- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਪੰਜਾਬ ਨੇ ਰਾਸ਼ਟਰੀ ਆਰਚਰੀ ਅਤੇ ਸੀਆਰਬੀ ਕਰੋਸਬੋਅ ਜਿੱਤੀ
ਮੋਹਾਲੀ – ਦੋ ਰੋਜ਼ਾਂ ਪਹਿਲੀ ਰਾਸ਼ਟਰੀ ਆਰਚਰੀ ਅਤੇ ਸੀਆਰਬੀ ਕਰੋਸਬੋਅ ਚਂਪੀਅਨਸ਼ਿਪ 2019 ਅੱਜ ਆਰੀਅਨਜ਼ ਗਰੁੱਪ ਆਫ ਕਾਲੇਜਿਸ, ਰਾਜਪੁਰਾ, ਨੇੜੇ ਚੰਡੀਗੜ ਵਿੱਚ ਜੇਤੂਆਂ ਨੇ ਨਾਮ ਦੀ ਘੌਸ਼ਣਾ ਨਾਲ ਖਤਮ ਹੋ ਗਈ। ਇਹ ਚੈਂਪੀਅਨਸ਼ਿਪ 13ਵੇਂ ਸਥਾਪਨਾ ਦਿਵਸ ਦੇ ਵਿੱਚ ਆਰੀਅਨਜ਼ ਗਰੁੱਪ ਵੱਲੋਂ ਆਰਚਰੀ ਸਪੋਰਟਸ ਫੈਡਰੇਸ਼ਨ ਆਫ ਇੰਡੀਆਂ ਦੇ ਸਹਿਯੋਗ ਨਾਲ ਆਯੋਜਿਤ ਕਰਵਾਈ ਗਈ। ਆਰੀਅਨਜ਼ ਗਰੁੱਪ ਦੇ ਚੈਅਰਮੈਨ, ਡਾ.ਅੰਸ਼ੂ ਕਟਾਰੀਆ ਨੇ ਜੇਤੂਆਂ ਨੂੰ ਟਰਾਫੀ ਅਤੇ ਮੈਡਲਾਂ ਦੇ ਨਾਲ ਸਨਮਾਨਿਤ ਕੀਤਾ।ਇਸ ਦੋ ਰੋਜ਼ਾਂ ਚੈਪੀਅਨਸ਼ਿਪ ਵਿੱਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਰਾਜਸਥਾਨ, ਜੰਮੂ ਕਸ਼ਮੀਰ ਆਦਿ ਦੇ ਕਰੀਬ 22 ਟੀਮਾਂ ਦੇ 300 ਤੋਂ ਜਿਆਦਾ ਭਾਗੀਦਾਰਾਂ ਨੇ ਹਿੱਸਾ ਲਿਆ। ਮਹਿਲਾ ਸ਼੍ਰੇਣੀ ਵਿੱਚ ਕ੍ਰਿਸ਼ਿਕਾ ਜੋਸ਼ੀ ਨੇ 193 ਅੰਕਾਂ ਨਾਲ ਸਭ ਤੋ ਜਿਆਦਾ ਸਕੋਰ ਹਾਸਿਲ ਕੀਤੇ ਜਦਕਿ ਆਦਮੀ ਸ਼੍ਰੇਣੀ ਵਿੱਚ ਇਸ਼ੂ ਜੈਨ ਨੇ 188 ਅੰਕਾਂ ਨਾਲ ਸਭ ਤੋ ਜਿਆਦਾ ਸਕੋਰ ਹਾਸਿਲ ਕੀਤੇ।ਸੀਆਰਬੀ ਕਰੋਸਬੋਅ ਵਿੱਚ ਆਦਮੀ (15 ਤੋ ਥੱਲੇ) : ਦੀਪਾਂਕਰ ਗਰਗ ਨੇ 160 ਅੰਕਾਂ ਨਾਲ ਪਹਿਲਾਂ ਸਥਾਨ ਹਾਸਿਲ ਕੀਤਾ, ਨਿਰੰਤਰ ਸਿੰਘ ਨੇ 145 ਅੰਕਾਂ ਨਾਲ ਦੂਜਾ ਸਥਾਨ ਹਾਸਿਲ ਕੀਤਾ, ਵਿਸ਼ਵਜੀਤ ਸਿੰਘ ਨੇ 140 ਅੰਕਾਂ ਨਾਲ ਤੀਜਾ ਸਥਾਨ ਹਾਸਿਲ ਕੀਤਾ। ਸੀਆਰਬੀ ਕਰੋਸਬੋਅ ਵਿੱਚ ਕੈਡੇਟ ਆਦਮੀ (15-17 ਸਾਲ) : ਅਗਮਪ੍ਰੀਤ ਸਿੰਘ ਨੇ 157 ਅੰਕਾਂ ਨਾਲ ਪਹਿਲਾਂ ਸਥਾਨ ਹਾਸਿਲ ਕੀਤਾ, ਹਰਨੀਤ ਸਿੰਘ ਨੇ 156 ਅੰਕਾਂ ਨਾਲ ਦੂਜਾ ਸਥਾਨ ਹਾਸਿਲ ਕੀਤਾ, ਗੁਰਨੂਰ ਨੰਦਾਂ ਨੇ 153 ਅੰਕਾਂ ਨਾਲ ਤੀਜਾ ਸਥਾਨ ਹਾਸਿਲ ਕੀਤਾ। ਸੀਆਰਬੀ ਕਰੋਸਬੋਅ ਵਿੱਚ ਆਦਮੀ (18-21 ਸਾਲ): ਨਰਿੰਦਰ ਸਿੰਘ ਨੇ 170 ਅੰਕਾਂ ਨਾਲ ਪਹਿਲਾਂ ਸਥਾਨ ਹਾਸਿਲ ਕੀਤਾ, ਗੁਰਵਿੰਦਰ ਸ਼ਰਮਾ ਨੇ 166 ਅੰਕਾਂ ਨਾਲ ਦੂਜਾ ਸਥਾਨ ਹਾਸਿਲ ਕੀਤਾ, ਗੁਰਨੂਰ ਰਾਣਾ ਅਤੇ ਪਾਰੁਲ ਪੰਡਿਤ ਨੇ 164 ਅੰਕਾਂ ਨਾਲ ਤੀਜਾ ਸਥਾਨ ਹਾਸਿਲ ਕੀਤਾ।ਸੀਆਰਬੀ ਕਰੋਸਬੋਅ ਵਿੱਚ ਸੀਨੀਅਰ ਆਦਮੀ (21-50 ਸਾਲ): ਇਸ਼ੂ ਜੈਨ ਨੇ 188 ਅੰਕਾਂ ਨਾਲ ਪਹਿਲਾਂ ਸਥਾਨ ਹਾਸਿਲ ਕੀਤਾ, ਸੁਰਿੰਦਰ ਕੁਮਾਰ ਨੇ 177 ਅੰਕਾਂ ਨਾਲ ਦੂਜਾ ਸਥਾਨ ਹਾਸਿਲ ਕੀਤਾ, ਇਸ਼ਪਿੰਦਰ ਸਿੰਘ ਵਾਲੀਆ ਨੇ 160 ਅੰਕਾਂ ਨਾਲ ਤੀਜਾ ਸਥਾਨ ਹਾਸਿਲ ਕੀਤਾ।ਮਹਿਲਾ ਸ਼੍ਰੇਣੀ ਵਿੱਚ: ਮਹਿਲਾ ਕਰੋਸਬੋਅ (15 ਤੋ ਥੱਲੇ): ਕ੍ਰਿਸ਼ਿਕਾ ਜੋਸ਼ੀ ਨੇ 193 ਅੰਕਾਂ ਨਾਲ ਪਹਿਲਾਂ ਸਥਾਨ ਹਾਸਿਲ ਕੀਤਾ, ਖੁਸ਼ੀ ਸ਼ਰਮਾ ਨੇ 115 ਅੰਕਾਂ ਨਾਲ ਦੂਜਾ ਸਥਾਨ ਹਾਸਿਲ ਕੀਤਾ, ਰਵਨੀਤ ਕੌਰ ਨੇ 111 ਅੰਕਾਂ ਨਾਲ ਤੀਜਾ ਸਥਾਨ ਹਾਸਿਲ ਕੀਤਾ। ਸੀਆਰਬੀ ਵਿੱਚ ਕੈਡੇਟ ਮਹਿਲਾ (15-17 ਸਾਲ) : ਜਪਨੀਤ ਕੌਰ ਨੇ 153 ਅੰਕਾਂ ਨਾਲ ਪਹਿਲਾਂ ਸਥਾਨ ਹਾਸਿਲ ਕੀਤਾ, ਜਸ਼ਨਜੋਤ ਕੌਰ ਨੇ 137 ਅੰਕਾਂ ਨਾਲ ਦੂਜਾ ਸਥਾਨ ਹਾਸਿਲ ਕੀਤਾ। ਸੀਆਰਬੀ ਵਿੱਚ ਜੁਨੀਅਰ ਮਹਿਲਾ (18-21 ਸਾਲ) : ਖੁਸ਼ਬੂਪ੍ਰੀਤ ਕੌਰ ਨੇ 171 ਅੰਕਾਂ ਨਾਲ ਪਹਿਲਾਂ ਸਥਾਨ ਹਾਸਿਲ ਕੀਤਾ, ਅਰਪਨਦੀਪ ਕੌਰ ਨੇ 151 ਅੰਕਾਂ ਨਾਲ ਦੂਜਾ ਸਥਾਨ ਹਾਸਿਲ ਕੀਤਾ। ਸੀਆਰਬੀ ਵਿੱਚ ਸੀਨੀਅਰ ਮਹਿਲਾ (21-50 ਸਾਲ): ਸ਼ਿਫਾਲੀ ਗੌਤਮ ਨੇ 142 ਅੰਕਾਂ ਨਾਲ ਪਹਿਲਾਂ ਸਥਾਨ ਹਾਸਿਲ ਕੀਤਾ, ਗਗਨਦੀਪ ਕੌਰ ਨੇ 120 ਅੰਕਾਂ ਨਾਲ ਦੂਜਾ ਸਥਾਨ ਹਾਸਿਲ ਕੀਤਾ।ਇਸ ਮੋਕੇ ਤੇ ਸ਼੍ਰੀ ਮਨਪ੍ਰੀਤ ਸਿੰਘ, ਡੀਐਸਪੀ, ਰਾਜਪੁਰਾ; ਡਾ.ਰਮਨ ਰਾਣੀ ਗੁਪਤਾ, ਪ੍ਰਿੰਸੀਪਲ, ਆਰੀਅਨਜ਼ ਗਰੁੱਪ; ਸ਼੍ਰੀ ਸਟੀਫਨ ਜਵੰਦਾਂ, ਰਜਿਸਟਰਾਰ, ਆਰੀਅਨਜ਼ ਗਰੁੱਪ; ਮਿਸ ਸਵੀਤਾ ਜੋਸ਼ੀ, ਡਾਇਰੇਕਟਰ ਆਫ ਫੈਡਰੇਸ਼ਨ; ਸ਼੍ਰੀ ਕਮਲ, ਕੋਰਡੀਨੇਟਰ, ਸ਼੍ਰੀ ਪਰਵੇਜ ਜੋਸ਼ੀ ਆਦਿ ਹਾਜਿਰ ਸਨ।


