ਪੈਟਰੋਲ ਪੰਪ ਲੁੱਟਣ ਦੀ ਯੋਜਨਾ ਬਣਾਉਂਦੇ 4 ਕਾਬੂ

ਦੋਸ਼ੀਆਂ ਕੋਲੋਂ 3 ਮੋਟਰਸਾਈਕਲ ਅਤੇ ਤੇਜ਼ਧਾਰ ਹਥਿਆਰ ਬਰਾਮਦ

ਲੁਧਿਆਣਾ – ਥਾਣਾ ਬਸਤੀ ਜੋਧੇਵਾਲ ਦੀ ਪੁਲਸ ਪਾਰਟੀ ਨੇ ਪਿੰਡ ਕਾਕੋਵਾਲ ਵਿਖੇ ਸੁਨਸਾਨ ਜਗ੍ਹਾ ਤੇ ਛਾਪੇਮਾਰੀ ਕਰਕੇ ਪੈਟਰੋਲ ਪੰਪ ਲੁੱਟਣ ਦੀ ਯੋਜਨਾ ਬਣਾਉਂਦੇ 4 ਲੁਟੇਰਿਆਂ ਨੂੰ ਕਾਬੂ ਕੀਤਾ ਹੈ ਪੁਲਸ ਨੇ ਦੋਸ਼ੀਆਂ ਦੇ ਕਬਜ਼ੇ ਵਿਚੋਂ 3 ਮੋਟਰਸਾਈਕਲ ਦਾਤ, ਕਿਰਪਾਨ, ਰਾਡ ਅਤੇ ਚਾਕੂ ਬਰਾਮਦ ਕੀਤਾ ਹੈ ਜਿਸ ਨਾਲ ਦੋਸ਼ੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਏ ਡੀ ਸੀ ਪੀ 1 ਗੁਰਪ੍ਰੀਤ ਸਿੰਘ ਸਿਕੰਦ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਦੇ ਏ ਸੀ ਪੀ ਅਨਿਲ ਕੋਹਲੀ ਦੀ ਅਗਵਾਈ ਵਾਲੀ ਟੀਮ ਦੀ ਥਾਣਾ ਬਸਤੀ ਜੋਧੇਵਾਲ ਮੁਖੀ ਅਰਸ਼ਪ੍ਰੀਤ ਕੌਰ ਗਰੇਵਾਲ ਦੀ ਅਗਵਾਈ ਵਾਲੀ ਟੀਮ ਦੇ ਐਸ ਆਈ ਦਿਲਪ੍ਰੀਤ ਸਿੰਘ ਨੂੰ ਗੁਪਤ ਸੂਚਨਾ ਮਿਲੀ ਕਿ ਪਿੰਡ ਕਾਕੋਵਾਲ ਖੇਤਾਂ ਚ ਸੁਨਸਾਨ ਜਗ੍ਹਾ ਤੇ ਲੁਟੇਰਾ ਗਿਰੋਹ ਦੇ ਮੈਂਬਰ ਝੁੰਡ ਬਣਾ ਕੇ ਪੈਟਰੋਲ ਪੰਪ ਲੁੱਟਣ ਦੀ ਯੋਜਨਾ ਬਣਾ ਰਹੇ ਹਨ ਉਹਨਾਂ ਨੇ ਤੁਰੰਤ ਆਪਣੀ ਪੁਲਸ ਪਾਰਟੀ ਸਮੇਤ ਓਥੇ ਰੇਡ ਕਰਕੇ ਲੁਟੇਰਾ ਗਿਰੋਹ ਦੇ 4 ਮੈਂਬਰਾ ਨੂੰ ਲੁੱਟ ਦੀ ਯੋਜਨਾ ਬਣਾਉਂਦੇ ਰੰਗੇ ਹੱਥ ਹਥਿਆਰਾਂ ਅਤੇ 3 ਮੋਟਰਸਾਈਕਲਾਂ ਸਮੇਤ ਕਾਬੂ ਕਰ ਲਿਆ ਜਦ ਕਿ ਇਕ ਲੁਟੇਰਾ ਭਜਨ ਚ ਕਾਮਯਾਬ ਹੋ ਗਿਆ ਫੜੇ ਗਏ ਦੋਸ਼ੀਆਂ ਦੀ ਪਹਿਚਾਣ ਰਾਹੋ ਰੋਡ ਕ੍ਰਿਸ਼ਨਾ ਕਲੋਨੀ ਨਿਵਾਸੀ ਜਤਿੰਦਰ ਉਰਫ ਪੱਪੀ ,ਨਿਊ ਸੁਭਾਸ਼ ਨਗਰ ਨਿਵਾਸੀ ਸੋਨੂ ਖਾਨ , ਪਿੰਡ ਸਸਰਾਲੀ ਨਿਵਾਸੀ ਰੋਹਿਤ ਕੁਮਾਰ , ਕੈਲਾਸ਼ ਨਗਰ ਸੰਤ ਨਗਰ ਨਿਵਾਸੀ ਰਾਕੇਸ਼ ਕੁਮਾਰ , ਜਦ ਕਿ ਫਰਾਰ ਦੋਸ਼ੀ ਦੀ ਪਹਿਚਾਣ ਗੁਜ਼ਰ ਕਲੋਨੀ ਨਿਵਾਸੀ ਰਿਤਿਕ ਕੁਮਾਰ ਵਜੋਂ ਹੋਈ ਪੁਲਜ਼ ਅਨੁਸਾਰ ਫੜੇ ਗਏ ਦੋਸ਼ੀਆਂ ਤੇ ਅਗੇ ਵੀ ਅਪਰਾਧਿਕ ਮਾਮਲੇ ਦਰਜ ਹਨ ਪੁਲਸ ਨੇ ਦੋਸ਼ੀਆਂ ਨੂੰ ਕੋਰਟ ਚ ਪੇਸ਼ ਕਰਕੇ ਅੱਜ ਓਹਨਾ ਦਾ ਰਿਮਾਂਡ ਹਾਸਿਲ ਕੀਤਾ ਅਤੇ ਦੋਸ਼ੀਆਂ ਕੋਲੋ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।

VIA PUNJAB