ਦੇਸ਼ ਨੂੰ ਵੰਡਣ ਲਈ ਨਫਰਤ ਦੇ ਜ਼ਹਿਰ ਦਾ ਇਸਤੇਮਾਲ ਕਰਦੇ ਹਨ ਮੋਦੀ : ਰਾਹੁਲ

ਵਾਇਨਾਡ – ਲੋਕ ਸਭਾ ਚੋਣਾਂ ਵਿੱਚ ਕਰਾਰੀ ਹਾਰ ਤੋਂ ਬਾਅਦ ਕਾਂਗਰਸ ਪ੍ਰਧਾਨ ਅੱਜ ਪਹਿਲੀ ਵਾਰ ਕਿਸੇ ਜਨਤਕ ਪ੍ਰੋਗਰਾਮ ਵਿੱਚ ਨਜ਼ਰ ਆਏ| ਆਪਣੇ ਸੰਸਦੀ ਖੇਤਰ ਵਾਇਨਾਡ ਵਿੱਚ ਰੋਡ ਸ਼ੋਅ ਕਰਨ ਤੋਂ ਬਾਅਦ ਜਨਤਾ ਨੂੰ ਸੰਬੋਧਨ ਕਰਦੇ ਹੋਏ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ ਤੇ ਜ਼ੋਰਦਾਰ ਹਮਲਾ ਬੋਲਿਆ| ਰਾਹੁਲ ਨੇ ਕਿਹਾ,”ਰਾਸ਼ਟਰੀ ਪੱਧਰ ਤੇ ਅਸੀਂ ਜ਼ਹਿਰ ਨਾਲ ਲੜ ਰਹੇ ਹਾਂ| ਨਰਿੰਦਰ ਮੋਦੀ ਦੇਸ਼ ਨੂੰ ਵੰਡਣ ਲਈ ਨਫਰਤ ਦੇ ਜ਼ਹਿਰ ਦਾ ਇਸਤੇਮਾਲ ਕਰਦੇ ਹਨ| ਇਸ ਦੇਸ਼ ਦੇ ਲੋਕਾਂ ਨੂੰ ਵੰਡਣ ਲਈ ਇਹ ਨਫ਼ਰਤ ਅਤੇ ਗੁੱਸੇ ਦਾ ਪ੍ਰਯੋਗ ਕਰਦੇ ਹਨ| ਚੋਣਾਂ ਜਿੱਤਣ ਲਈ ਝੂਠ ਬੋਲਦੇ ਹਨ|

VIA PUNJAB