- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਪੰਤ ਨੇ ਵਿਕਟਕੀਪਿੰਗ ਵਿੱਚ ਧੋਨੀ ਨੂੰ ਪਛਾੜਿਆ
ਨੌਜਵਾਨ ਰਿਸ਼ਭ ਪੰਤ ਟੈਸਟ ਕ੍ਰਿਕਟ ਵਿੱਚ 50 ਬੱਲੇਬਾਜ਼ਾਂ ਨੂੰ ਸਭ ਤੋਂ ਤੇਜ਼ੀ ਨਾਲ ਆਊਟ ਕਰਨ ਵਾਲਾ ਭਾਰਤੀ ਵਿਕਟਕੀਪਰ ਬਣ ਗਿਆ ਹੈ। ਉਸ ਨੇ ਇਸ ਮਾਮਲੇ ਵਿੱਚ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਵੀ ਪਛਾੜ ਦਿੱਤਾ ਹੈ। 21 ਸਾਲ ਦੇ ਪੰਤ ਨੇ ਐਤਵਾਰ ਨੂੰ 11ਵੇਂ ਟੈਸਟ ਮੈਚ ਦੌਰਾਨ ਆਪਣਾ 50ਵਾਂ ਸ਼ਿਕਾਰ ਕੀਤਾ। ਧੋਨੀ 15 ਟੈਸਟ ਮੈਚਾਂ ਵਿੱਚ ਇਸ ਅੰਕੜਾ ਤੱਕ ਪੁੱਜਿਆ ਸੀ। ਪੰਤ ਨੇ ਦੂਜੇ ਟੈਸਟ ਮੈਚ ਵਿੱਚ ਮੇਜ਼ਬਾਨ ਟੀਮ ਦੀ ਦੂਜੀ ਪਾਰੀ ’ਚ ਇਸ਼ਾਂਤ ਸ਼ਰਮਾ ਦੀ ਗੇਂਦ ’ਤੇ ਕਰੈਗ ਬਰੈਥਵੇਟ ਦਾ ਆਸਾਨ ਕੈਚ ਲਿਆ। ਬੀਤੇ ਸਾਲ ਦਸੰਬਰ ਵਿੱਚ ਉਸ ਨੇ ਇੱਕ ਟੈਸਟ ਵਿੱਚ ਕਿਸੇ ਵਿਕਟਕੀਪਰ ਦੇ ਸਭ ਤੋਂ ਵੱਧ ਕੈਚ ਦਾ ਵਿਸ਼ਵ ਰਿਕਾਰਡ ਬਣਾਇਆ ਸੀ। ਉਦੋਂ ਉਸ ਨੇ ਐਡੀਲੇਡ ਓਵਲ ਵਿੱਚ 11 ਆਸਟਰੇਲਿਆਈ ਬੱਲੇਬਾਜ਼ਾਂ ਦੇ ਕੈਚ ਲਏ ਸਨ।


