- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਪੰਜਾਬੀ ਸਿਤਾਰੇ ਨਿੰਜਾਂ, ਬੈਨਤ ਦੁਸਾਂਝ ਨੇ ਆਰੀਅਨਜ਼ ਦੇ ਵਿਦਿਆਰਥੀਆਂ ਦਾ ਮੰਨੋਰੰਜਨ ਕੀਤਾ
ਮੋਹਾਲੀ – ਮਸ਼ਹੂਰ ਪੰਜਾਬੀ ਗਾਇਕ ਨਿੰਜਾਂ, ਜੱਸ ਬਾਜਵਾ, ਰਾਈਜ਼ਿੰਗ ਸਟਾਰ ਵਿਜੇਤਾ ਬੈਨਤ ਦੁਸਾਂਝ, ਆਤਿਸ਼ ਨੇ ਆਉਣ ਵਾਲੀ ਪੰਜਾਬੀ ਫਿਲਮ ”ਦੂਰਬੀਨ” ਦੇ ਹੋਰ ਸਟਾਰਕਾਸਟ ਜਿਵੇਂ ਕਿ ਵਾਮਿਕਾ ਗੱਬੀ, ਜੈਸਮੀਨ ਆਦਿ ਨਾਲ ਮਿਲ ਕੇ ਆਰੀਅਨਜ਼ ਗਰੁੱਪ ਆਫ ਕਾਲਜਿਜ਼, ਰਾਜਪੁਰਾ ਨੇੜੇ ਚੰਡੀਗੜ ਦੇ ਵਿਦਿਆਰਥੀਆਂ ਦਾ ਮੰਨੋਰੰਜਨ ਕੀਤਾ।ਵਿਦਿਆਰਥੀਆਂ ਦੀ ਮੰਗ ਤੇ ਨਿੰਜਾਂ, ਬੈਨਤ ਦੁਸਾਂਝ, ਜੱਸ ਬਾਜਵਾ ਨੇ ਆਪਣੇ ਹਿੱਟ ਗੀਤ ਜਿਵੇਂ ਕਿ ਅੱਜ ਵੀ ਚਾਹੁੰਨੀ ਆ, ਤੇਰੀ ਆਦਤ, ਹਵਾ ਦੇ ਵਰਕੇ, ਲਾਡੀ ਫਿਰੰਗੀ, ਸੀਰੀਅਸ, ਨੋਜ਼ ਪਿੰਨ, ਦਿਲ ਦੇ ਰਾਂਜੇ ਆਦਿ ਗਾ ਕੇ ਮੰਨੋਰੰਜਨ ਕੀਤਾ।ਸਟਾਰ ਕਾਸਟ ਨੇ ਆਉਣ ਵਾਲੀ ਪੰਜਾਬੀ ਫਿਲਮ ਦੂਰਬੀਨ ਦੇ ਗੀਤ ਨਵੀ ਨਵੀ , ਸਰਕਾਰ ਨੂੰ ਵੀ ਸ਼ਾਮਿਲ ਕੀਤਾ ਅਤੇ ਵਿਦਿਆਰਥੀਆਂ ਦੇ ਨਾਲ ਉਹਨਾਂ ਦੇ ਪੈਰਾਂ ਤੇ ਥਿਰਕਣ ਲਈ ਮਜ਼ਬੂਰ ਕਰ ਦਿੱਤਾ।ਫਿਲਮ ਵਿੱਚ ਮੁੱਖ ਭੂਮਿਕਾ ਨਿਭਾ ਰਹੇ ਨਿੰਜਾਂ ਨੇ ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਸੀ ਕਾਮੇਡੀ, ਮੰਨੋਰੰਜਨ, ਰੋਮਾਂਸ ਅਤੇ ਰੋਮਾਂਚ ਦੇਣ ਦੀ ਕੋਸ਼ਿਸ਼ ਕੀਤੀ ਹੈ। ਇਹ ਫਿਲਮ ਅਸਾਧਾਰਣ ਤਕਨੀਕਾਂ ਦੁਆਰਾ ਸ਼ਰਾਬ ਦੀ ਤਸਕਰੀ ਬਾਰੇ ਇੱਕ ਕਹਾਣੀ ਹੈ।ਇਸ ਫਿਲਮ ਦਾ ਨਿਰਦੇਸ਼ਨ ਅਜ਼ਾਦ ਪਰਿੰਦੇਂ, ਫਿਲਮਾਂ ਵੱਲੋਂ ਈਸ਼ਾਨ ਚੋਪੜਾ ਦੁਆਰਾ ਕੀਤਾ ਗਿਆ ਹੈ ਅਤੇ ਸੁਖਰਾਜ ਸਿੰਘ ਦੁਆਰਾ ਲਿਖੀ ਗਈ ਹੈ। ਇਸ ਫਿਲਮ ਦਾ ਨਿਰਮਾਣ ਸੁਖਰਾਜ ਰੰਧਾਵਾਂ, ਜੁਗਰਾਜ ਬੱਬਲ ਅਤੇ ਯਾਦਵਿੰਦਰ ਵਿਰਕ ਨੇ ਕੀਤਾ ਹੈ। ਇਹ ਫਿਲਮ 27 ਸਿਤੰਬਰ 2019 ਨੂੰ ਰਿਲਿਜ਼ ਹੋਵੇਗੀ।


