- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਵ੍ਹਾਈਟ ਹਾਊਸ ਤੇ ਹਮਲੇ ਦੀ ਸਾਜਿਸ਼ ਰਚਣ ਵਾਲਾ ਸ਼ੱਕੀ ਗ੍ਰਿਫਤਾਰ
ਵਾਸ਼ਿੰਗਟਨ – ਵ੍ਹਾਈਟ ਹਾਊਸ ਤੇ ਐਂਟੀ ਟੈਂਕ ਰਾਕੇਟ ਨਾਲ ਹਮਲਾ ਕਰਨ ਦੀ ਸਾਜਿਸ਼ ਰਚਣ ਵਾਲੇ ਜਾਰਜੀਆ ਦੇ ਇਕ ਨੂੰ ਵਿਅਕਤੀ ਗ੍ਰਿਫਤਾਰ ਕਰ ਲਿਆ ਗਿਆ| ਬੰਦੂਕ ਅਤੇ ਵਿਸਫੋਟਕ ਸਮੱਗਰੀ ਖਰੀਦਣ ਲਈ ਜਦੋਂ ਉਹ ਆਪਣੀ ਕਾਰ ਵੇਚਣ ਗਿਆ ਤਾਂ ਫੜਿਆ ਗਿਆ| ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ| ਅਮਰੀਕਾ ਦੇ ਅਟਾਰਨੀ ਬਿਊਂਗ ਜੇ ‘ਬੀਜੇ’ ਪਾਕਿ ਨੇ ਦੱਸਿਆ ਕਿ ਜਾਰਜੀਆ ਦੇ ਕਿਊਮਿੰਗ ਦੇ ਰਹਿਣ ਵਾਲੇ 21 ਸਾਲਾ ਹਾਸ਼ੇਰ ਜਲਾਲ ਤਾਹਿਬ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਤੇ ਤੋਪ ਜਾਂ ਵਿਸਫੋਟਕ ਦੀ ਵਰਤੋਂ ਕਰ ਕੇ ਸਰਕਾਰੀ ਇਮਾਰਤ ਨੂੰ ਨੁਕਸਾਨ ਪਹੁੰਚਾਉਣ ਜਾਂ ਨਸ਼ਟ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਗਿਆ ਹੈ| ਇਹ ਤੁਰੰਤ ਸਪੱਸ਼ਟ ਨਹੀਂ ਹੈ ਕਿ ਤਾਹਿਬ ਨੇ ਆਪਣੇ ਬਚਾਅ ਲਈ ਕੋਈ ਵਕੀਲ ਕੀਤਾ ਹੈ ਜਾਂ ਨਹੀਂ| ਇਨ੍ਹਾਂ ਦੋਸ਼ਾਂ ਤੇ ਟਿੱਪਣੀ ਕਰਨ ਲਈ ਦੋਸ਼ੀ ਵੱਲੋਂ ਕੋਈ ਅਟਾਰਨੀ ਉਪਲਬਧ ਨਹੀਂ ਸੀ| ਅਦਾਲਤ ਵਿਚ ਐਫ. ਬੀ. ਆਈ. ਏਜੰਟ ਵੱਲੋਂ ਦਾਇਰ ਹਲਫਨਾਮੇ ਮੁਤਾਬਕ ਇਸ ਸਬੰਧ ਵਿਚ ਮਿਲੀ ਇਕ ਗੁਪਤ ਸੂਚਨਾ ਤੋਂ ਬਾਅਦ ਇਕ ਸਥਾਨਕ ਕਾਨੂੰਨ ਲਾਗੂ ਕਰਨ ਵਾਲੀ ਏਜੰਸੀ ਨੇ ਮਾਰਚ ਵਿਚ ਐੱਫ.ਬੀ.ਆਈ. ਤੋਂ ਇਸ ਬਾਰੇ ਸੰਪਰਕ ਕੀਤਾ ਸੀ ਜਿਸ ਨੇ ਦੱਸਿਆ ਸੀ ਕਿ ਤਾਹਿਬ ਨਾਮ ਦਾ ਇਕ ਵਿਅਕਤੀ ਅੱਤਵਾਦੀ ਬਣ ਗਿਆ ਹੈ| ਉਸ ਨੇ ਆਪਣਾ ਨਾਮ ਬਦਲ ਲਿਆ ਹੈ ਅਤੇ ਉਸ ਨੇ ਵਿਦੇਸ਼ ਯਾਤਰਾ ਤੇ ਜਾਣ ਦੀ ਯੋਜਨਾ ਬਣਾਈ ਹੈ| ਹਲਫਨਾਮੇ ਵਿਚ ਕਿਹਾ ਗਿਆ ਹੈ ਕਿ ਤਾਹਿਬ ਨੇ ਅਕਤੂਬਰ ਵਿਚ ਐਫ.ਬੀ.ਆਈ. ਦੇ ਇਕ ਗੁਪਤ ਸੂਤਰ ਨੂੰ ਦੱਸਿਆ ਸੀ ਕਿ ਉਸ ਨੇ ‘ਹਿਜਰ’ ਲਈ ਵਿਦੇਸ਼ ਜਾਣ ਦੀ ਯੋਜਨਾ ਬਣਾਈ ਹੈ| ਇਸ ਬਾਰੇ ਵਿੱਚ ਏਜੰਟ ਨੇ ਲਿਖਿਆ ਸੀ ਕਿ ਉਸ ਦਾ ਇਰਾਦਾ ਇਸਲਾਮਿਕ ਸਟੇਟ ਵੱਲੋਂ ਕੰਟਰੋਲ ਕਿਸੇ ਖੇਤਰ ਦੀ ਯਾਤਰਾ ਕਰਨਾ ਹੈ|


