- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਪ੍ਰੋ ਕਬੱਡੀ ਲੀਗ : ਬੰਗਾਲ ਨੇ ਤਾਮਿਲ ਨੂੰ 27-24 ਨਾਲ ਹਰਾਇਆ
ਕੋਲਕਾਤਾ – ਜਾਂਗ ਕੁਨ ਲੀ ਦੇ ਸ਼ਾਨਦਾਰ ਖੇਡ ਦੇ ਦਮ ‘ਤੇ ਬੰਗਾਲ ਵਾਰੀਅਰਸ ਨੇ ਪ੍ਰੋ ਕਬੱਡੀ ਲੀਗ ਦੇ 6ਵੇਂ ਸੀਜ਼ਨ ਦੇ ਇਕ ਰੋਮਾਂਚਕ ਮੁਕਾਬਲੇ ‘ਚ ਸ਼ੁੱਕਰਵਾਰ ਨੂੰ ਇੱਥੇ ਤਾਮਿਲ ਤਲਾਈਵਾਸ ਨੂੰ 27-24 ਨਾਲ ਹਰਾ ਦਿੱਤਾ। ਸਟਾਰ ਖਿਡਾਰੀ ਮੰਜੀਤ ਛਿੱਲਰ ਵਲੋਂ ਗੈਰ ਮੌਜੂਦਗੀ ‘ਚ ਉਤਰੀ ਬੰਗਾਲ ਦੀ ਟੀਮ ਲਈ ਜਾਂਗ ਕੁਨ ਲੀ ਚੋਟੀ ਦੇ ਸਕੋਰਰ ਰਹੇ, ਜਿਸ ਨੇ 12 ਅੰਕ ਹਾਸਲ ਕੀਤੇ। ਰਣ ਸਿੰਘ ਨੇ ਵੀ ਉਸਦਾ ਵਧੀਆ ਸਾਥ ਦਿੱਤਾ ਤੇ 4 ਟੈਕਲ ਅੰਕ ਹਾਸਲ ਕੀਤੇ। ਤਲਾਈਵਾਸ ਦੇ ਲਈ ਸੁਕੇਸ਼ ਹੇਗੜੇ ਚੋਟੀ ਸਕੋਰਰ ਰਹੇ ਪਰ ਉਸਦੇ 9 ਅੰਕ ਟੀਮ ਨੂੰ ਜਿੱਤ ਹਾਸਲ ਦੇ ਲਈ ਕਾਫੀ ਨਹੀਂ ਸਨ। ਇਸ ਜਿੱਤ ਦੇ ਨਾਲ ਬੰਗਾਲ ਵਾਰੀਅਰਸ ਦੀ ਟੀਮ ‘ਪਲੇ ਆਫ ਦੀ’ ਦੌੜ ‘ਚ ਬਣੀ ਹੋਈ ਹੈ ਜਦਕਿ ਤਾਮਿਲ ਦੀ ਟੀਮ ਪਹਿਲਾਂ ਹੀ ਇਸ ਤੋਂ ਬਾਹਰ ਹੋ ਚੁੱਕੀ ਹੈ। ਪ੍ਰੋ ਕਬੱਡੀ ਲੀਗ ਦੇ ਇਤਿਹਾਸ ‘ਚ ਇਹ 500ਵਾਂ ਮੈਚ ਸੀ।


