7 ਜੂਨ ਨੂੰ ਆਪਣਾ 13 ਵਾਂ ਸਥਾਪਨਾ ਦਿਵਸ ਮਨਾਏਗਾ ਆਰੀਅਨਜ਼

7- 8 ਜੂਨ ਨੂੰ ਆਰੀਅਨਜ਼ ਕੈਂਪਸ ਵਿਚ ਹੋਵੇਗਾ ਪਹਿਲਾ ਨੈਸ਼ਨਲ ਤੀਰਅੰਦਾਜ਼ੀ ਅਤੇ ਸੀ ਆਰ ਬੀ ਕਰੋਸਬੋ ਚੈਂਪੀਅਨਸ਼ਿਪ
ਮੋਹਾਲੀ – ਆਪਣੇ 13 ਵੇਂ ਸਥਾਪਨਾ ਦਿਵਸ ਦੇ ਮੌਕੇ ਤੇ, ਆਰੀਅਨਜ਼ ਗਰੁੱਪ ਆਫ ਕਾਲਜਿਜ਼, ਰਾਜਪੁਰਾ, ਨੇੜੇ ਚੰਡੀਗੜ~ ਤੀਰਅੰਦਾਜ਼ੀ ਸਪੋਰਟਸ ਫੈਡਰੇਸ਼ਨ ਆਫ ਇੰਡੀਆ ਦੇ ਸਹਿਯੋਗ ਨਾਲ 7-8 ਜੂਨ ਨੂੰ ਕੈਂਪਸ ਵਿਖੇ ਆਪਣੀ ਪਹਿਲੀ ਰਾਸ਼ਟਰੀ ਤੀਰਅੰਦਾਜ਼ੀ ਅਤੇ ਸੀ.ਆਰ.ਬੀ. ਕਰੌਸਬ੍ਰ ਚੈਂਪੀਅਨਸ਼ਿਪ -2019 ਆਯੋਜਿਤ ਕਰਣ ਜਾ ਰਿਹਾ ਹੈ ।2 ਦਿਨਾਂ ਚੈਂਪੀਅਨਸ਼ਿਪ ਵਿੱਚ ਉੱਤਰੀ ਭਾਰਤ ਦੇ ਵੱਖ ਵੱਖ ਹਿੱਸਿਆਂ ਤੋਂ ਸੈਂਕੜੇ ਵਿਦਿਆਰਥੀ ਹਿੱਸਾ ਲੈਣਗੇ। ਕੋਈ ਵੀ ਖਿਡਾਰੀ ਜਿਸ ਨੇ 70% ਸਕੋਰ ਨਾਲ ਤੀਰਅੰਦਾਜ਼ੀ ਅਤੇ ਕਰਾਸ ਬੋਰਡ ਵਿਚ ਸਟੇਟ ਪੱਧਰ ਤੇ ਹਿੱਸਾ ਲਿਆ ਹੈ ਇਸ ਚੈਂਪੀਅਨਸ਼ਿਪ ਵਿੱਚ ਭਾਗ ਲੈਣ ਦੇ ਯੋਗ ਹੈ। ਜੇਤੂ ਲੋਵਾਕੀਆ ਯੂਰੋਪ ਵਿੱਚ ਯੂਰਪੀਅਨ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣਗੇ।ਆਰੀਅਨਜ਼ ਗਰੂਪ ਦੇ ਚੇਅਰਮੈਨ ਡਾ. ਅੰਸ਼ੂ ਕਟਾਰੀਆ ਨੇ ਕਿਹਾ ਕਿ ਸਾਲ 2007 ਵਿੱਚ 1 ਏਕੜ ਭੂਮੀ ਦੇ ਨਾਲ ਅਤੇ 1 ਐਮ.ਬੀ.ਏ. ਕੋਰਸ ਨਾਲ ਸ਼ੁਰੂ ਹੋਇਆ ਆਰੀਅਨਜ਼ ਅੱਜ ਚੰਡੀਗੜ-ਪਟਿਆਲਾ ਹਾਈਵੇ, ਰਾਜਪੁਰਾ, ਚੰਡੀਗੜ ਦੇ ਨੇੜੇ 20 ਏਕੜ ਵਿੱਚ 8 ਕਾਲਜ ਚਲਾ ਰਿਹਾ ਹੈ। 12 ਸਾਲ ਪੂਰੇ ਕਰਨ ਤੋ ਬਾਅਦ, ਆਰੀਅਨਜ਼ 7 ਜੂਨ ਨੂੰ 13 ਵੇਂ ਸਾਲ ਵਿੱਚ ਦਾਖਲ ਹੋ ਜਾਵੇਗਾ।ਕਟਾਰੀਆ ਨੇ ਅੱਗੇ ਕਿਹਾ ਕਿ 13 ਵੇ¡ ਬੈਚ ਦੇ ਦਾਖਲੇ ਇੰਜੀਨੀਅਰਿੰਗ, ਲਾਅ, ਪੋਲੀਟੈਕਨੀਕਲ ਡਿਪਲੋਮਾ, ਮੈਨੇਜਮੈਂਟ, ਐਗਰੀਕਲਚਰ, ਐਜੂਕੇਸ਼ਨ, ਨਰਸਿੰਗ, ਫਾਰਮੇਸੀ, ਬੀ.ਐਡ ਆਦਿ ਵਿੱਚ ਸ਼ੁਰੂ ਹੋ ਚੁੱਕੇ ਹਨ।ਇਹ ਜ਼ਿਕਰਯੋਗ ਹੈ ਕਿ ਆਰੀਅਨਜ਼ ਹਰ ਸਾਲ ਆਪਣੇ ਸਹਿ-ਸੰਸਥਾਪਕ ਦੀ ਜਨਮ ਮਿਤੀ ਨੂੰ ਫਾਊਂਡੇਸ਼ਨ ਦਿਵਸ ਵਜੋਂ ਮਨਾਉਂਦਾ ਹੈ।

VIA PUNJAB