- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਪੰਜਾਬ ਵਿੱਚ ਅਨੁਸੂਚਿਤ ਜਾਤੀ ਦੇ ਦਾਖਿਲੇ 2017–18 ਵਿੱਚ 3.05 ਲੱਖ ਤੋਂ ਘੱਟ ਕੇ 2018-19 ਵਿੱਚ 2.50 ਲੱਖ ਰਹਿ ਗਏ; 1000 ਕਰੋੜ ਕੇਂਦਰ ਸਰਕਾਰ ਵੱਲ ਬਕਾਇਆ
ਪੁੱਕਾ ਦਾ ਵਫਦ ਕੇਂਦਰੀ ਮੰਤਰੀ ਥਾਵਰ ਚੰਦ ਗਹਿਲੋਤ ਅਤੇ ਅਨੁਰਾਗ ਸਿੰਘ ਠਾਕੁਰ ਨੂੰ ਮਿਲਿਆ
ਮੋਹਾਲੀ – ਪੰਜਾਬ ਅਨਏਡਿਡ ਕਾਲੇਜਿਸ ਐਸੋਸਿਏਸ਼ਨ (ਪੁੱਕਾ) ਦਾ ਵਫਦ ਕੇਂਦਰੀ ਸਮਾਜ ਭਲਾਈ ਮੰਤਰੀ ਸ਼੍ਰੀ ਥਾਵਰ ਚੰਦ ਗਹਿਲੋਤ ਨੂੰ ਯੂਨੀਅਨ ਸਰਕਾਰ ਵਿੱਚ ਚਾਰਜ ਲੈਣ ਤੇ ਵਧਾਈ ਦੇਣ ਲਈ ਸ਼ਾਸਤਰੀ ਭਵਨ, ਨਵੀਂ ਦਿੱਲੀ ਵਿੱਚ ਮਿਲਿਆ। ਪੁੱਕਾ ਦੇ ਪ੍ਰੈਜ਼ੀਡੈਂਟ, ਡਾ.ਅੰਸ਼ੂ ਕਟਾਰੀਆ; ਪੁੱਕਾ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਅਤੇ ਹੋਰ ਮੈਂਬਰਾਂ ਦੇ ਨਾਲ ਵਫਦ ਵਿੱਚ ਸ਼ਾਮਿਲ ਹੋਏ।
ਵਫਦ ਨੇ ਮੰਤਰੀਆਂ ਦੇ ਨਾਲ ਹੋਰ ਅਧਿਕਾਰੀਆਂ ਨਾਲ ਵੀ ਮੁਲਾਕਾਤ ਕੀਤੀ। ਅਧਿਕਾਰੀਆ ਨੇ ਭਰੋਸਾ ਦਿੱਤਾ ਕਿ ਕੇਂਦਰ ਸਰਕਾਰ ਇਸ ਪੀਐਮਐਸ ਸਕੀਮ ਦੀ ਸਮੀਖਿਆ ਕਰੇਗੀ ਅਤੇ ਕੋਸ਼ਿਸ਼ ਕਰੇਗੀ ਜੇ ਕੇਂਦਰ ਸਰਕਾਰ ਇਸ ਸਕੀਮ ਦੇ ਮੁੱਖ ਹਿੱਸੇ ਨੂੰ ਉਠਾਉਂਦੀ ਹੈ ਅਤੇ ਇਸ ਨੂੰ 75:25 ਕਰ ਦੇਵੇਂ। ਕੇਂਦਰੀ ਮੰਤਰੀ ਗਹਿਲੋਤ ਨੇ ਆਪਣੇ 5 ਦਿਨਾਂ ਦੇ ਅਰਜਨਟੀਨਾ ਦੇ ਦੌਰੇ ਤੋਂ ਪਹਿਲਾਂ ਸਮਾਂ ਕੱਢ ਕੇ ਪੁੱਕਾ ਦੇ ਵਫਦ ਨਾਲ ਮੁਲਾਕਾਤ ਕੀਤੀ।ਦੂਜੇ ਪਾਸੇ ਵਫਦ ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਦੇ ਰਾਜ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੂੰ ਵੀ ਮਿਲਿਆ। ਵਫਦ ਨੇ ਭਾਰੀ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਉੱਤਰ ਭਾਰਤ ਪੰਜਾਬ, ਹਿਮਾਚਲ ਪ੍ਰਦੇਸ਼ ਆਦਿ ਦੇ ਸਿੱਖਿਆਵਾਦੀਆਂ ਦੇ ਲਈ ਨਵੀਆਂ ਨੀਤਿਆਂ ਬਣਾ ਕੇ ਉਹਨਾਂ ਦੀ ਮਦਦ ਕਰਨ ਦੀ ਅਪੀਲ ਕੀਤੀ।ਇਹ ਦੱਸਣਯੋਗ ਹੈ ਕਿ ਪੰਜਾਬ ਵਿੱਚ ਅਨੁਸੂਚਿਤ ਜਾਤੀ ਦੇ ਦਾਖਿਲੇ 2017–18 ਵਿੱਚ 3.05 ਲੱਖ ਤੋਂ ਘੱਟ ਕੇ 2018-19 ਵਿੱਚ 2.50 ਲੱਖ ਰਹਿ ਗਏ ਹਨ ਕਿਉਂਕਿ ਪੀਐਮਐਸ ਦਾ ਲਗਭਗ 1000 ਕਰੋੜ ਰੁਪਇਆ ਰਾਜ ਸਰਕਾਰ ਵੱਲ ਬਕਾਇਆ ਹੈ। ਇੱਕ ਪਾਸੇ, ਰਾਜ ਸਰਕਾਰ ਕਹਿ ਰਹੀ ਹੈ ਕਿ ਉਹਨਾਂ ਨੂੰ ਕੇਂਦਰ ਸਰਕਾਰ ਤੋਂ ਧਨ ਪ੍ਰਾਪਤ ਨਹੀ ਹੋਇਆ ਜਦਕਿ ਕੇਂਦਰ ਸਰਕਾਰ ਕਹਿ ਰਹੀ ਹੈ ਕਿ ਰਾਜ ਸਰਕਾਰ ਨੇ ਆੱਡਿਟ ਰਿਪੋਰਟ ਅਤੇ ਉਪਯੋਗੀ ਪ੍ਰਮਾਣ ਪੱਤਰ ਜਮਾਂ ਨਹੀ ਕਰਵਾਏ ਜਿਸਦੇ ਕਾਰਨ ਉਹ ਪਹਿਲਾਂ ਰਕਮ ਜਾਰੀ ਨਹੀ ਕਰ ਸਕੇ।


