- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਪੱਤਰਕਾਰ ਛਤਰਪਤੀ ਹੱਤਿਆ ਦੇ ਦੋਸ਼ ’ਚ ਡੇਰਾ ਮੁਖੀ ਨੂੰ ਸਾਥੀਆਂ ਸਮੇਤ ਉਮਰ ਕੈਦ
20 ਸਾਲ ਦੀ ਪਹਿਲੀ ਸਜ਼ਾ ਪੂਰੀ ਹੋਣ ਤੋਂ ਬਾਅਦ ਚੱਲੇਗੀ ਉਮਰਕੈਦ ਦੀ ਸਜ਼ਾ
ਪੰਚਕੂਲਾ – ਪੱਤਰਕਾਰ ਛਤਰਪਤੀ ਕਤਲ ਮਾਮਲੇ ’ਚ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਦੇ ਜੱਜ ਜਗਦੀਪ ਸਿੰਘ ਵੱਲੋਂ ਅੱਜ ਫ਼ੈਸਲਾ ਸੁਣਾਉਂਦਿਆਂ ਡੇਰਾ ਮੁਖੀ ਗੁਮੀਤ ਰਾਮ ਰਹੀਮ ਅਤੇ ਉਸ ਦੇ ਤਿੰਨ ਸਾਥੀਆਂ ਕ੍ਰਿਸ਼ਨ ਲਾਲ, ਕੁਲਦੀਪ ਅਤੇ ਨਿਰਮਲ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਸੀ.ਬੀ.ਆਈ. ਦੇ ਵਿਸ਼ੇਸ਼ ਜੱਜ ਜਗਦੀਪ ਸਿੰਘ ਵੱਲੋਂ ਸਾਰਾ ਦਿਨ ਸਜ਼ਾ ਬਾਰੇ ਦੋਵਾਂ ਧਿਰਾਂ ਦੀ ਬਹਿਸ ਸੁਣਨ ਤੋਂ ਬਾਅਦ ਸ਼ਾਮ 6:15 ਵਜੇ ਫ਼ੈਸਲਾ ਸੁਣਾਇਆ ਗਿਆ। ਇਸ ਤੋਂ ਪਹਿਲਾਂ 11 ਜਨਵਰੀ ਨੂੰ ਰਾਮ ਰਹੀਮ ਅਤੇ ਤਿੰਨ ਹੋਰਨਾਂ ਨੂੰ ਸੀ.ਬੀ.ਆਈ. ਅਦਾਲਤ ਨੇ ਦੋਸ਼ੀ ਕਰਾਰ ਦਿਤਾ ਸੀ। ਅਦਾਲਤ ਨੇ ਰਾਮ ਰਹੀਮ ਨੂੰ 50,000 ਰੁਪਏ ਤੇ ਬਾਕੀ ਤਿੰਨਾਂ ਨੂੰ ਆਰਮਜ਼ ਐਕਟ ਤਹਿਤ ਪੰਜ-ਪੰਜ ਹਜ਼ਾਰ ਰੁਪਏ ਦਾ ਜ਼ੁਰਮਾਨਾ ਵੀ ਲਾਇਆ ਹੈ। ਇਥੇ ਖ਼ਾਸ ਗਲ ਇਹ ਹੈ ਕਿ ਸੀ.ਬੀ.ਆਈ. ਦੇ ਵਿਸ਼ੇਸ਼ ਜਜ ਜਗਦੀਪ ਸਿੰਘ ਨੇ ਹੁਕਮ ਦਿਤੇ ਹਨ, ਕਿ ਬਲਾਤਕਾਰ ਦੇ ਕੇਸ ’ਚ 20 ਸਾਲ ਦੀ ਸਜ਼ਾ ਭੁਗਤਣ ਦੇ ਬਾਅਦ ਹੀ ਰਾਮ ਰਹੀਮ ਦੀ ਪਤਰਕਾਰ ਕਤਲ ਕੇਸ ’ਚ ਮਿਲੀ ਉਮਰ ਕੈਦ ਦੀ ਸਜ਼ਾ ਸ਼ੁਰੂ ਹੋਵੇਗੀ ਅਤੇ ਉਹ ਵੀ ਤਾ-ਉਮਰ। ਇਸ ਤੋਂ ਸਾਫ ਹੈ ਕਿ ਰਾਮ ਰਹੀਮ ਉਮਰ ਭਰ ਜੇਲ੍ਹ ਦੇ ਬਾਹਰ ਆਉਣਾ ਤਕਰੀਬਨ ਨਾਮੁਮਕਿਨ ਹੈ। ਜਾਣਕਾਰੀ ਮੁਤਾਬਿਕ ਸੁਣਵਾਈ ਦੌਰਾਨ ਰਾਮ ਰਹੀਮ ਨੂੰ ਵੀ ਆਪਣਾ ਪਖ ਰਖਣ ਦਾ ਸਮਾਂ ਦਿਤਾ ਗਿਆ, ਪਰ ਰਾਮ ਰਹੀਮ ਵਲੋਂ ਆਪਣੇ ਵਕੀਲ ਨੂੰ ਹੀ ਬੋਲਣ ਲਈ ਕਿਹਾ ਗਿਆ। ਰਾਮ ਰਹੀਮ ਦੇ ਵਕੀਲ ਨੇ ਬੋਲਦਿਆਂ ਕਿਹਾ ਕਿ ਡੇਰਾ ਮੁਖੀ ਦੀ ਉਮਰ ਨੂੰ ਦੇਖਦਿਆਂ ਉਸ ’ਤੇ ਰਹਿਮ ਕਰਨਾ ਚਾਹੀਦਾ ਹੈ, ਪਰ ਸੀ.ਬੀ.ਆਈ. ਵਲੋਂ ਰਾਮ ਰਹੀਮ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਅਪੀਲ ਕੀਤੀ ਗਈ। ਸੀ.ਬੀ.ਆਈ. ਕੋਰਟ ’ਚ ਸੁਣਵਾਈ ਦੇ ਦੌਰਾਨ ਮਰਹੂਮ ਪਤਰਕਾਰ ਰਾਮ ਚੰਦਰ ਛਤਰਪਤੀ ਦੇ ਪਰਿਵਾਰ ਲਈ ਮੁਆਵਜ਼ੇ ਦੀ ਮੰਗ ਕੀਤੀ। ਇਸ ਦੇ ਨਾਲ ਹੀ ਡੇਰਾ ਮੁਖੀ ਰਾਮ ਰਹੀਮ ਨੂੰ ਦਿਤੀ ਗਈ ਸੁਰਖਿਆ ’ਚ ਹੋਏ ਖ਼ਰਚ ਦੇ ਮੁਆਵਜ਼ੇ ਦੀ ਕੋਰਟ ’ਚ ਮੰਗ ਕੀਤੀ।ਗਈ। ਸੀ.ਬੀ.ਆਈ. ਨੇ ਕਿਹਾ ਕਿ ਰਾਮ ਰਹੀਮ ਦੇ ਲਖਾਂ ਸ਼ਰਧਾਲੂ ਹਨ ਅਤੇ ਉਸ ਨੇ ਕਿੰਨੇ ਕਤਲ ਅਤੇ ਯੌਨ ਸ਼ੋਸ਼ਣ ਕੀਤਾ ਹੈ। ਹੋਰ ਤੇ ਹੋਰ ਰਾਮ ਰਹੀਮ ਨੂੰ ਹੁਣ ਤਕ ਦਿਤੀ ਗਈ ਸੁਰਖਿਆ ਦਾ ਖਰਚ ਵੀ ਵਸੂਲਣ ਦੀ ਗਲ ਕਹੀ ਗਈ। ਦਸ ਦੇਈਏ ਕਿ ਰਾਮ ਰਹੀਮ ਅਤੇ 3 ਹੋਰਨਾਂ ਨੂੰ ਸਜ਼ਾ ਦਾ ਐਲਾਨ ਵੀਡੀਓ ਕਾਨਫਰੰਸਿੰਗ ਰਾਹੀਂ ਕੀਤਾ ਗਿਆ।।ਡੇਰਾ ਸਿਰਸਾ ਮੁਖੀ ਨੂੰ ਸਜ਼ਾ ਦਾ ਐਲਾਨ ਕਰਨ ਤੋਂ ਪਹਿਲਾਂ ਪੰਜਾਬ ਅਤੇ ਹਰਿਆਣਾ ’ਚ ਸੁਰਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ, ਕਿਉਂਕਿ ਸਾਲ 2017 ’ਚ ਜਦੋਂ ਪੰਚਕੂਲਾ ਦੀ ਸੀ.ਬੀ.ਆਈ. ਕੋਰਟ ਨੇ ਗੁਰਮੀਤ ਰਾਮ ਰਹੀਮ ਨੂੰ ਸਾਧਵੀਆਂ ਨਾਲ ਸਰੀਰਕ ਸ਼ੋਸ਼ਣ ਕੇਸ ’ਚ ਸਜ਼ਾ ਸੁਣਾਈ ਤਾਂ ਕਾਫ਼ੀ ਹਿੰਸਾ ਭੜਕ ਗਈ ਸੀ,।ਇਸ ਵਾਰ ਅਜਿਹੇ ਹਾਲਾਤ ਨਾ ਬਣਨ, ਇਸ ਲਈ ਸਾਵਧਾਨੀ ਵਰਤੀ ਗਈ ਸੀ,।ਇਸ ਦੇ ਲਈ ਡੇਰਾ ਸਿਰਸਾ ਹੈਡਕੁਆਰਟਰ ਦੇ ਆਲੇ ਦੁਆਲੇ ਅਤੇ ਪੰਜਾਬ-ਹਰਿਆਣਾ ’ਚ ਕਈ ਥਾਵਾਂ ’ਤੇ ਵਡੀ ਗਿਣਤੀ ’ਚ ਪੁਲਿਸ ਬਲ ਤਾਇਨਾਤ ਕੀਤਾ ਗਿਆ ਸੀ।।ਸਿਰਸਾ ’ਚ ਡੇਰਾ ਸਚਾ ਸੌਦਾ ਦਾ ਹੈਡਕੁਆਟਰ ਹੋਣ ਕਾਰਨ ਅਤੇ ਪੰਚਕੂਲਾ ’ਚ ਰਾਮ ਰਹੀਮ ਨੂੰ ਸਜ਼ਾ ਦਾ ਐਲਾਨ ਹੋਣ ਕਾਰਨ ਦੋਵੇਂ ਸ਼ਹਿਰ ਸੰਵੇਦਨਸ਼ੀਲ ਸਨ, ਇਸ ਕਰਕੇ ਸਿਰਸਾ ਅਤੇ ਪੰਚਕੂਲਾ ’ਚ ਧਾਰਾ 144 ਲਗਾਈ ਗਈ ਸੀ।


