- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਪ੍ਰੋ ਕਬੱਡੀ ਲੀਗ ਜੈਪੁਰ ਸ਼ਾਨਦਾਰ ਜਿੱਤ ਨਾਲ ਚੋਟੀ ਤੇ
ਜੈਪੁਰ ਪਿੰਕ ਪੈਂਥਰਸ ਨੇ ਗੁਜਰਾਤ ਫਾਰਚਿਊਨ ਜਾਇੰਟਸ ਨੂੰ ਸ਼ੁੱਕਰਵਾਰ ਨੂੰ 22-19 ਨਾਲ ਹਰਾ ਕੇ ਪ੍ਰੋ ਕਬੱਡੀ ਲੀਗ ਦੀ ਅੰਕ ਸੂਚੀ ‘ਚ ਚੋਟੀ ਦਾ ਸਥਾਨ ਹਾਸਲ ਕੀਤਾ। ਇਕ ਹੋਰ ਮੁਕਾਬਲੇ ‘ਚ ਯੂ-ਮੁੰਬਾ ਨੇ ਪਟਨਾ ਪਾਈਰੇਟਸ ਨੂੰ 34-30 ਨਾਲ ਹਰਾਇਆ। ਜੈਪੁਰ ਦੀ 7 ਮੈਚਾਂ ‘ਚ ਇਹ ਛੇਵੀਂ ਜਿੱਤ ਹੈ ਅਤੇ ਉਸ ਦੇ 30 ਅੰਕ ਹੋ ਗਏ ਹਨ। ਦੂਜੇ ਪਾਸੇ ਗੁਜਰਾਤ ਦੀ 9 ਮੈਚਾਂ ‘ਚ ਇਹ ਛੇਵੀਂ ਹਾਰ ਹੈ ਅਤੇ ਉਹ 20 ਅੰਕਾਂ ਸਕੋਰ ਬੋਰਡ ‘ਚ ਅੱਠਵੇਂ ਸਥਾਨ ‘ਤੇ ਹੈ। ਮੁੰਬਈ ਨੇ ਅੱਠ ਮੈਚਾਂ ‘ਚ ਆਪਣੀ ਚੌਥੀ ਜਿੱਤ ਹਾਸਲ ਕੀਤੀ ਅਤੇ ਉਹ 23 ਅੰਕਾਂ ਦੇ ਨਾਲ ਚੌਥੇ ਸਥਾਨ ‘ਤੇ ਆ ਗਈ ਹੈ। ਤਿੰਨ ਵਾਰ ਚੈਂਪੀਅਨ ਰਹੀ ਪਟਨਾ ਨੂੰ ਅੱਠ ਮੈਚਾਂ ‘ਚ ਪੰਜਵੀਂ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਉਹ 17 ਅੰਕਾਂ ਦੇ ਨਾਲ ਨੌਵੇਂ ਸਥਾਨ ‘ਤੇ ਹੈ। ਜੈਪੁਰ ਦੀ ਜਿੱਤ ‘ਚ ਦੀਪਕ ਹੁੱਡਾ 7 ਅੰਕਾਂ ਦੇ ਨਾਲ ਟੀਮ ਦੀ ਜਿੱਤ ਦੇ ਹੀਰੋ ਰਹੇ ਜਦਕਿ ਮੁੰਬਈ ਦੀ ਪਟਨਾ ‘ਤੇ ਜਿੱਤ ‘ਚ ਰੋਹਿਤ ਬਾਲਯਾਨ ਨੇ 9 ਅਤੇ ਅਤੁਲ ਐੱਮ.ਐੱਸ. ਨੇ 8 ਅੰਕ ਜੁਟਾਏ।


