ਪ੍ਰੋ ਕਬੱਡੀ ਲੀਗ : ਪਟਨਾ ਨੇ ਜੈਪੁਰ ਨੂੰ 41-30 ਨਾਲ ਹਰਾਇਆ

ਪਟਨਾ – ਪਿਛਲੀ ਚੈਂਪੀਅਨ ਪਟਨਾ ਪਾਈਰੇਟਸ ਨੇ ਪ੍ਰੋ ਕਬੱਡੀ ਲੀਗ ਦੇ ਮੌਜੂਦਾ ਸੈਸ਼ਨ ਦੇ ਆਪਣੇ ਪਹਿਲੇ ਘਰੇਲੂ ਮੁਕਾਬਲੇ ‘ਚ ਸ਼ੁੱਕਰਵਾਰ ਨੂੰ ਇੱਥੇ ਜੈਪੁਰ ਪਿੰਕ ਪੈਂਥਰਸ ‘ਤੇ 41-30 ਨਾਲ ਜਿੱਤ ਦਰਜ ਕੀਤੀ। ਕਪਤਾਨ ਪ੍ਰਦੀਪ ਨਰਵਾਲ ਨੇ ਇਕ ਵਾਰ ਫਿਰ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 11 ਰੇਡ ਅੰਕ ਹਾਸਲ ਕੀਤੇ। ਮੰਜੀਤ ਨੇ ਵੀ ਉਸਦਾ ਸਾਥ ਦਿੰਦੇ ਹੋਏ 10 ਅੰਕ ਬਣਾਏ। ਜੈਦੀਪ ਤੇ ਵਿਕਾਸ ਕਾਲੇ ਨੇ ਮਿਲਕੇ 10 ਟੈਕਲ ਅੰਕ ਦੇ ਨਾਲ ਟੀਮ ਦੀ ਸਥਿਤੀ ਨੂੰ ਮਜ਼ਬੂਤ ਕੀਤਾ। ਨਰਵਾਲ ਨੇ ਇਸ ‘ਸੁਪਰ 10’ ਦੇ ਨਾਲ ਪੀ. ਕੇ. ਐੱਲ. ਦੇ ਇਤਿਹਾਸ ‘ਚ ਸਭ ਤੋਂ ਜ਼ਿਆਦਾ ਸੁਪਰ 10 ਕਰਨ ਵਾਲੇ ਬਣ ਗਏ ਹਨ।

VIA PUNJAB