- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਪੈਰਿਸ ‘ਚ ਪੁਤਿਨ ਨਾਲ ਮੁਲਾਕਾਤ ਦੀ ਸੰਭਾਵਨਾ ਨਹੀਂ : ਟਰੰਪ
ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਖਿਆ ਹੈ ਕਿ ਉਹ ਆਪਣੇ ਰੂਸੀ ਹਮਰੁਤਬਾ ਵਲਾਦਿਮੀਰ ਪੁਤਿਨ ਨਾਲ ਪੈਰਿਸ ‘ਚ ਮੁਲਾਕਾਤ ਨੂੰ ਲੈ ਕੇ ਯਕੀਨਨ ਨਹੀਂ ਹਨ। ਦੋਹਾਂ ਨੇਤਾਵਾਂ ਦਾ ਪੈਰਿਸ ‘ਚ ਇਸ ਹਫਤੇ ਪਹਿਲੇ ਵਿਸ਼ਵ ਯੁੱਧ ਦੀ ਯਾਦ ‘ਚ ਹੋ ਰਹੇ ਆਯੋਜਨ ‘ਚ ਹਿੱਸਾ ਲੈਣ ਦਾ ਪ੍ਰੋਗਰਾਮ ਹੈ। ਉਨ੍ਹਾਂ ਨੇ ਸੋਮਵਾਰ ਨੂੰ ਦੱਸਿਆ ਕਿ ਉਹ ਅਰਜਨਟੀਨਾ ‘ਚ 30 ਨਵੰਬਰ ਅਤੇ 1 ਦਸੰਬਰ ਨੂੰ ਹੋਣ ਵਾਲੇ ਜੀ-20 ਸੰਮੇਲਨ ‘ਚ ਮੁਲਾਕਾਤ ਕਰਨਗੇ। ਉਨ੍ਹਾਂ ਦੇ ਅਤੇ ਰੂਸੀ ਰਾਸ਼ਟਰਪਤੀ ਵਿਚਾਲੇ ਮੁਲਾਕਾਤ ਦੇ ਬਾਰੇ ‘ਚ ਇਕ ਸਵਾਲ ‘ਤੇ ਟਰੰਪ ਨੇ ਕਿਹਾ, ‘ਅਜੇ ਅਸੀਂ ਕੁਝ ਤੈਅ ਨਹੀਂ ਕੀਤਾ ਹੈ। ਅਸੀਂ ਨਹੀਂ ਜਾਣਦੇ ਕਿ ਇਹ ਸਹੀ ਥਾਂ ਹੋਵੇਗੀ। ਮੈਂ ਦੂਜੇ ਕਾਰਨਾਂ ਨਾਲ ਪੈਰਿਸ ‘ਚ ਹੋਵਾਂਗਾ। ਇਸ ਤੋਂ ਪਹਿਲਾਂ ਅਜਿਹੀ ਖਬਰ ਸੀ ਕਿ ਉਹ ਅਤੇ ਪੁਤਿਨ ਇਸ ਹਫਤੇ ਪੈਰਿਸ ‘ਚ ਮੁਲਾਕਾਤ ਕਰਨਗੇ। ਟਰੰਪ ਨੇ ਮੱਧ ਅਮਰੀਕੀ ਚੋਣਾਂ ਲਈ ਇਕ ਚੋਣ ਰੈਲੀ ‘ਚ ਜਾਣ ਤੋਂ ਪਹਿਲਾਂ ਆਖਿਆ ਕਿ ਪਰ ਅਸੀਂ ਜੀ-20 ਸੰਮੇਲਨ ‘ਚ ਮੁਲਾਕਾਤ ਕਰਾਂਗੇ ਅਤੇ ਉਮੀਦ ਹੈ ਕਿ ਇਸ ਤੋਂ ਬਾਅਦ ਵੀ ਅਸੀਂ ਮੁਲਾਕਾਤ ਦੇ ਮੌਕੇ ਪੈਦਾ ਕਰਦੇ ਰਹਾਂਗੇ। ਰੂਸ, ਚੀਨ ਅਤੇ ਉਨ੍ਹਾਂ ਸਾਰਿਆਂ ਨਾਲ ਮੁਲਾਕਾਤ ਕਰਨੀ ਚੰਗੀ ਗੱਲ ਹੋਵੇਗੀ। ਸਾਡੀਆਂ ਕਈ ਮੁਲਾਕਾਤਾਂ ਹੋਣਗੀਆਂ ਪਰ ਮੈਂ ਇਸ ਨੂੰ ਲੈ ਕੇ ਯਕੀਨਨ ਨਹੀਂ ਹਾਂ ਕਿ ਅਸੀਂ ਪੈਰਿਸ ‘ਚ ਬੈਠਕ ਕਰਾਂਗੇ ਜਾਂ ਸ਼ਾਇਦ ਨਹੀਂ।


