- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਪੇਰੂ ਵਿੱਚ 2 ਟਨ ਕੋਕੀਨ ਲਿਜਾਉਣ ਵਾਲੀ ਪਣਡੁੱਬੀ ਜ਼ਬਤ
ਲੀਮਾ – ਪੇਰੂ ਵਿੱਚ ਅਧਿਕਾਰੀਆਂ ਨੇ ਇਕ ਪਣਡੁੱਬੀ ਵਿੱਚ 2 ਟਨ ਕੋਕੀਨ ਲਿਜਾ ਰਹੇ ਚਾਲਕ ਦਲ ਦੇ 4 ਮੈਂਬਰਾਂ ਨੂੰ ਹਿਰਾਸਤ ਵਿਚ ਲਿਆ ਹੈ| ਪੇਰੂ ਦਾ ਕਾਨੂੰਨ ਲਾਗੂ ਕਰਨ ਵਾਲੀਆਂ ਬੌਡੀਆਂ ਦੇ ਮੁਤਾਬਕ ਪਣਡੁੱਬੀ ਨੂੰ ਕਬਜ਼ੇ ਵਿੱਚ ਲੈਣ ਤੋਂ ਬਾਅਦ ਇਕ ਨੇਵੀ ਬੇਸ ਤੇ ਲਿਜਾਇਆ ਗਿਆ| ਵਕੀਲ ਜੌਰਜ ਸ਼ਾਵੇਜ ਕੋਟਰੀਨੀ ਨੇ ਕਿਹਾ, 2 ਟਨ ਕੋਕੀਨ ਦੇ ਨਾਲ ਹਿਰਾਸਤ ਵਿੱਚ ਲਏ ਗਏ 4 ਵਿਅਕਤੀਆਂ ਨੂੰ ਲੀਮਾ ਲਿਜਾਇਆ ਜਾ ਰਿਹਾ| ਜਲ ਸੈਨਾ ਜਾਂਚ ਕਰਨ ਲਈ ਪਣਡੁੱਬੀ ਨੂੰ ਆਪਣੇ ਕੋਲ ਰੱਖੇਗੀ| ਦੱਸਿਆ ਜਾ ਰਿਹਾ ਹੈ ਕਿ ਪਣਡੁੱਬੀ ਦੱਖਣੀ ਇਕਵੇਡੋਰ ਵੱਲੋਂ ਮੈਕਸੀਕੋ ਜਾ ਰਹੀ ਸੀ| ਜ਼ਿਕਰਯੋਗ ਹੈ ਕਿ ਪੇਰੂ, ਕੋਲੰਬੀਆ ਅਤੇ ਬੋਲੀਵੀਆ ਵਿਸ਼ਵ ਵਿਚ ਸਭ ਤੋਂ ਵੱਧ ਕੋਕੀਨ ਉਤਪਾਦਕ ਦੇਸ਼ ਹਨ|


