ਹਰਿਆਣਾਂ ਮਾਰਕਾ ਸਰਾਬ ਸਮੇਤ ਤਿੰਨ ਵਿਅਕਤੀਆਂ ਨੂੰ 2 ਮੋਟਸਾਕਿਲਾ ਸਮੇਤ ਕਾਬੂ ਕੀਤਾ ਹੈ। ਇਸ ਮਾਮਲੇ ਦੀ ਜਾਂਣਕਾਰੀ ਦਿੰਦੇ ਹੋਏ ਸੁਤਰਾਣਾਂ ਥਾਣਾ ਮੁੱਖੀ ਰੁਪਿੰਦਰ ਸਿੰਘ ਨੇ ਦੱਸਿਆ ਕਿ ਹੋਲਦਾਰ ਬੂਟਾ ਸਿੰਘ ਵੱਲੋਂ ਪਿੰਡ ਰਸੌਲੀ ਵਿੱਖੇ ਸਮੇਤ ਪੁਲਿਸ ਪਾਰਟੀ ਨਾਕਾ ਬੰਦੀ ਦੌਰਾਨ ਹਰਿਆਣਾ ਸਾਇਡ ਤੋਂ ਆ ਰਹੇ ਮਟਿਰਸਾਇਕਲ ਨੂੰ ਰੋਕ ਕੇ ਤਲਾਸ਼ੀ ਲੈਣ ਤੇ ਉਸ ਵਿੱਚੋਂ 36 ਬੋਤਲਾਂ ਹਰਿਆਣਾ ਮਾਰਕਾ ਸਰਾਬ ਬਰਾਮਦ ਕਰਕੇ ਰਜੇਸ਼ ਕੁਮਾਰ ਪੁਤਰ ਸੰਤੋਸ ਲਾਲ ਨੂੰ ਕਾਬੂ ਕੀਤਾ ਹੈ। ਜਿਸ ਤੇ ਅਕਸਾਇਜ ਐਕਟ ਦੀ ਧਾਰਾ 61/1/14 ਮੁਕਦਮਾਂ ਨੰਬਰ 240 ਤਹਿਤ ਕੇਸ ਦਰਜ ਕਰਕੇ ਲੋੜੀਦੀ ਕਾਰਵਾਈ ਕੀਤੀ ਜਾ ਰਹੀ ਹੈ। ਥਾਣਾਂ ਮੁੱਖੀ ਰੂਪਿੰਦਰ ਸਿੰਘ ਨੇ ਦੱਸਿਆ ਕਿ ਇਸੇ ਤਰਾਂ ਹੀ ਸਹਾਇਕ ਥਾਣੇਦਾਰ ਵੱਲੋਂ ਸਮੇਤ ਪੁਲਿਸ ਪਾਰਟੀ ਪਿੰਡ ਨਾਈਵਾਲਾ ਵਿੱਖੇ ਭਾਖੜਾ ਪੁਲ ਤੇ ਨਾਕਾ ਬੰਦੀ ਦੌਰਾਨ ਹਰਿਆਣਾਂ ਸਾਈਡ ਤੋਂ ਆ ਰਹੇ ਮੋਟਰਸਾਇਕਲ ਨੂੰ ਰੋਕ ਕੇ ਤਲਾਸ਼ੀ ਲੈਣ ਮਗਰੋਂ ਉਸ ਵਿੱਚੋਂ 36 ਬੋਤਲਾਂ ਹਰਿਆਣਾਂ ਮਾਰਕਾ ਸਰਾਬ ਬਰਾਮਦ ਕਰਕੇ ਬੰਟੀ ਰਾਮ ਪੁਤਰ ਕਾਲਾ ਰਾਮ ਅਤੇ ਪੱਮੀ ਭਾਈ ਨੂੰ ਕਾਬੂ ਕਰਕੇ ਐਸਸਾਇਜ ਐਕਟ 61/1/14 ਤਹਿਤ ਮੁਕਦਮਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

VIA PUNJAB