ਸੂਬੇ ਵਿਚ ਨਸ਼ੇ ਨੂੰ ਰੋਕਣ ਲਈ ਹਰਿਆਣਾ ਨਾਰਕੋਟਿਕਸ ਬਿਊਰੋ ਦਾ ਗਠਨ ਕੀਤਾ ਜਾਵੇਗਾ – ਗ੍ਰਹਿ ਮੰਤਰੀ

ਚੰਡੀਗੜ – ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਸੂਬੇ ਵਿਚ ਨਸ਼ੇ ‘ਤੇ ਪੂਰੀ ਤਰਾਂ ਨਾਲ ਰੋਕ ਲਗਾਉਣ ਲਈ ਇਕ ਸਾਲ ਦੇ ਅੰਦਰ ਵੱਖ ਤੋਂ ਹਰਿਆਣਾ ਨਾਰਕੋਟਿਕਸ ਬਿਊਰੋ ਦਾ ਗਠਨ ਕੀਤਾ ਜਾਵੇਗਾ, ਤਾਂ ਜੋ ਨਸ਼ੇ ਦੇ ਨਾਜਾਇਜ ਧੰਧੇ ਦੀ ਜੜਾਂ ਤਕ ਪੁੱਜ ਕੇ ਇਸ ਵਿਚ ਸ਼ਾਮਿਲ ਵੱਡੇ ਤਸੱਕਰਾਂ ਨੂੰ ਫੜਿਆ ਜਾਵੇਗਾ| ਨਸ਼ੇ ਦਾ ਕਾਰੋਬਾਰ ਕਰਨ ਵਾਲੇ ਲੋਕਾਂ ਦੀ ਜਾਣਕਾਰੀ ਦੇਣ ਲਈ ਪੁਲਿਸ ਵਿਭਾਗ ਦੇ ਟੋਲ ਫਰੀ ਨੰਬਰ 1800 180 1314 ਅਤੇ ਮੋਬਾਇਲ ਨੰਬਰ 70870-89947 ‘ਤੇ ਵੀ ਜਾਣਕਾਰੀ ਦਿੱਤੀ ਜਾ ਸਕਦੀ ਹੈ|ਸ੍ਰੀ ਵਿਜ ਅੱਜ ਨਸ਼ੇ ਦੇ ਖਿਲਾਫ ਸ਼ੁਰੂ ਕੀਤੇ ਗਏ ਆਪਰੇਸ਼ਨ ਪ੍ਰਹਾਰ ਦੀ ਸਮੀਖਿਆ ਮੀਟਿੰਗ ਤੋਂ ਬਾਅਦ ਆਪਣੇ ਦਫਤਰ ਵਿਚ ਪੱਤਰਕਾਰਾਂ ਨਾਲ ਗਲਬਾਤ ਕਰ ਰਹੇ ਸਨ|ਗ੍ਰਹਿ ਮੰਤਰੀ ਨੇ ਦਸਿਆ ਕਿ ਨਸ਼ੇ ਦੇ ਖਿਲਾਫ ਮੁਹਿੰਮ ਚਲਦੇ ਹੋਏ ਇਕ ਮਹੀਨਾ ਪਹਿਲਾਂ ਪੁਲਿਸ ਵੱਲੋਂ ਆਪਰੇਸ਼ਨ ਪ੍ਰਹਾਰ ਸ਼ੁਰੂ ਕੀਤਾ ਗਿਆ ਸੀ, ਜਿਸ ਵਿਚ ਪੁਲਿਸ ਨੇ 281 ਕੇਸ ਦਰਜ ਕਰਕੇ 319 ਲੋਕਾਂ ਨੂੰ ਫੜਿਆ| ਉਨਾਂ ਦਸਿਆ ਕਿ ਇਸ ਦੌਰਾਨ ਪੁਲਿਸ ਨੇ ਫੜੇ ਗਏ ਲੋਕਾਂ ਤੋਂ 5.899 ਕਿਲੋਗ੍ਰਾਮ ਅਫੀਮ, 2391.35 ਕਿਲੋਗ੍ਰਾਮ ਚੂਰਾ ਪੋਸਟ, 9.972 ਕਿਲੋਗ੍ਰਾਮ ਚਰਸ, 262.37 ਕਿਲੋਗ੍ਰਾਮ ਗਾਂਜਾ, 2.124 ਕਿਲੋਗ੍ਰਾਮ ਸਮੈਕ, 870 ਗ੍ਰਾਮ ਹੀਰੋਇਨ, ਨਸ਼ੇ ਦੀ 83446 ਗੋਲਿਆਂ, 2628 ਕੈਪਸੂਲ, 335 ਇੰਜੈਕਸ਼ਨ ਅਤੇ 1612 ਸਿਰਪ ਬਰਾਮਦ ਕੀਤੇ ਹਨ|ਗ੍ਰਹਿ ਮੰਤਰੀ ਨੇ ਨਸ਼ੇ ਦੇ ਖਿਲਾਫ ਚਲਾਏ ਜਾ ਰਹੇ ਮੁਹਿੰਮ ਦੇ ਪ੍ਰਤੀ ਆਪਣੀ ਵਚਨਬੱਧਤਾ ਦੋਹਰਾਤੇ ਹੋਏ ਕਿਹਾ ਕਿ ਸਰਕਾਰ ਦਾ ਮੁੱਖ ਮੰਤਵ ਨਸ਼ੇ ਦੇ ਕਾਰੋਬਾਰ ‘ਤੇ ਪੂਰੀ ਰੋਕ ਲਗਾਉਣਾ ਹੈ| ਉਨਾਂ ਕਿਹਾ ਕਿ ਨਾਜਾਇਬ ਸ਼ਰਾਬ ਦੀ ਤਸੱਕਰੀ ਕਰਨ ਵਾਲੇ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਕਰਨ ਲਈ ਕਾਨੂੰਨ ਵਿਚ ਵੀ ਬਦਲਾਅ ਦਾ ਵਿਚਾਰ ਕੀਤਾ ਜਾ ਰਿਹਾ ਹੈ ਤਾਂ ਜੋ ਇਸ ਨਾਜਾਇਜ ਧੰਧੇ ਵਿਚ ਫੜੇ ਜਾਣ ਵਾਲੇ ਵਾਹਨਾਂ ਤੋਂ ਇਲਾਵਾ, ਧੰਧੇ ਵਿਚ ਸ਼ਾਮਿਲ ਲੋਕਾਂ ਦੀ ਪ੍ਰਾਪਰਟੀ ਨੂੰ ਵੀ ਅਟੈਚ ਕੀਤਾ ਜਾ ਸਕੇ|ਸ੍ਰੀ ਵਿਜ ਨੇ ਸੂਬੇ ਦੇ ਲੋਕਾਂ ਤੋਂ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਆਪਣੇ ਗੱਲੀ-ਮਹੁੱਲੇ ਵਿਚ ਨਸ਼ਾ ਜਾਂ ਨਾਜਾਇਜ ਸ਼ਰਾਬ ਵੇਚਣ ਦੀ ਜਾਣਕਾਰੀ ਮਿਲਦੀ ਹੈ ਤਾਂ ਉਹ ਪੁਲਿਸ ਵੱਲੋਂ ਜਾਰੀ ਟੋਲੀ ਫਰੀ ਨੰਬਰ 1800-180-1314 ਅਤੇ ਮੋਬਾਇਲ ਨੰਬਰ 70870-89947 ‘ਤੇ ਵੀ ਜਾਣਕਾਰੀ ਦੇਣ|ਇਸ ਤੋਂ ਪਹਿਲਾਂ, ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਸਮੀਖਿਆ ਮੀਟਿੰਗ ਵਿਚ ਅਧਿਕਾਰੀਆਂ ਨੂੰ ਆਪਰੇਸ਼ਨ ਪ੍ਰਹਾਰ ਦੇ ਮਾਮਲੇ ਵਿਚ ਤੇਜੀ ਲਿਆਉਣ ਦੇ ਆਦੇਸ਼ ਦਿੱਤੇ ਹਨ|ਇਸ ਮੌਕੇ ‘ਤੇ ਮੀਟਿੰਗ ਵਿਚ ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਰਾਜੇਸ਼ ਖੁਲੱਰ, ਹਰਿਆਣਾ ਦੇ ਪੁਲਿਸ ਡਾਇਰੈਕਟਰ ਜਰਨਲ ਮਨੋਜ ਯਾਦਵ ਤੋਂ ਇਲਾਵਾ ਹੋਰ ਸੀਨੀਅਰ ਅਧਿਕਾਰੀ ਵੀ ਹਾਜਿਰ ਸਨ|

VIA PUNJAB