ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਫਿਰ ਹੋਇਆ ਵਾਧਾ

ਨਵੀਂ ਦਿੱਲੀ – ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਹੋ ਰਹੇ ਵਾਧੇ ਦਾ ਅਸਰ ਆਮ ਜਨਤਾ ਦੀ ਜੇਬ ਉਤੇ ਪੈ ਰਿਹਾ ਹੈ| ਅੱਜ ਰਾਜਧਾਨੀ ਵਿੱਚ ਪੈਟਰੋਲ ਦੀ ਕੀਮਤ 78.30 ਰੁਪਏ ਪ੍ਰਤੀ ਲੀਟਰ ਅਤੇ ਮੁੰਬਈ ਵਿੱਚ ਪੈਟਰੋਲ ਦੀ ਕੀਮਤ 85.72 ਰੁਪਏ ਪ੍ਰਤੀ ਲੀਟਰ ਪਹੁੰਚ ਗਈ ਹੈ| ਉਥੇ ਹੀ ਇਨ੍ਹਾਂ ਦੋਨਾਂ ਸ਼ਹਿਰਾਂ ਵਿੱਚ ਡੀਜ਼ਲ ਦੀ ਕੀਮਤ 69.93 ਅਤੇ 74.24 ਰੁਪਏ ਪ੍ਰਤੀ ਲੀਟਰ ਹੈ| ਜਾਣਕਾਰੀ ਲਈ ਦੱਸ ਦੇਈਏ ਕਿ ਇਕ ਮਹੀਨਾ ਪਹਿਲਾ 30 ਜੁਲਾਈ ਨੂੰ ਦਿੱਲੀ ਵਿੱਚ ਪੈਟਰੋਲ ਦੀ ਕੀਮਤ 76.25 ਰੁਪਏ ਸੀ, ਉਥੇ ਹੀ ਡੀਜ਼ਲ ਦੀ ਕੀਮਤ 67.75 ਰੁਪਏ ਪ੍ਰਤੀ ਲੀਟਰ ਸੀ| ਇਨ੍ਹਾਂ ਕੀਮਤਾਂ ਦੇ ਅਨੁਸਾਰ ਇਸ ਮਹੀਨੇ ਪੈਟਰੋਲ ਦੀ ਕੀਮਤ ਵਿੱਚ 2.05 ਰੁਪਏ ਅਤੇ ਡੀਜ਼ਲ ਦੀ ਕੀਮਤ ਵਿੱਚ 2.18 ਰੁਪਏ ਦਾ ਵਾਧਾ ਹੋਇਆ ਹੈ|

VIA PUNJAB