- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਪੰਜਾਬ ਪੁਲਿਸ ਨੂੰ ਐਸ.ਸੀ. ਐਕਟ ਸਬੰਧੀ ਬਾਰੀਕੀ ਨਾਲ ਜਾਣੂ ਕਾਰਵਾਉਣ ਦਾ ਫੈਸਲਾ
ਚੰਡੀਗੜ – ਪੰਜਾਬ ਪੁਲਿਸ ਨੂੰ ਐਸ.ਸੀ. ਐਕਟ ਸਬੰਧੀ ਬਾਰੀਕੀ ਨਾਲ ਜਾਣੂ ਕਾਰਵਾਉਣ ਦਾ ਫੈਸਲਾ ਕੀਤਾ ਗਿਆ ਹੈ ।ਇਹ ਜਾਣਕਾਰੀ ਪੰਜਾਬ ਰਾਜ ਅਨੂਸੂਚਿਤ ਜਾਤੀਆ ਕਮਿਸ਼ਨ ਦੀ ਚੈਅਰਪਰਸਨ ਸ਼੍ਰੀਮਤੀ ਤੇਜਿੰਦਰ ਕੋਰ ਨੇ ਅੱਜ ਇਥੇ ਦਿੱਤੀ।ਉਨਾਂ ਦੱਸਿਆ ਕਿ ਅੱਜ ਪੰਜਾਬ ਰਾਜ ਅਨੂਸੂਚਿਤ ਜਾਤੀਆਂ ਕਮਿਸ਼ਨ ਵਿਖੇ ਸੁਣਵਾਈ ਦੌਰਾਨ ਪੰਜਾਬ ਪੁਲਿਸ ਦੀ ਏ.ਡੀ.ਜੀ.ਪੀ. (ਇਨਵੈਸਟੀਗੇਸ਼ਨ ਬਿਊਰੋ) ਸ਼੍ਰੀਮਤੀ ਗੁਰਪ੍ਰੀਤ ਦਿਉ ਆਏ ਸਨ ਜਿਸ ਦੋਰਾਨ ਕਮਿਸ਼ਨ ਦੀ ਚੇਅਰਪਰਸਨ ਵੱਲੋਂ ਫੀਲਡ ਵਿੱਚ ਤਾਇਨਾਤ ਪੁਲਿਸ ਮੁਲਾਜਮਾਂ ਵੱਲੋਂ ਐਸ.ਸੀ ਲੋਕਾਂ ਦੀਆਂ ਸ਼ਿਕਾਇਤਾ ਨੂੰ ਹੱਲ ਕਰਨ ਦੋਰਾਨ ਅਕਸਰ ਕੀਤੀਆਂ ਜਾਣ ਵਾਲੀ ਗਲਤੀਆਂ, ਮਾਮਲੇ ਵਿਚ ਚਲਾਨ 60 ਦਿਨਾਂ ਵਿੱਚ ਨਾ ਪੇਸ਼ ਕਰਨ ਅਤੇ ਐਸ.ਸੀ. ਐਕਟ ਸਬੰਧੀ ਜਾਣਕਾਰੀ ਨਾ ਹੋਣ ਸਬੰਧੀ ਚਰਚਾ ਕੀਤੀ ਗਈ।ਜਿਸ ਤੇ ਪੰਜਾਬ ਪੁਲਿਸ ਦੀ ਏ.ਡੀ.ਜੀ.ਪੀ. (ਇਨਵੈਸਟੀਗੇਸ਼ਨ ਬਿਊਰੋ) ਸ਼੍ਰੀਮਤੀ ਗੁਰਪ੍ਰੀਤ ਦਿਉ ਨੇ ਕਮਿਸ਼ਨ ਨੂੰ ਭਰੋਸਾ ਦਿਵਾਇਆ ਕਿ ਉਹ ਇਕ ਪੱਤਰ ਜਾਰੀ ਕਰਕੇ ਪੰਜਾਬ ਰਾਜ ਦੇ ਸਮੂੰਹ ਐਸ.ਐਸ.ਪੀਜ਼ ਨੂੰ ਹੁਕਮ ਕਰਨਗੇ ਕਿ ਉਹ ਆਪਣੇ ਅਧੀਨ ਜ਼ਿਲੇ ਦੀ ਪੁਲਿਸ ਨੂੰ ਐਸ.ਸੀ. ਐਕਟ ਸਬੰਧੀ ਜਾਗਰੂਕ ਕਰਨ ਲਈ ਜ਼ਿਲਾਂ ਪੁਲਿਸ ਲਾਈਨਜ਼ ਵਿੱਚ ਟਰੇਨਿੰਗ ਸ਼ੈਸਨ ਕਰਨਗੇ ਅਤੇ ਇਕ ਮਹੀਨੇ ਵਿਚ ਇਸ ਸਬੰਧੀ ਕੀਤੀ ਗਈ ਕਾਰਵਾੲ ਿਸਬੰਧੀ ਬਿਊਰੋ ਨੂੰ ਲ਼ਿਖਤੀ ਤੋਰ ਤੇ ਜਾਣੂ ਵੀ ਕਰਵਾਉਣਗੇ।ਇਸ ਤੋਂ ਇਲਾਵਾ ਐਸ.ਸੀ ਐਕਟ ਨਾਲ ਸਬੰਧਿਤ ਮਾਮਲੇ ਵਿਚ ਚਲਾਨ 60 ਦਿਨਾਂ ਵਿੱਚ ਪੇਸ਼ ਕਰਨ ਨੂੰ ਵੀ ਯਕੀਨੀ ਬਨਾਉਣ ਦੀ ਦਿਸ਼ਾ ਵਿੱਚ ਦਿਸ਼ਾ ਨਿਰਦੇਸ਼ ਜਾਰੀ ਕਰਨਗੇ।


